ਮੋਦੀ ਨੇ ਕਿਸਾਨਾਂ ਦੇ ‘ਮੌਤ ਦੇ ਵਾਰੰਟਾਂ’ ਉੱਤੇ ਸਹੀ ਪਾਈ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦੇ ਹਵਾਲੇ ਨਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਅਮਰੀਕੀ ਵਸਤਾਂ ਖਾਸ ਕਰਕੇ ਖੇਤੀ ਉਤਪਾਦਾਂ ਲਈ ਦਰ ਖੋਲ੍ਹ ਕੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਅਤੇ ਛੋਟੇ ਤੇ ਦਰਮਿਆਨੇ ਉਦਯੋਗਾਂ ਦੇ &lsquoਮੌਤ ਦੇ ਵਾਰੰਟਾਂ&rsquo ਉੱਤੇ ਦਸਤਖ਼ਤ ਕਰ ਦਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਖੇਤੀਬਾੜੀ ਸੈਕਟਰ ਖੋਲ੍ਹਣ ਲਈ ਫਸੇ ਪੇਚ ਕਾਰਨ ਸੌਦਾ ਚਾਰ ਮਹੀਨਿਆਂ ਤੋਂ ਰੁਕਿਆ ਹੋਇਆ ਸੀ। ਗਾਂਧੀ ਇੱਥੇ ਦਾਣਾ ਮੰਡੀ ਵਿੱਚ &lsquoਮਨਰੇਗਾ ਮਜ਼ਦੂਰ ਕਿਸਾਨ ਬਚਾਓ&rsquo ਮਹਾਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਗਾਂਧੀ ਨੇ ਕਿਹਾ, &lsquo&lsquoਸਵਾਲ ਪੈਦਾ ਹੁੰਦਾ ਹੈ ਕਿ ਜੋ ਕੰਮ ਪ੍ਰਧਾਨ ਮੰਤਰੀ ਨੇ ਚਾਰ ਮਹੀਨਿਆਂ ਤੱਕ ਨਹੀਂ ਕੀਤਾ, ਉਹ ਉਨ੍ਹਾਂ ਨੇ 15 ਮਿੰਟਾਂ ਵਿੱਚ ਕਿਉਂ ਕਰ ਦਿੱਤਾ?&rsquo&rsquo ਉਨ੍ਹਾਂ ਐਪਸਟੀਨ ਫਾਈਲਾਂ ਤੇ ਅਮਰੀਕਾ &rsquoਚ ਅਡਾਨੀ ਖਿਲਾਫ਼ ਦਰਜ ਕੇਸ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਵਪਾਰ ਸਮਝੌਤੇ ਤਹਿਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਾਲਾਨਾ 9 ਲੱਖ ਕਰੋੜ ਰੁਪਏ ਦੇ ਅਮਰੀਕੀ ਉਤਪਾਦ ਖ਼ਰੀਦਣ ਦੀ ਗਾਰੰਟੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕੈਬਨਿਟ, ਖੇਤੀਬਾੜੀ ਮੰਤਰੀ, ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਅਮਰੀਕੀ ਰਾਸ਼ਟਰਪਤੀ ਨੂੰ ਫੋਨ ਕਰ ਦਿੱਤਾ।