ਮੱਧ-ਪੂਰਬ ਵਿਚ ਜੰਗ ਹੋਰ ਭੜਕੀ, ਇਰਾਨ ਦਾ ਅਮਰੀਕੀ ਸਫ਼ਾਰਤਖ਼ਾਨੇ ’ਤੇ ਹਮਲਾ

ਦੁਬਈ: ਰਿਆਦ ਵਿਚ ਅਮਰੀਕੀ ਸਫ਼ਾਰਤਖ਼ਾਨੇ &rsquoਤੇ ਇਰਾਨੀ ਹਮਲੇ ਤੋਂ ਬਾਅਦ ਮੱਧ-ਪੂਰਬ ਵਿਚ ਜੰਗ ਹੋਰ ਤੀਬਰ ਹੋ ਗਈ ਹੈ। ਅਮਰੀਕਾ ਨੇ ਕਈ ਦੇਸ਼ਾਂ &rsquoਚੋਂ ਅਪਣੇ ਕਰਮਚਾਰੀਆਂ ਨੂੰ ਤੁਰਤ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ ਹਨ। ਇਸੇ ਦੌਰਾਨ, ਅਮਰੀਕਾ ਅਤੇ ਇਸਰਾਈਲ ਨੇ ਇਰਾਨ &lsquoਤੇ ਭਾਰੀ ਹਵਾਈ ਹਮਲੇ ਕੀਤੇ ਹਨ।

ਉਧਰ ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਸੰਸਥਾ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਇਜ਼ਰਾਇਲ ਦੇ ਹਵਾਈ ਹਮਲਿਆਂ ਦੇ ਦਰਮਿਆਨ ਇਰਾਨ ਦੇ ਨਤਾਂਜ਼ ਪਰਮਾਣੂ ਸਥਾਨ ਨੂੰ &lsquoਹਾਲ ਹੀ ਵਿਚ ਕੁੱਝ ਨੁਕਸਾਨ&rsquo ਹੋਇਆ ਹੈ, ਪਰ ਇਸ ਨਾਲ &lsquoਕਿਸੇ ਵੀ ਵਿਕਿਰਣ ਦਾ ਸ਼ੱਕ ਨਹੀਂ ਹੈ।&rsquo ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਨੇ ਦਸਿਆ ਕਿ ਨੁਕਸਾਨ ਮੁੱਖ ਤੌਰ ਉਤੇ ਪਰਮਾਣੂ ਸਥਾਨ ਦੇ ਭੂਗਰਭੀ ਹਿੱਸੇ ਦੇ &lsquoਪ੍ਰਵੇਸ਼ ਭਵਨਾਂ&rsquo ਤਕ ਸੀਮਿਤ ਹੈ।

ਸਾਉਦੀ ਰੱਖਿਆ ਮੰਤਰਾਲੇ ਨੇ ਦਸਿਆ ਕਿ &lsquoਦੋ ਡਰੋਨ ਹਮਲਿਆਂ ਨਾਲ ਦੂਤਾਵਾਸ ਵਿਚ ਸੀਮਿਤ ਅੱਗ ਲੱਗੀ।&rsquo ਅਮਰੀਕੀ ਸਫ਼ਾਰਤਖ਼ਾਨੇ ਨੇ ਅਪਣੇ ਨਾਗਰਿਕਾਂ ਨੂੰ ਚੇਤਾਵਨੀ ਦਿਤੀ ਕਿ ਉਹ ਕੰਪਾਊਂਡ ਤੋਂ ਦੂਰ ਰਹਿਣ। ਕੁਵੈਤ ਵਿਚ ਅਮਰੀਕੀ ਸਫ਼ਾਰਤਖ਼ਾਨਾ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕੁਵੈਤ, ਬਹਿਰੀਨ, ਇਰਾਕ, ਕਤਰ, ਜੋਰਡਨ ਅਤੇ ਯੂ.ਏ.ਈ. &rsquoਚੋਂ ਗੈਰ-ਜ਼ਰੂਰੀ ਕਰਮਚਾਰੀਆਂ ਅਤੇ ਪਰਵਾਰਾਂ ਨੂੰ ਤੁਰਤ ਨਿਕਾਲਣ ਦੇ ਹੁਕਮ ਦਿਤੇ ਹਨ। ਹਵਾਈ ਅੱਡਿਆਂ ਦੇ ਬੰਦ ਹੋਣ ਕਾਰਨ ਹਜ਼ਾਰਾਂ ਲੋਕ ਫਸੇ ਹੋਏ ਹਨ।

ਇਰਾਨੀ ਰੈੱਡ ਕ੍ਰੈਸੈਂਟ ਸੋਸਾਇਟੀ ਮੁਤਾਬਕ, ਹੁਣ ਤਕ 787 ਲੋਕਾਂ ਦੀ ਮੌਤ ਹੋ ਚੁਕੀ ਹੈ, ਜਿਨ੍ਹਾਂ &rsquoਚੋਂ ਵੱਡੀ ਗਿਣਤੀ ਇਰਾਨ ਵਿਚ ਹੈ। ਇਸਰਾਈਲ ਵਿਚ ਇਰਾਨੀ ਮਿਸਾਈਲ ਹਮਲਿਆਂ ਨਾਲ 11 ਲੋਕ ਮਾਰੇ ਗਏ ਹਨ। ਹਿਜਬੁੱਲਾਹ ਨੇ ਵੀ ਇਸਰਾਈਲ &rsquoਤੇ ਹਮਲੇ ਕੀਤੇ ਹਨ, ਜਿਸ ਦੇ ਜਵਾਬ ਵਿਚ ਇਸਰਾਈਲ ਨੇ ਲੈਬਨਾਨ ਵਿਚ 52 ਲੋਕਾਂ ਨੂੰ ਮਾਰ ਦਿਤਾ। ਇਰਾਨੀ ਬ੍ਰਿਗੇਡੀਅਰ ਜਨਰਲ ਇਬਰਾਹੀਮ ਜੱਬਾਰੀ ਨੇ ਚੇਤਾਵਨੀ ਦਿਤੀ , &lsquo&lsquoਹੋਰਮੁਜ਼ ਦੀ ਖਾੜੀ ਬੰਦ ਹੈ। ਕੋਈ ਵੀ ਜਹਾਜ਼ ਜੇ ਇੱਥੋਂ ਲੰਘਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਅੱਗ ਲਗਾ ਦਿਤੀ ਜਾਵੇਗੀ।&rsquo&rsquo