Israel ਵੱਲੋਂ Iran ਦੀ ਰਾਜਧਾਨੀ Tehran ਤੇ ਹੋਰ ਸ਼ਹਿਰਾਂ ’ਤੇ ਹਮਲਾ ਇਰਾਨ ਨੇ ਹਵਾਈ ਖੇਤਰ ਬੰਦ ਕੀਤਾ ਮੋਬਾਈਲ ਫੋਨ ਸੇਵਾਵਾਂ ਬੰਦ

ਇਜ਼ਰਾਈਲ ਨੇ ਇਰਾਨ ਦੀ ਰਾਜਧਾਨੀ ਤਹਿਰਾਨ ਤੇ ਹੋਰ ਸ਼ਹਿਰਾਂ &rsquoਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਿਸ ਕਾਰਨ ਕਈ ਥਾਈਂ ਅੱਗ ਲੱਗ ਗਈ। ਇਸ ਵੇਲੇ ਤਹਿਰਾਨ ਤੇ ਹੋਰ ਸ਼ਹਿਰਾਂ ਵਿਚ ਧੂੰਏਂ ਦੇ ਬੱਦਲ ਦੇਖੇ ਜਾ ਰਹੇ ਹਨ। ਇਹ ਹਮਲਾ ਅਮਰੀਕਾ ਨਾਲ ਪ੍ਰਮਾਣੂ ਮਾਮਲੇ &rsquoਤੇ ਕੀਤੀ ਗਈ ਗੱਲਬਾਤ ਦਰਮਿਆਨ ਹੀ ਕੀਤਾ ਗਿਆ ਹੈ।

ਇਜ਼ਰਾਈਲ ਨੇ ਇਹ ਹਮਲਾ ਅਮਰੀਕਾ ਦੇ ਸਹਿਯੋਗ ਨਾਲ ਕੀਤਾ ਹੈ। ਇਸ ਦੌਰਾਨ ਇਰਾਨ &rsquoਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ। ਇਸ ਤੋਂ ਬਾਅਦ ਸੁਪਰੀਮ ਆਗੂ ਖਾਮੇਨੇਈ ਨੂੰ ਸੁਰੱਖਿਅਤ ਥਾਂ &rsquoਤੇ ਭੇਜਿਆ ਗਿਆ ਹੈ। ਇਹ ਹਮਲਾ ਭਾਰਤੀ ਸਮੇਂ ਅਨੁਸਾਰ ਸਵੇਰ ਵੇਲੇ ਕੀਤਾ ਗਿਆ। ਇਸ ਤੋਂ ਬਾਅਦ ਇਰਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਤੇ ਏਅਰਸਪੇਸ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ। ਇਸ ਦੌਰਾਨ ਖਾਮੇਨੇਈ ਦੇ ਦਫ਼ਤਰ ਨੇੜੇ ਵੀ ਹਮਲਾ ਕੀਤਾ ਗਿਆ। ਇਸ ਦੌਰਾਨ ਕਈ ਸ਼ਹਿਰਾਂ ਵਿਚ ਧਮਾਕੇ ਸੁਣਾਈ ਦਿੱਤੇ।