ਧਰਮ ਪਰਿਵਰਤਨ 'ਤੇ ਸਿਰਫ਼ ਬਿਆਨਬਾਜ਼ੀ ਨਹੀਂ, ਕਾਰਵਾਈ ਦੀ ਲੋੜ : ਹਰਜਿੰਦਰ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਧਰਮ ਦਾ ਅਸਲ ਰੂਪ ਕਦੇ ਪਰਿਵਰਤਿਤ ਨਹੀਂ ਹੁੰਦਾ, ਧਰਮ ਸਦਾ ਅਟੱਲ ਅਤੇ ਸਦੀਵੀਂ ਰਹਿੰਦਾ ਹੈ। ਉਨ੍ਹਾਂ ਕਿਹਾ ਕੇ ਕਈ ਵਾਰ ਸਮਾਜਿਕ ਜਾਂ ਆਰਥਿਕ ਹਾਲਾਤਾਂ ਕਰਕੇ ਜੋ ਕੁਝ ਵਾਪਰਦਾ ਹੈ, ਉਸ ਨੂੰ ਧਰਮ ਪਰਿਵਰਤਨ ਕਹਿ ਦਿੱਤਾ ਜਾਂਦਾ ਹੈ, ਜਦਕਿ ਹਕੀਕਤ ਵਿੱਚ ਉਹ &ldquoਲਾਲਚ ਪਰਿਵਰਤਨ&rdquo ਹੁੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧਰਮ ਦਾ ਵਾਧਾ ਸਿਧਾਂਤਾਂ ਅਤੇ ਨਿਮਰਤਾ ਨਾਲ ਹੁੰਦਾ ਹੈ, ਨਾ ਕਿ ਲਾਲਚ ਜਾਂ ਜ਼ਬਰਦਸਤੀ ਨਾਲ।

ਐਡਵੋਕੇਟ ਧਾਮੀ ਨੇ ਕਿਹਾ ਕਿ ਹਰ ਇਕ ਨੂੰ ਆਪਣੇ ਧਰਮ ਅਨੁਸਾਰ ਜਿਉਂਣ ਦਾ ਅਧਿਕਾਰ ਹੈ, ਪਰ ਜੇ ਕਿਸੇ ਵੱਲੋਂ ਲਾਲਚ ਦੇ ਆਧਾਰ &rsquoਤੇ ਧਰਮ ਬਦਲਵਾਇਆ ਜਾਂਦਾ ਹੈ ਤਾਂ ਇਹ ਗਲਤ ਹੈ। ਉਨ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ ਧਰਮ ਪਰਿਵਰਤਨ ਸਬੰਧੀ ਦਿੱਤੇ ਬਿਆਨ &rsquoਤੇ ਪ੍ਰਤੀਕਰਿਆ ਦਿੰਦਿਆਂ ਕਿਹਾ ਇਸ ਮਾਮਲੇ &rsquoਚ ਸਿਰਫ਼ ਬਿਆਨਾਂ ਨਾਲ ਕੰਮ ਨਹੀਂ ਚੱਲੇਗਾ, ਸਗੋਂ ਸਹੀ ਢੰਗ ਨਾਲ ਕਾਰਵਾਈ ਕਰਨ ਦੀ ਲੋੜ ਹੈ।