Air India ਨੇ ਰੱਦ ਕੀਤੀਆਂ 50 ਕੌਮਾਂਤਰੀ ਉਡਾਣਾਂ

ਮੱਧ ਪੂਰਬ ਵਿੱਚ ਇਜ਼ਰਾਈਲ, ਅਮਰੀਕਾ ਅਤੇ ਇਰਾਨ ਦਰਮਿਆਨ ਵਧਦੇ ਫੌਜੀ ਟਕਰਾਅ ਨੇ ਹਵਾਈ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਏਅਰ ਇੰਡੀਆ ਨੇ ਐਤਵਾਰ ਨੂੰ ਆਪਣੀਆਂ 22 ਹੋਰ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਿਸ ਨਾਲ ਹੁਣ ਤੱਕ ਰੱਦ ਹੋਈਆਂ ਕੁੱਲ ਉਡਾਣਾਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਨੁਸਾਰ, ਮੱਧ ਪੂਰਬ ਦੇ ਹਵਾਈ ਖੇਤਰ (Airspace) ਵਿੱਚ ਲਗਾਈਆਂ ਗਈਆਂ ਪਾਬੰਦੀਆਂ ਕਾਰਨ 1 ਮਾਰਚ ਨੂੰ ਭਾਰਤੀ ਏਅਰਲਾਈਨਾਂ ਦੀਆਂ ਕੁੱਲ 444 ਕੌਮਾਂਤਰੀ ਉਡਾਣਾਂ ਰੱਦ ਹੋਣ ਦੀ ਸੰਭਾਵਨਾ ਹੈ।