ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਪੁਰਬ ਮੌਕੇ ਇਤਿਹਾਸਕ ਕਵੀ ਦਰਬਾਰ ਤੇ ਗਿਆਨੀ ਜੋਗਿੰਦਰ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਕਵੀ ਸਾਹਿਬਾਨ ਦਾ ਸਨਮਾਨ
_06Mar26060333AM.jpg)
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਪੁਰਬ ਮੌਕੇ ਇਤਿਹਾਸਕ ਕਵੀ ਦਰਬਾਰ ਤੇ ਸਨਮਾਨ ਸਮਾਰੋਹ 03-03-2026 ਨੂੰ ਦੁਪਹਿਰ 1.30 ਵਜੇ ਤੋਂ 4.15 ਵਜੇ ਤੱਕ ਕਰਵਾਇਆ ਗਿਆ । ਇਸ ਕਵੀ ਦਰਬਾਰ ਵਿੱਚ ਪ੍ਰਸਿੱਧ ਪੰਥਕ ਕਵੀਆਂ
ਡਾ. ਹਰੀ ਸਿੰਘ ਜਾਚਕ ਲੁਧਿਆਣਾ, ਸੁਸ਼ੀਲ ਕੁਮਾਰ ਅਮਨ ਰੋਪੜ, ਦੀਪ ਸਿੰਘ ਲੁਧਿਆਣਵੀ, ਜੋਗਿੰਦਰ ਸਿੰਘ ਕੰਗ ਲੁਧਿਆਣਾ, ਦਲੇਰ ਸਿੰਘ ਖਿਆਲਾ ਅੰਮਿ੍ਤਸਰ, ਸਿਮਰਨਜੀਤ ਕੌਰ ਬੇਲਾ, ਜੈਮਲ ਸਿੰਘ ਬਾਸੋਵਾਲ, ਨਿਰਵੈਰ ਸਿੰਘ ਅਰਸ਼ੀ , ਅਨੰਦਪੁਰ ਸਾਹਿਬ, ਮੁਖਤਿਆਰ ਸਿੰਘ ਬੇਗੋਵਾਲ, ਮਲਕੀਅਤ ਸਿੰਘ ਪਾਪੀ, ਗਿਆਨੀ ਸੁਖਦੇਵ ਸਿੰਘ ਸੁੱਖ, ਗੁਰਮੇਲ ਸਿੰਘ ਦੁਗਰੀ ਅਤੇ ਦਰਸ਼ਨ ਸਿੰਘ ਨੇ ਜੈਕਾਰਿਆਂ ਦੀਆਂ ਗੂੰਜਾਂ ਵਿੱਚ ਆਪਣੀਆਂ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਡਾ.ਹਰੀ ਸਿੰਘ ਜਾਚਕ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ। ਗਿਆਨੀ ਜੋਗਿੰਦਰ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਨੇ ਤਖ਼ਤ ਸਾਹਿਬ ਦੀ ਸਟੇਜ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਲੇ ਦੇ ਪੁਰਬ ਤੇ ਵਧਾਈ ਦਿੱਤੀ ਅਤੇ ਡਾ.ਹਰੀ ਸਿੰਘ ਜਾਚਕ ਨੂੰ ਇਹ ਬਚਨ ਕਹਿ ਕੇ ਅਸੀਸਾਂ ਤੇ ਮਾਣ ਦਿੱਤਾ ਕਿ ਹਰ ਕਵੀ ਨੂੰ ਪੇਸ਼ ਕਰਨ ਤੋਂ ਪਹਿਲਾਂ ਆਪਣਾ ਕੋਈ ਵੀ ਜੋਸ਼ ਭਰਪੂਰ ਬੰਦ ਜਰੂਰ ਸੁਣਾਉਂਦੇ ਰਹੋ। ਗਿਆਨੀ ਜੋਗਿੰਦਰ ਜੀ ਨੇ ਸਾਰੇ ਕਵੀ ਸਾਹਿਬਾਨ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਨਮਾਨਿਤ ਵੀ ਕੀਤਾ ਗਿਆ। ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨਾਲ ਪੰਡਾਲ ਖਚਾਖਚ ਭਰਿਆ ਹੋਇਆ ਸੀ।
ਡਾ. ਹਰੀ ਸਿੰਘ ਜਾਚਕ
9988321245
9988321246