ਅਲੀ ਖਾਮੇਨੇਈ ਦੀ ਮੌਤ ‘ਤੇ ਭਾਰਤ ਨੇ ਪਹਿਲੀ ਵਾਰ ਪ੍ਰਗਟਾਇਆ ਦੁੱਖ,

ਭਾਰਤ ਨੇ ਅਲੀ ਖਾਮੇਨੇਈ ਦੀ ਮੌਤ &lsquoਤੇ ਪਹਿਲੀ ਵਾਰ ਸੋਗ ਜਤਾਇਆ ਹੈ। ਭਾਰਤ ਸਰਕਾਰ ਵੱਲੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦਿੱਲੀ ਵਿੱਚ ਈਰਾਨੀ ਦੇ ਦੂਤਘਰ ਪਹੁੰਚੇ, ਜਿਥੇ ਕੰਡੋਲੇਂਸ ਰਜਿਸਟਰ &lsquoਤੇ ਦਸਤਖਤ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨ ਦੇ ਮਾਰੇ ਗਏ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ।

ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ 28 ਫਰਵਰੀ ਨੂੰ ਅਮਰੀਕਾ-ਇਜਰਾਈਲ ਦੇ ਹਵਾਈ ਹਮਲਿਆਂ ਵਿਚ ਮਾਰੇ ਗਏ ਸਨ। ਉਹ 1989 ਤੋਂ ਈਰਾਨ ਦੇ ਸਭ ਤੋਂ ਵੱਡੇ ਸਿਆਸੀ ਅਤੇ ਧਾਰਮਿਕ ਨੇਤਾ ਸੀ। ਅਮਰੀਕਾ ਅਤੇ ਇਜਰਾਈਲ ਦੇ ਜੁਆਇੰਟ ਅਟੈਕ ਮੇਂਕਾਮੇਨੇਈ ਦੇ ਕੰਪਾਊਂਡ &lsquoਤੇ 30 ਮਿਜਾਇਲਾਂ ਤੋਂ ਹਮਲਾ ਕੀਤਾ ਗਿਆ ਸੀ।

ਇਸ ਹਮਲੇ ਵਿਚ ਉਨ੍ਹਾਂ ਦੀ ਪਤਨੀ ਮੰਸੂਰੇਹ ਖੋਜਤੇਹ ਬਾਘੇਰਜਾਦੇਹ ਵੀ ਜਖਮੀ ਹੋਈ ਸੀ, ਜਿਨ੍ਹਾਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ। ਇਨ੍ਹਾਂ ਹਮਲਿਆਂ ਵਿਚ ਖਾਮੇਨੇਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਮਾਰੇ ਗਏ। ਗੱਲ ਕਰੀਏ ਖਾਮੇਨੇਈ ਦੀ ਪਤਨੀ ਮੰਸੂਰੇਹ ਕੀਤੀ ਤਾਂ ਉਨ੍ਹਾਂ ਨੇ 1964 ਵਿਚ ਖਾਮੇਨੇਈ ਤੋਂ ਵਿਆਹ ਕੀਤੀ ਸੀ। ਉਹ ਜਨਤਕ ਜਿੰਦਗੀ ਤੋਂ ਦੂਰ ਰਹੀ, ਸਰਕਾਰੀ ਪ੍ਰੋਗਰਾਮਾਂ ਵਿਚ ਬਹੁਤ ਘੱਟ ਨਜਰ ਆਉਂਦੀ ਸੀ।

ਖਾਮੇਨੇਈ ਦੇ ਕੰਪਾਊਂਡ &lsquoਤੇ ਹੋਏ ਮਿਜਾਈਲ ਅਟੈਕ ਵਿਚ ਉਨ੍ਹਾਂ ਪਤਨੀ, ਧੀ-ਜਵਾਈ, ਨੂੰਹ ਤੇ ਪੋਤੀ ਸਣੇ 40 ਕਮਾਂਡਰ ਮਾਰੇ ਗਏ। ਖਾਮੇਨੇਈ ਅਤੇ ਉਨ੍ਹਾਂ ਦੀ ਪਤਨੀ ਦੇ ਛੇ ਬੱਚਿਆਂ ਵਿਚੋਂ ਚਾਰ ਪੁੱਤਰ ਤੇ ਦੋ ਧੀਆਂ, ਜਿਨ੍ਹਾਂ ਵਿਚ ਪੁੱਤਰਾਂ ਦੇ ਨਾਂ ਮੋਸਤਫਾ, ਮੋਜਤਬਾ, ਮਸੂਦ ਅਤੇ ਮੇਇਸਾਮ ਹਨ। ਧੀਆਂ ਦੇ ਨਾਂ ਬੋਸ਼ਰਾ ਤੇ ਹੋਦਾ ਹਨ। ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਮਗਰੋਂ ਹੁਣ ਨਵੇਂ ਸੁਪਰੀਮ ਲੀਜਰ ਦੀ ਭਾਲ ਤੇਜ ਹੈ।