ਇਜ਼ਰਾਈਲ–ਈਰਾਨ ਜੰਗ ਵਿੱਚ ਫਸੇ ਪੰਜਾਬੀ, ਚੰਡੀਗੜ੍ਹ–ਪੰਜਾਬ ਤੋਂ ਦੁਬਈ ਤੇ UAE ਵਾਲੀਆਂ ਉਡਾਣਾਂ ਹੋਈਆਂ ਰੱਦ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਜ਼ਰਾਈਲ&ndashਈਰਾਨ ਜੰਗ ਵਿੱਚ ਬਹੁਤ ਸਾਰੇ ਪੰਜਾਬੀ ਫਸੇ ਹੋਏ ਹਨ ਤੇ ਉਥੋਂ ਮਦਦ ਦੀ ਗੁਹਾਰ ਵੀ ਲਗਾ ਰਹੇ ਹਨ। ਏਅਰਪੋਰਟ &lsquoਤੇ ਮਾਹੌਲ ਇਸ ਸਮੇਂ ਕਾਫੀ ਤਣਾਅਪੂਰਨ ਹੈ।
ਜੰਗ ਨੂੰ ਦੇਖਦੇ ਹੋਇਆਂ ਬਹੁਤ ਸਾਰੀਆਂ ਉਡਾਣਾਂ ਰੱਦ ਹੋ ਗਈਆਂ ਹਨ। ਚੰਡੀਗੜ੍ਹ&ndashਪੰਜਾਬ ਤੋਂ ਦੁਬਈ ਤੇ UAE ਵਾਲੀਆਂ ਉਡਾਣਾਂ ਰੱਦ ਹੋ ਗਈਆਂ ਹਨ। ਸਵੇਰੇ ਵੀ ਕੋਈ ਉਡਾਣ ਨਹੀਂ ਜਾਵੇਗੀ। ਇਸ ਤਰ੍ਹਾਂ ਈਰਾਨ-ਇਜ਼ਰਾਈਲ ਜੰਗ ਦਾ ਵਾਧੂ ਅਸਰ ਪੰਜਾਬੀਆਂ &lsquoਤੇ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਤੋਂ ਮਿਡਲ ਈਸਟ ਵੱਲ ਜਾਣ ਵਾਲੀਆਂ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਪੰਜਾਬੀਆਂ ਨੂੰ ਉਥੋਂ ਆਉਣ ਦਾ ਕੋਈ ਵੀ ਸਾਧਨ ਨਹੀਂ ਮਿਲ ਰਿਹਾ ਤੇ ਉਨ੍ਹਾਂ ਦੀਆਂ ਜਾਨਾਂ ਖਤਰੇ ਵਿਚ ਹਨ। ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ &lsquoਤੇ ਹਮਲਾ ਕੀਤਾ ਗਿਆ ਹੈ। ਜੰਗ ਦੇ ਖੌਫ ਕਰਕੇ ਕਈ ਉਡਾਣਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ ਜਿਸ ਕਰਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ &lsquoਤੇ ਸੈਂਕੜੇ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਡਿਪਲੋਮੈਟਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਈਰਾਨ ਤੇ ਇਜ਼ਰਾਈਲ ਵਿਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।