ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲਾ, 201 ਹਲਾਕ

ਅਮਰੀਕਾ ਅਤੇ ਇਜ਼ਰਾਈਲ ਨੇ ਸਾਂਝੀ ਕਾਰਵਾਈ ਕਰਦਿਆਂ ਸ਼ਨਿਚਰਵਾਰ ਨੂੰ ਇਰਾਨ &rsquoਤੇ ਜ਼ੋਰਦਾਰ ਹਮਲੇ ਕੀਤੇ। ਇਰਾਨੀ ਮੀਡੀਆ ਨੇ ਰੈੱਡ ਕ੍ਰਿਸੈਂਟ ਦੇ ਹਵਾਲੇ ਨਾਲ ਕਿਹਾ ਕਿ 24 ਸੂਬਿਆਂ &rsquoਚ ਹੋਏ ਹਮਲਿਆਂ ਦੌਰਾਨ 201 ਵਿਅਕਤੀ ਮਾਰੇ ਗਏ ਅਤੇ 747 ਹੋਰ ਜ਼ਖ਼ਮੀ ਹੋਏ ਹਨ। ਮ੍ਰਿਤਕਾਂ &rsquoਚ ਮਿਨਾਬ ਸ਼ਹਿਰ ਦੇ ਸਕੂਲ &rsquoਤੇ ਹੋਏ ਹਮਲੇ &rsquoਚ ਮਾਰੇ ਗਏ 85 ਜਣੇ ਵੀ ਸ਼ਾਮਲ ਹਨ। ਮਿ੍ਰਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਕੁਝ ਰਿਪੋਰਟਾਂ &rsquoਚ ਦਾਅਵਾ ਕੀਤਾ ਗਿਆ ਹੈ ਕਿ ਹਮਲਿਆਂ &rsquoਚ ਇਰਾਨ ਦਾ ਰੱਖਿਆ ਮੰਤਰੀ ਅਮੀਰ ਨਸੀਰਜ਼ਦੇਹ ਅਤੇ ਰੈਵੋਲਿਊਸ਼ਨਰੀ ਗਾਰਡਸ ਕਮਾਂਡਰ ਮੁਹੰਮਦ ਪਾਕਪੋਰ ਮਾਰੇ ਗਏ ਹਨ।

ਹਮਲਿਆਂ &rsquoਚ ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੇਈ ਦੇ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਹ ਸਪੱਸ਼ਟ ਨਹੀਂ ਹੋਇਆ ਕਿ 86 ਵਰ੍ਹਿਆਂ ਦੇ ਖਮੇਨੇਈ ਹਮਲੇ ਸਮੇਂ ਉਥੇ ਮੌਜੂਦ ਸਨ ਜਾਂ ਨਹੀਂ। ਸੂਤਰਾਂ ਨੇ ਸੁਪਰੀਮ ਆਗੂ ਦੇ ਸਹੀ ਸਲਾਮਤ ਹੋਣ ਦਾ ਦਾਅਵਾ ਕੀਤਾ ਹੈ।