: ਰਾਜ ਕੁੰਦਰਾ ਅਦਾਲਤ ਵਿੱਚ ਪੇਸ਼, ਮਿਲੀ ਜ਼ਮਾਨਤ

ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਬਿਟਕੁਆਇਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰੋਬਾਰੀ ਰਾਜ ਕੁੰਦਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਪੀ.ਐਮ.ਐਲ.ਏ. (PMLA) ਅਦਾਲਤ ਦੇ ਜੱਜ ਆਰ.ਬੀ. ਰੋਟੇ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਕੁੰਦਰਾ ਨੂੰ ਸੰਮਨ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਉਹ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਹੋਏ।

ਕੁੰਦਰਾ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਦਲੀਲ ਦਿੱਤੀ ਕਿ ਉਨ੍ਹਾਂ ਦਾ ਮੁਵੱਕਿਲ 2021 ਤੋਂ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਸਾਰੇ ਦਸਤਾਵੇਜ਼ ਪਹਿਲਾਂ ਹੀ ਏਜੰਸੀ ਕੋਲ ਹਨ, ਇਸ ਲਈ ਹਿਰਾਸਤ ਦੀ ਕੋਈ ਲੋੜ ਨਹੀਂ ਹੈ। ਈਡੀ (ED) ਦਾ ਦੋਸ਼ ਹੈ ਕਿ ਰਾਜ ਕੁੰਦਰਾ ਨੂੰ &lsquoਗੇਨ ਬਿਟਕੁਆਇਨ ਪੋਂਜ਼ੀ ਸਕੀਮ&rsquo ਦੇ ਮਾਸਟਰਮਾਈਂਡ ਅਮਿਤ ਭਾਰਦਵਾਜ ਤੋਂ ਯੂਕਰੇਨ ਵਿੱਚ ਮਾਈਨਿੰਗ ਫਾਰਮ ਲਗਾਉਣ ਲਈ 285 ਬਿਟਕੁਆਇਨ ਮਿਲੇ ਸਨ, ਜਿਨ੍ਹਾਂ ਦੀ ਮੌਜੂਦਾ ਕੀਮਤ 150 ਕਰੋੜ ਰੁਪਏ ਤੋਂ ਵੱਧ ਹੈ। ਹਾਲਾਂਕਿ ਕੁੰਦਰਾ ਨੇ ਖੁਦ ਨੂੰ ਸਿਰਫ਼ ਇੱਕ ਵਿਚੋਲਾ ਦੱਸਿਆ ਸੀ ਪਰ ਈਡੀ ਨੇ ਦਾਅਵਾ ਕੀਤਾ ਕਿ ਕੁੰਦਰਾ ਨੂੰ ਟ੍ਰਾਂਜੈਕਸ਼ਨ ਦੇ ਸੱਤ ਸਾਲ ਬਾਅਦ ਵੀ ਬਿਟਕੁਆਇਨਾਂ ਦੀ ਸਹੀ ਗਿਣਤੀ ਯਾਦ ਹੋਣਾ ਸਾਬਤ ਕਰਦਾ ਹੈ ਕਿ ਉਹ ਇਸ ਦੇ ਅਸਲ ਮਾਲਕ ਸਨ।