ਖ਼ਮੇਨੀ ਦਾ ਪਰਿਵਾਰ ਹਵਾਈ ਹਮਲੇ ਵਿੱਚ ਹਲਾਕ: ਇਰਾਨ ਦੀਆਂ ਸੜਕਾਂ ’ਤੇ ਜਸ਼ਨ ਦਾ ਮਾਹੌਲ

 ਤਾਜ਼ਾ ਰਿਪੋਰਟਾਂ ਅਨੁਸਾਰ ਇਜ਼ਰਾਈਲ ਅਤੇ ਅਮਰੀਕਾ ਦੇ ਹਵਾਈ ਹਮਲਿਆਂ ਵਿੱਚ ਇਰਾਨ ਦੇ ਸੁਪਰੀਮ ਲੀਡਰ ਅਲੀ ਖ਼ਮੇਨੀ ਦੀ ਬੇਟੀ, ਪੋਤੇ-ਪੋਤੀਆਂ ਅਤੇ ਜਵਾਈ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਇਰਾਨ ਦੇ ਕਈ ਸ਼ਹਿਰਾਂ ਤੋਂ ਜਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਸਟੇਟ ਮੀਡੀਆ ਮੁਤਾਬਕ, ਕਰਜ ਅਤੇ ਤੇਹਰਾਨ ਦੇ ਕਈ ਇਲਾਕਿਆਂ ਵਿੱਚ ਲੋਕ ਸੜਕਾਂ &rsquoਤੇ ਉਤਰ ਆਏ ਹਨ। ਵੀਡੀਓਜ਼ ਵਿੱਚ ਇਰਾਨੀ ਔਰਤਾਂ ਨੂੰ ਬਿਨਾਂ ਹਿਜਾਬ ਤੋਂ ਨੱਚਦੇ ਅਤੇ &lsquoਇਸਲਾਮਿਕ ਰਿਪਬਲਿਕ ਮੁਰਦਾਬਾਦ&rsquo ਤੇ &lsquoਸ਼ਾਹ ਜ਼ਿੰਦਾਬਾਦ&rsquo ਦੇ ਨਾਅਰੇ ਲਗਾਉਂਦੇ ਦੇਖਿਆ ਗਿਆ ਹੈ। ਲੰਡਨ ਵਿੱਚ ਵੀ ਇਰਾਨੀ ਅਤੇ ਇਜ਼ਰਾਈਲੀ ਮੂਲ ਦੇ ਲੋਕਾਂ ਨੇ ਇਕੱਠੇ ਮਿਲ ਕੇ ਇਸ ਘਟਨਾ &rsquoਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।