ਖਹਿਰਾ ਨੇ ਮੁਹਾਲੀ ਵਿਚਲੇ ਹੈਲੀਪੈਡ ’ਤੇ ਸਵਾਲ ਚੁੱਕੇ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁਹਾਲੀ ਦੇ ਫੇਜ਼ ਅੱਠ ਵਿਖੇ ਪੰਜਾਬ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਬਣਾਏ ਹੈਲੀਪੈਡ ਨੇੜਿਉਂ ਲਾਈਵ ਹੋ ਕੇ ਇਸ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਹੈਲੀਪੈਡ &lsquoਆਪ&rsquo ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਬਣਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਕੇਜਰੀਵਾਲ ਲਈ ਮੁਹਾਲੀ ਦੇ ਵਿਕਾਸ ਭਵਨ ਵਿਖੇ ਰਿਹਾਇਸ਼ ਵੀ ਮੁਹੱਈਆ ਕਰਵਾਈ ਗਈ ਹੈ ਅਤੇ ਉਸ ਦਾ ਗੇਟ ਵੀ ਪਿਛਲੇ ਪਾਸੇ ਨੂੰ ਕੱਢਿਆ ਗਿਆ ਹੈ। ਇਸ ਹੈਲੀਪੈਡ ਤੱਕ ਪਹੁੰਚਣ ਲਈ ਸੜਕ ਦਾ ਡਿਵਾਈਡਰ ਵੀ ਗੈਰਕਾਨੂੰਨੀ ਢੰਗ ਨਾਲ ਤੁੜਵਾਇਆ ਗਿਆ ਹੈ। ਹੈਲੀਕਾਪਟਰ ਸਿਰਫ਼ ਮੁੱਖ ਮੰਤਰੀ ਵਰਤ ਸਕਦਾ ਹੈ ਤੇ ਉਨ੍ਹਾਂ ਦੇ ਰਿਹਾਇਸ਼ ਦੇ ਨੇੜੇ ਚੰਡੀਗੜ੍ਹ ਵਿਖੇ ਹੈਲੀਪੈਡ ਮੌਜੂਦ ਹੈ ਤਾਂ ਫ਼ਿਰ ਇੱਥੇ ਹੈਲੀਪੈਡ ਬਣਾਉਣ ਲਈ ਕਿਉਂ ਪੈਸੇ ਦੀ ਦੁਰਵਰਤੋਂ ਕੀਤੀ ਗਈ।