ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਹੇਠਲੇ ਪੱਧਰ ‘ਤੇ, 69 ਪੈਸੇ ਟੁੱਟ ਕੇ 92.18 ‘ਤੇ ਪਹੁੰਚਿਆ

ਅਮਰੀਕਾ-ਈਰਾਨ ਤਣਾਅ ਵਿਚਾਲੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਦਾ ਅਸਰ ਭਾਰਤੀ ਮੁਦਰਾ &lsquoਤੇ ਸਾਫ ਦਿਖਿਆ।ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਡਾਲਰ ਦੇ ਮੁਕਾਬਲੇ ਹੇਠਲੇ ਪੱਧਰ &lsquoਤੇ ਪਹੁੰਚ ਗਿਆ। ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ ਤੇ ਸੁਰੱਖਿਅਤ ਨਿਵੇਸ਼ ਬਦਲਾਂ ਵੱਲ ਰੁਖ ਨੇ ਦਬਾਅ ਵਧਾਇਆ। ਮਹਿੰਗੇ ਆਯਾਤ ਦੀ ਸ਼ੰਕਾ ਨਾਲ ਵਪਾਰ ਸੰਤੁਲਨ ਨੂੰ ਲੈ ਕੇ ਚਿੰਤਾ ਵਧੀ।

ਪੱਛਮੀ ਏਸ਼ੀਆ ਵਿਚ ਅਮਰੀਕਾ-ਈਰਾਨ ਤਣਾਅ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ ਉਛਾਲ ਨਾਲ ਨਿਵੇਸ਼ਕਾਂ ਦਾ ਭਰੋਸਾ ਟੁੱਟਦਾ ਦਿਖਿਆ। ਇਸ ਦੇ ਚੱਲਦੇ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 68 ਪੈਸੇ ਟੁੱਟ ਕੇ ਅਮਰੀਕੀ ਡਾਲਰ ਦੇ ਮੁਕਾਬਲੇ 92.19 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ &lsquoਤੇ ਪਹੁੰਚ ਗਿਆ।

ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 92.05 &lsquoਤੇ ਖੁੱਲ੍ਹਿਆ ਤੇ ਜਲਦ ਹੀ ਡਿੱਗ ਕੇ 92.18 ਪ੍ਰਤੀ ਡੀਲਰ ਦੇ ਸ਼ੁਰੂਆਤੀ ਹੇਠਲੇ ਪੱਧਰ &lsquoਤੇ ਪਹੁੰਚ ਗਿਆ ਇਹ ਆਪਣੇ ਪਿਛਲੇ ਬੰਦ ਪੱਧਰ 91.49 ਦੇ ਮੁਕਾਬਲੇ 69 ਪੈਸੇ ਦੀ ਗਿਰਾਵਟ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹੋਲੀ ਦੀ ਵਜ੍ਹਾ ਤੋਂ ਵਿਦੇਸ਼ੀ ਮੁਦਰਾ ਬਾਜ਼ਾਰ ਬੰਦ ਸੀ।

ਫਾਰੈਕਸ ਕਾਰੋਬਾਰੀਆਂ ਮੁਤਾਬਕ ਈਰਾਨ ਸੰਕਟ ਦੇ ਬਾਅਦ ਬ੍ਰੇਂਟ ਕਰੂਡ ਦੀਆਂ ਕੀਮਤਾਂ ਵਿਚ ਤੇਜ਼ ਵਾਧੇ ਨਾਲ ਘਰੇਲੂ ਮੁਦਰਾ &lsquoਤੇ ਭਾਰੀ ਦਬਾਅ ਬਣਿਆ ਹੈ। ਵਾਅਦਾ ਕਾਰੋਬਾਰ ਵਿਚ ਬ੍ਰੇਂਟ ਕਰੂਡ 82 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਪਾਰ ਕਰ ਗਿਆ ਜਿਸ ਨਾਲ ਨਿਵੇਸ਼ਕਾਂ ਦਾ ਰੁਝਾਨ ਸੁਰੱਖਿਅਤ ਨਿਵੇਸ਼ ਬਦਲਾਂ ਵੱਲ ਵਧਿਆ ਹੈ। ਦੂਜੇ ਪਾਸੇ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਤੇ ਮਹਿੰਗੇ ਆਯਾਤ ਨਾਲ ਵਪਾਰ ਸੰਤੁਲਨ &lsquoਤੇ ਪੈਣ ਵਾਲੇ ਸੰਭਾਵਿਤ ਅਸਰ ਦੀ ਸ਼ੰਕਾ ਵੀ ਰੁਪਏ &lsquoਤੇ ਦਬਾਅ ਬਣਾ ਰਹੀ ਹੈ। 6 ਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਇੰਡੈਕਸ 0.03 ਪ੍ਰਤੀਸ਼ਤ ਵਧ ਕੇ 99.08 &lsquoਤੇ ਕਾਰੋਬਾਰ ਕਰ ਰਿਹਾ ਸੀ। ਵੈਸ਼ਵਿਕ ਤੇਲ ਬੇਂਚਮਾਰਕ ਬ੍ਰੇਂਟ ਕਰੂਡ ਵਾਅਦਾ ਵਿਚ 1.01 ਫੀਸਦੀ ਦੀ ਬੜ੍ਹਤ ਨਾਲ 82.22 ਡਾਲਰ ਪ੍ਰਤੀ ਬੈਰਲ &lsquoਤੇ ਸੀ।