US, Israel attack Iran: ਇਰਾਨ ਦੇ ਰੱਖਿਆ ਮੰਤਰੀ ਅਤੇ ਗਾਰਡਜ਼ ਕਮਾਂਡਰ ਦੀ ਮੌਤ

 ਅਮਰੀਕਾ ਅਤੇ ਇਜ਼ਰਾਈਲ ਇਰਾਨ 'ਤੇ ਬਹੁਤ ਵੱਡਾ ਫੌਜੀ ਹਮਲਾ ਜਾਰੀ ਹੈ।ਇਜ਼ਰਾਈਲ ਦੇ ਫੌਜੀ ਅਪਰੇਸ਼ਨਾਂ ਬਾਰੇ ਜਾਣਕਾਰ ਦੋ ਸਰੋਤਾਂ ਅਤੇ ਇੱਕ ਖੇਤਰੀ ਸਰੋਤ ਨੇ ਦੱਸਿਆ ਕਿ ਇਰਾਨ ਦੇ ਰੱਖਿਆ ਮੰਤਰੀ ਅਮੀਰ ਨਾਸਿਰਜ਼ਾਦੇਹ ਅਤੇ ਰੈਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਮੁਹੰਮਦ ਪਾਕਪੁਰ ਦੇ ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਜਾਣ ਦਾ ਖਦਸ਼ਾ ਹੈ।
ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨੀ ਜਨਤਾ ਨੂੰ "ਆਪਣੀ ਕਿਸਮਤ ਦਾ ਕੰਟਰੋਲ ਸੰਭਾਲਣ" ਅਤੇ 1979 ਤੋਂ ਦੇਸ਼ 'ਤੇ ਰਾਜ ਕਰ ਰਹੀ ਇਸਲਾਮੀ ਲੀਡਰਸ਼ਿਪ ਵਿਰੁੱਧ ਉੱਠ ਖੜ੍ਹੇ ਹੋਣ ਦਾ ਸੱਦਾ ਦਿੱਤਾ ਹੈ। ਪਹਿਲੇ ਹਮਲਿਆਂ ਵਿੱਚ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੇ ਦਫਤਰਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਾਪਦਾ ਹੈ ਅਤੇ ਇਰਾਨੀ ਮੀਡੀਆ ਨੇ ਦੇਸ਼ ਵਿਆਪੀ ਹਮਲਿਆਂ ਦੀ ਰਿਪੋਰਟ ਦਿੱਤੀ ਹੈ। ਰਾਜਧਾਨੀ ਤੇਹਰਾਨ ਤੋਂ ਧੂੰਏਂ ਦੇ ਬੱਦਲ ਉੱਠਦੇ ਦੇਖੇ ਗਏ।