ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਵਜ਼ੂ ਕਰਨ ਵਾਲਾ ਨੌਜਵਾਨ ਜੇਲ੍ਹ ਤੋਂ ਛੁੱਟਿਆ

ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਵਜ਼ੂ ਕਰਨ ਵਾਲਾ ਮੁਸਲਿਮ ਨੌਜਵਾਨ ਜ਼ਮਾਨਤ &lsquoਤੇ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਸੋਸ਼ਲ ਮੀਡੀਆ &lsquoਤੇ ਆਇਆ। ਹਾਲਾਂਕਿ, ਉਸ ਨੇ ਸ੍ਰੀ ਦਰਬਾਰ ਸਾਹਿਬ ਜਾਂ ਉਸ ਵਿਰੁੱਧ ਕੀਤੀ ਗਈ ਕਾਨੂੰਨੀ ਕਾਰਵਾਈ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਇੱਕ ਹੋਰ ਮੁਸਲਿਮ ਵਿਅਕਤੀ ਨੇ ਇੰਸਟਾਗ੍ਰਾਮ &lsquoਤੇ ਨੌਜਵਾਨ ਸੁਬਹਾਨ ਰੰਗਰੀਜ਼ ਦੀ ਇੱਕ ਵੀਡੀਓ ਪੋਸਟ ਕੀਤੀ।
ਨੌਜਵਾਨ ਕਹਿੰਦਾ ਹੈ, &ldquoਸਾਡਾ ਛੋਟਾ ਭਰਾ, ਸੁਬਹਾਨ ਰੰਗਰੀਜ਼, ਵਾਪਸ ਆ ਗਿਆ ਹੈ। ਭਰਾਵਾਂ ਨੇ ਦੁਆ ਕੀਤੀ, ਅਤੇ ਭਰਾ ਸਾਡੇ ਕੋਲ ਹੈ।&rdquo ਇਸ ਵਿੱਚ ਸੁਬਹਾਨ ਰੰਗਰੀਜ਼ ਕਹਿੰਦਾ ਹੈ, &ldquoਅੱਲਾਹ ਦਾ ਸ਼ੁਕਰ ਹੈ, ਮੈਂ ਸਹੀ ਸਲਾਮਤ ਹਾਂ। ਠੀਕ-ਠਾਕ ਹਾਂ ਤੁਹਾਡੇ ਸਾਰਿਆਂ ਦੀ ਦੁਆ ਨਾਲ। ਮੈਂ ਇਹੀ ਕਹਾਂਗਾਕਿ ਨਮਾਜ ਪੜ੍ਹੋ, ਰੋਜਾ ਰੱਕੋ ਅਤੇ ਅੱਲਾਹ ਨੂੰ ਦੁਆ ਕਰੋ। ਖਾਸ ਗੱਲ ਇਹ ਹੈ ਕਿ ਪਹਿਲਾਂ ਦੇ ਵੀਡੀਓ ਵਾਂਗ ਇਸ ਵਾਰ ਸੁਬਹਾਨ ਦਾ ਐਟੀਟਿਊਡ ਨਜਰ ਨਹੀਂ ਆਇਆ, ਜਿਸਕਰਕੇ ਸਿੱਖ ਭਾਈਚਾਰੇ ਨੇ ਉਸ ਦ ਮਾਫੀ ਨੂੰ ਕਬੂਲ ਨਹੀਂ ਕੀਤਾ ਸੀ ਤੇ ਨਿਹੰਗ ਸਿੰਘਾਂ ਨੇ ਉਸ ਨੂੰ ਕੁੱਟਿਆ ਸੀ। ਉਸ &lsquoਤੇ ਬੇਅਦਬੀ ਦ ਕੇਸ ਦਰਜ ਹੋਇਆ ਅਤੇ ਉਸ ਨੂੰ ਜੇਲ੍ਹ ਤੱਕ ਜਾਣਾ ਪਿਆ। ਉਹ ਵੀਰਵਾਰ ਨੂੰ ਜੇਲ੍ਹ ਤੋਂ ਬਾਹਰ ਆਇਆ।
24 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਨਿਹੰਗ ਸਿੰਘਾਂ ਨੇ ਇੱਕ ਨੌਜਵਾਨ ਅਤੇ ਉਸਦੇ ਸਾਥੀ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਦੋਵੇਂ ਆਦਮੀ ਮੁਆਫ਼ੀ ਮੰਗਦੇ ਹੋਏ ਦੇਖੇ ਗਏ। ਇਹ ਕਾਰਵਾਈ ਨਿਹੰਗ ਸਿੰਘ ਵਿੱਕੀ ਥਾਮਸ ਨੇ ਕੀਤੀ। ਇਸ ਤੋਂ ਬਾਅਦ ਨੌਜਵਾਨ ਨੂੰ ਗਾਜ਼ੀਆਬਾਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀ ਅੰਮ੍ਰਿਤਸਰ ਪੁਲਿਸ ਕੋਲ ਬੇਅਦਬੀ ਦਾ ਮਾਮਲਾ ਦਰਜ ਕਰਕੇ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਉਸ ਨੂੰ ਇੱਥੇ ਲੈ ਆਈ।