ਭਾਰਤ ਤੋਂ ਵਾਪਸ ਪਰਤ ਰਹੇ ਈਰਾਨੀ ਜੰਗੀ ਬੇੜੇ ‘ਤੇ ਅਮਰੀਕਾ ਦਾ ਹਮਲਾ

ਅਮਰੀਕਾ-ਇਜ਼ਰਾਈਲ ਤੇ ਈਰਾਨ ਜੰਗ ਦਾ ਅੱਜ 5ਵਾਂ ਦਿਨ ਹੈ। ਅਮਰੀਕਾ ਨੇ ਭਾਰਤ ਤੋਂ ਪਰਤ ਰਹੇ ਇਕ ਈਰਾਨੀ ਜੰਗੀ ਜਹਾਜ਼ IRIS ਦੇਨਾ ਨੂੰ ਸ਼੍ਰੀਲੰਕਾ ਕੋਲ ਹਮਲਾ ਕਰਕੇ ਡੁਬਾ ਦਿੱਤਾ ਹੈ। ਹਮਲੇ ਵਿਚ ਕਈ ਈਰਾਨੀ ਜਵਾਨ ਮਾਰੇ ਗਏ ਹਨ। ਇਹ ਜਾਣਕਾਰੀ ਸ਼੍ਰੀਲੰਕਾਈ ਸਰਕਾਰ ਨੇ ਦਿੱਤੀ ਹੈ।

ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦੱਸਿਆ ਕਿ ਹਿੰਦ ਮਹਾਸਾਗਰ ਵਿਚ ਅਮਰੀਕੀ ਪਣਡੁੱਬੀ ਨੇ ਈਰਾਨੀ ਜਹਾਜ਼ ਨੂੰ ਟਾਰਪੀਡੋ ਨਾਲ ਨਿਸ਼ਾਨਾ ਬਣਾ ਕੇ ਡੁਬੋ ਦਿੱਤਾ। ਸ਼੍ਰੀਲੰਕਾ ਦੀ ਨੇਵੀ ਨੇ ਜ਼ਖਮੀ ਫੌਜੀ ਜਵਾਨਾਂ ਨੂੰ ਹਸਪਤਾਲ ਭਰਤੀ ਕਰਾਇਆ ਹੈ। ਜਹਾਜ਼ &lsquoਤੇ ਲਗਭਗ 180 ਫੌਜੀ ਸਵਾਰ ਸਨ। ਲਾਪਤਾ ਲੋਕਾਂ ਦੀ ਭਾਲ ਲਈ ਸਰਚ ਤੇ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਇਹ ਈਰਾਨੀ ਜੰਗੀ ਜਹਾਜ਼ ਪਿਛਲੇ ਮਹੀਨੇ ਭਾਰਤ ਦੇ ਵਿਸ਼ਾਖਾਪਟਨਮ ਵਿਚ ਆਯੋਜਿਤ 2026 ਇੰਟਰਨੈਸ਼ਨਲ ਫਲੀਟ ਰਿਵਿਊ ਵਿਚ ਹਿੱਸਾ ਲੈ ਕੇ ਵਾਪਸ ਪਰਤ ਰਿਹਾ ਸੀ।

ਸ਼੍ਰੀਲੰਕਾਈ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਸਵੇਰੇ ਲਗਭਗ 6 ਤੋਂ 7 ਵਜੇ ਦੇ ਵਿਚ ਮਦਦ ਲਈ ਮੈਸੇਜ ਭੇਜਿਆ। ਇਹ ਜਹਾਜ਼ ਦੱਖਣੀ ਸ਼੍ਰੀਲੰਕਾ ਦੇ ਗਾਲੇ ਸ਼ਹਿਰ ਤੋਂ ਲਗਭਗ 40 ਸਮੁੰਦਰੀ ਮੀਲ (ਲਗਭਗ 75 ਕਿਲੋਮੀਟਰ) ਦੂਰ ਸੀ।

ਈਰਾਨ ਨਾਲ ਜੰਗ &lsquoਤੇ ਅਮਰੀਕਾ ਨੇ ਕਿਹਾ ਕਿ 28 ਫਰਵਰੀ ਤੋਂ ਹੁਣ ਤੱਕ 17500 ਤੋਂ ਵੱਧ ਅਮਰੀਕੀ ਨਾਗਰਿਕ ਮੱਧ ਪੂਰਬ ਤੋਂ ਸੁਰੱਖਿਅਤ ਅਮਰੀਕਾ ਪਰਤ ਚੁੱਕੇ ਹਨ ਜਿਨ੍ਹਾਂ ਵਿਚੋਂ 8500 ਤੋਂ ਵਧ ਨਾਗਰਿਕ ਸਿਰਫ ਬੀਤੇ ਕੱਲ ਹੀ ਅਮਰੀਕਾ ਪਹੁੰਚੇ। ਅਮਰੀਕਾ ਨੇ ਖੇਤਰ ਵਿਚ ਵਧਦੇ ਤਣਾਅ ਤੇ ਸੁਰੱਖਿਆ ਦੇ ਵਿਚ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਸਹਾਇਤਾ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਹੈ।