ਗਾਇਕ ਰਮਨ ਲਖੇਸਰ ਦੇ ਗੀਤ ’ਚੋਂ ‘ਬਾਦਲਾਂ ਦਾ ਗੜ੍ਹ ਲੰਬੀ’ ਸ਼ਬਦ ਹਟਾਉਣ ’ਤੇ ਭਖੀ ਸਿਆਸਤ

ਪੰਜਾਬੀ ਗਾਇਕ ਰਮਨ ਲਖੇਸਰ ਦੇ ਮਕਬੂਲ ਗੀਤ &lsquoਮਾਈ ਵਰਲਡ-2&rsquo ਵਿੱਚੋਂ &lsquoਬਾਦਲਾਂ ਦਾ ਗੜ੍ਹ ਲੰਬੀ&rsquo ਵਾਲੇ ਬੋਲ ਹਟਾਏ ਜਾਣ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਇੱਕ ਵੀਡੀਓ ਜਾਰੀ ਕਰਕੇ ਭਗਵੰਤ ਮਾਨ ਸਰਕਾਰ &rsquoਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਦਬਾਅ ਪਾ ਕੇ ਯੂ-ਟਿਊਬ ਤੋਂ ਇਹ ਬੋਲ ਕਟਵਾਏ ਹਨ ਕਿਉਂਕਿ ਇਹ ਸ਼ਬਦ ਸੱਤਾਧਾਰੀ ਧਿਰ ਨੂੰ &lsquoਨਸ਼ਤਰ&rsquo ਵਾਂਗ ਚੁਭਦੇ ਸਨ।
ਹੈਰਾਨੀ ਦੀ ਗੱਲ ਇਹ ਹੈ ਕਿ ਗੀਤ ਵਿੱਚੋਂ ਸਿਰਫ਼ ਬਾਦਲ ਪਰਿਵਾਰ ਨਾਲ ਸਬੰਧਤ ਲਾਈਨ ਕੱਟੀ ਗਈ ਹੈ, ਜਦਕਿ ਹਰਿਆਣਾ ਦੇ &lsquoਚੌਟਾਲਾ&rsquo ਪਰਿਵਾਰ ਬਾਰੇ ਬੋਲ ਜਿਉਂ ਦੇ ਤਿਉਂ ਬਰਕਰਾਰ ਹਨ।
ਦੂਜੇ ਪਾਸੇ, ਗਾਣਾ ਰਿਲੀਜ਼ ਕਰਨ ਵਾਲੀ ਕੰਪਨੀ &lsquoਵ੍ਹਾਈਟ ਹਿੱਲ ਮਿਊਜ਼ਿਕ&rsquo ਨੇ ਇਸ ਨੂੰ ਯੂ-ਟਿਊਬ ਦਾ ਕੋਈ ਤਕਨੀਕੀ ਮੁੱਦਾ ਦੱਸਿਆ ਹੈ। ਜ਼ਿਕਰਯੋਗ ਹੈ ਕਿ ਇਹ ਗੀਤ ਸੋਸ਼ਲ ਮੀਡੀਆ &rsquoਤੇ ਬਹੁਤ ਹਿੱਟ ਹੈ ਅਤੇ ਹੁਣ ਤੱਕ 20 ਮਿਲੀਅਨ (2 ਕਰੋੜ) ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਸਿਆਸੀ ਮਾਹਿਰਾਂ ਅਤੇ ਆਮ ਲੋਕਾਂ ਵੱਲੋਂ ਇਸ ਕਾਰਵਾਈ ਨੂੰ ਪ੍ਰਗਟਾਵੇ ਦੀ ਆਜ਼ਾਦੀ &rsquoਤੇ ਸਿਆਸੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ।