ਸਕਾਟਲੈਂਡ ਵਿੱਚ ਪਾਣੀ ਨਾਲ ਸਸਕਾਰ ਕਰਨ ਲਈ ਮਨਜ਼ੂਰੀ

 ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ)- ਸਕਾਟਲੈਂਡ ਯੂਕੇ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿੱਥੇ ਪਾਣੀ ਨਾਲ ਸਸਕਾਰ ਕਰਨ ਨੂੰ ਹੁਣ ਕਾਨੂੰਨੀ ਮਨਜ਼ੂਰੀ ਮਿਲ ਗਈ ਹੈ। ਇਸ ਪ੍ਰਕਿਰਿਆ ਨੂੰ ਅਲਕਲਾਈਨ ਹਾਈਡ੍ਰੋਲਾਇਸਿਸ ਕਿਹਾ ਜਾਂਦਾ ਹੈ। ਇਹ ਵਿਧੀ ਲਾਸ਼ਾਂ ਨੂੰ
ਦਫ਼ਨਾਉਣ ਜਾਂ ਰਵਾਇਤੀ ਸਸਕਾਰ ਦੀ ਬਜਾਏ ਤੀਜਾ ਵਿਕਲਪ ਪ੍ਰਦਾਨ ਕਰਦੀ ਹੈ । ਬਹੁਤ ਸਾਰੇ ਪਾਠਕਾਂ ਦਾ ਸਵਾਲ ਹੋਵੇਗਾ ਕਿ ਪਾਣੀ ਨਾਲ ਸਸਕਾਰ ਕਿਵੇਂ ਹੋ ਸਕਦਾ ਹੈ ਜਾਂ ਕੀਤਾ ਜਾ ਸਕਦਾ ਹੈ?
ਪਾਣੀ ਨਾਲ ਸਸਕਾਰ ਕਰਨ ਦੀ ਪ੍ਰਕਿਰਿਆ ਵਿੱਚ ਪਹਿਲਾਂ ਸਰੀਰ ਦਾ ਤੋਲ ਕਰਨਾ ਸ਼ਾਮਲ ਹੈ, ਫਿਰ ਇਸਨੂੰ ਪੋਟਾਸ਼ੀਅਮ ਹਾਈਡ੍ਰੋਕਸਾਈਡ ਅਤੇ ਪਾਣੀ ਦੇ ਮਿਸ਼ਰਣ ਵਿੱਚ 90 ਮਿੰਟਾਂ ਤੱਕ 150 ਡਿਗਰੀ ਸੈਲਸੀਅਸ(300F) ਤੱਕ ਉਬਾਲਿਆ ਜਾਂਦਾ ਹੈ। ਇਹ ਸਰੀਰ ਦੇ ਟਿਸ਼ੂਆਂ ਨੂੰ
ਗਾਲਦਾ ਹੈ, ਸਿਰਫ਼ ਹੱਡੀਆਂ ਬਚਦੀਆਂ ਹਨ। ਜਿਨ੍ਹਾਂ ਨੂੰ ਫਿਰ 120 ਡਿਗਰੀ ਸੈਲਸੀਅਸ 'ਤੇ ਧੋਤਾ ਜਾਂਦਾ ਹੈ ਅਤੇ ਸੁਕਾਇਆ ਜਾਂਦਾ ਹੈ। ਫਿਰ ਇੱਕ ਮਸ਼ੀਨ ਦੀ ਵਰਤੋਂ ਕਰਕੇ ਪੀਸਿਆ ਜਾਂਦਾ ਹੈ ਜਿਸਨੂੰ ਕ੍ਰੀਮੂਲੇਟਰ ਕਿਹਾ ਜਾਂਦਾ ਹੈ। ਅਵਸ਼ੇਸ਼ਾਂ(ਜੋ ਕਿ ਇੱਕ ਤਰ੍ਹਾਂ ਨਾਲ ਰਾਖ ਹੁੰਦੇ ਨੇ) ਨੂੰ ਪਰਿਵਾਰ ਜਾਂ ਨੇੜਲੇ ਰਿਸ਼ਤੇਦਾਰਾਂ ਦੇ ਸਪੁਰਦ ਕੀਤਾ ਜਾ ਸਕਦਾ ਹੈ। ਪਾਣੀ ਨਾਲ ਸਸਕਾਰ ਪਹਿਲਾਂ ਹੀ ਆਇਰਲੈਂਡ ਗਣਰਾਜ ਅਤੇ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੀ ਕੀਤਾ ਜਾਂਦਾ ਹੈ । ਇਸਨੂੰ 'ਹਰਾ ਸਸਕਾਰ' ਵੀ ਕਿਹਾ ਜਾਂਦਾ ਹੈ । ਇਸ ਨੂੰ ਨਸਲਵਾਦ ਵਿਰੋਧੀ ਪ੍ਰਚਾਰਕ ਆਰਚਬਿਸ਼ਪ ਡੇਸਮੰਡ ਟੂਟੂ ਦੁਆਰਾ ਸਸਕਾਰ ਵਿਧੀ ਵਜੋਂ ਚੁਣਿਆ ਗਿਆ ਸੀ