ਮੋਜਤਬਾ ਖ਼ਾਮੇਨੇਈ ਬਣੇ ਇਰਾਨ ਦੀ ਸੁਪਰੀਮ ਲੀਡਰ

ਇਰਾਨ/ਸ਼ਾਹ : ਮੋਜਤਬਾ ਖ਼ਾਮੇਨੇਈ ਨੂੰ ਇਰਾਨ ਦਾ ਨਵਾਂ ਸਰਵਉਚ ਨੇਤਾ ਚੁਣਿਆ ਗਿਆ ਏ,, ਪਹਿਲਾਂ ਵਾਲੇ ਸੁਪਰੀਮ ਲੀਡਰ ਅਲੀ ਖ਼ਾਮੇਨੇਈ ਦੀ ਇਜ਼ਰਾਈਲ-ਅਮਰੀਕਾ ਦੇ ਸਾਂਝੇ ਹਮਲੇ ਵਿਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਮੋਜਤਬਾ ਨੂੰ ਨਵਾਂ ਸੁਪਰੀਮ ਲੀਡਰ ਚੁਣਿਆ ਗਿਆ ਏ। ਪੱਛਮ ਵਿਚ ਸੰਕਟ ਦੇ ਵਿਚਕਾਰ ਮੋਜਤਬਾ ਦੇ ਸਾਹਮਣੇ ਦੇਸ਼ ਦੀ ਅਗਵਾਈ ਦਾ ਸੰਕਟ ਐ ਕਿ ਕਿਵੇਂ ਉਹ ਇਸ ਸੰਕਟ ਦੇ ਨਾਲ ਨਿਪਟਣਗੇ? ਸੋ ਆਓ ਇਸ ਰਿਪੋਰਟ ਜ਼ਰੀਏ ਜਾਣਦੇ ਆਂ ਕੌਣ ਐ ਮੋਜਤਬਾ ਖ਼ਾਮੇਨੇਈ ਅਤੇ ਕਿੰਨੀ ਐ ਉਸ ਦੀ ਜਾਇਦਾਦ?

ਪੱਛਮ ਏਸ਼ੀਆ ਵਿਚ ਯੁੱਧ ਅਤੇ ਤਣਾਅ ਦੇ ਵਿਚਕਾਰ ਇਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਐ। ਤਹਿਰਾਨ ਦੀ ਅਸੈਂਬਲੀ ਆਫ਼ ਐਕਸਪਰਟ ਨੇ 56 ਸਾਲਾ ਮੋਜਤਬਾ ਖ਼ਾਮੇਨੇਈ ਨੂੰ ਦੇਸ਼ ਦਾ ਨਵਾਂ ਸੁਪਰੀਮ ਲੀਡਰ ਚੁਣ ਲਿਆ ਏ। ਅਮਰੀਕੀ ਅਤੇ ਇਜ਼ਰਾਈਲ ਦੇ ਹਮਲਿਆਂ ਵਿਚ ਅਲੀ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਇਰਾਨ ਵਿਚ ਨਵੇਂ ਨੇਤਾ ਨੂੰ ਲੈ ਕੇ ਅਟਕਲਾਂ ਤੇਜ਼ ਸਨ ਕਿ ਹੁਣ ਕਿਸ ਨੂੰ ਸੁਪਰੀਮ ਲੀਡਰ ਬਣਾਇਆ ਜਾਵੇਗਾ? ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਏ ਕਿ ਮੋਜਤਬਾ ਦੀ ਚੋਣ ਇਰਾਨੀ ਰਿਵੋਲਿਊਸ਼ਨਰੀ ਗਾਰਡ ਯਾਨੀ ਆਈਆਰਜੀਸੀ ਦੇ ਦਬਾਅ ਵਿਚ ਹੋਈ ਐ,, ਹਾਲਾਂਕਿ ਉਹ ਕੋਈ ਉਚ ਪੱਧਰ ਦੇ ਧਾਰਮਿਕ ਨੇਤਾ ਨਹੀਂ ਹਨ। ਇਸ ਕਰਕੇ ਉਨ੍ਹਾਂ ਦੀ ਨਿਯੁਕਤੀ &rsquoਤੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਏ ਕਿ ਪਿਛਲੇ ਸਾਲ ਅਲੀ ਖ਼ਾਮੇਨੇਈ ਨੇ ਆਪਣੇ ਉਤਰਾਧਿਕਾਰੀਆਂ ਦੀ ਸੂਚੀ ਵਿਚ ਵੀ ਮੋਜਤਬਾ ਦਾ ਨਾਮ ਸ਼ਾਮਲ ਨਹੀਂ ਸੀ ਕੀਤਾ,, ਇਸ ਤੋਂ ਇਲਾਵਾ ਇਰਾਨ ਦੇ ਸ਼ੀਆ ਧਾਰਮਿਕ ਨੇਤਾਵਾਂ ਵਿਚ ਪਿਤਾ ਤੋਂ ਪੁੱਤਰ ਨੂੰ ਸੱਤਾ ਤਬਦੀਲੀ ਨੂੰ ਵੀ ਆਮ ਤੌਰ &rsquoਤੇ ਸਵੀਕਾਰ ਨਹੀਂ ਕੀਤਾ ਜਾਂਦਾ।