ਨੈਨਸੀ ਗਰੇਵਾਲ ਦੇ ਮਾਮਲੇ ਨਾਲ ਜੁੜੀ ਵੱਡੀ ਖਬਰ, ਪੁਰਾਣੇ ਸਾਥੀ ਵਲੋਂ ਘਰੇਲੂ ਝਗੜੇ ਕਰਕੇ ਕੀਤਾ ਗਿਆ ਕਤਲ : ਸੂਤਰ

ਸੋਸ਼ਲ ਮੀਡੀਆ ਇੰਫੂਲੈਂਸਰ ਨੈਨਸੀ ਗਰੇਵਾਲ ਦੇ ਕਤਲ ਮਾਮਲੇ &lsquoਚ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਨੈਨਸੀ ਗਰੇਵਾਲ ਨਾਲ ਜੁੜੀ ਇਕ ਨਵੀਂ ਪੋਸਟ ਵਾਇਰਲ ਹੋ ਰਹੀ ਹੈ ਤੇ ਇਹ ਪੋਸਟ ਕੈਨੇਡੀਅਨ ਮੀਡੀਆ ਵਿਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਪੋਸਟ ਵਿਚ ਕਿਹਾ ਗਿਆ ਹੈ ਕਿ ਨੈਨਸੀ ਦਾਕਤਲ ਉਸ ਦੇ ਪੁਰਾਣੇ ਸਾਥੀ ਨੇ ਕੀਤਾ ਹੈ। ਘਰ ਦੇ ਘਰੇਲੂ ਝਗੜੇ ਕਰਕੇ ਇਹ ਕਤਲ ਕੀਤਾ ਹੋ ਸਕਦਾ ਹੈ। ਹਾਲਾਂਕਿ ਡੇਲੀ ਪੋਸਟ ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਇਹ ਪੋਸਟ ਕਾਫੀ ਸੋਚਾਂ ਵਿਚ ਪਾ ਰਹੀ ਹੈ ਜਦੋਂ ਇਕ ਪਾਸੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੋਵੇ ਤੇ ਦੂਜੇ ਪਾਸੇ ਇਹ ਖਬਰ ਸਾਹਮਣੇ ਆਏ ਕਿ ਘਰੇਲੂ ਝਗੜੇ ਕਰਕੇ ਪੁਰਾਣੇ ਸਾਥੀ ਵੱਲੋਂ ਨੈਨਸੀ ਦਾ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਰਾਜਪਾਲ ਦੇ ਭਾਸ਼ਣ ਨਾਲ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਬੋਲੇ-ਕੈਂਸਰ ਇਲਾਜ ਸਕੀਮ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
ਦੱਸ ਦੇਈਏ ਕਿ ਬੀਤੇ ਦਿਨੀਂ ਨੈਨਸੀ ਗਰੇਵਾਲ ਜੋ ਹਮੇਸ਼ਾ ਬੇਧੜਕ ਤੇ ਵਿਵਾਦਿਤ ਬਿਆਨਾਂ ਲਈ ਜਾਣੀ ਜਾਂਦੀ ਸੀ, ਦਾ ਕਤਲ ਕਰ ਦਿੱਤਾ ਗਿਆ। ਚਾਕੂਆਂ ਨਾਲ ਉਸ ਦਾ ਕਤਲ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟ ਵਿਚ ਐਮਿਲੀ ਸੋਮਰ ਵੱਲੋਂ ਲਿਖਿਆ ਗਿਆ ਹੈ ਕਿ ਮੈਨੂੰ ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ Nancy ਦੇ ਕਤਲ &lsquoਚ ਉਸਦੇ ਪੁਰਾਣੇ ਸਾਥੀ ਦਾ ਹੱਥ ਹੈ ਤੇ ਘਰੇਲੂ ਝਗੜਾ ਕਤਲ ਦਾ ਕਾਰਨ ਦੱਸਿਆ ਜਾ ਰਿਹਾ ਹੈ।