ਇਰਾਨ ਵੱਲੋਂ ਇਜ਼ਰਾਈਲ ਤੇ ਅਮਰੀਕੀ ਟਿਕਾਣਿਆਂ ’ਤੇ ਹਮਲੇ

ਇਰਾਨ ਨੇ ਵੀਰਵਾਰ ਨੂੰ ਇਜ਼ਰਾਈਲ ਤੇ ਅਮਰੀਕੀ ਟਿਕਾਣਿਆਂ ਅਤੇ ਖ਼ਿੱਤੇ ਦੇ ਆਲੇ-ਦੁਆਲੇ ਮੁਲਕਾਂ &rsquoਤੇ ਨਵੇਂ ਸਿਰਿਓਂ ਹਮਲੇ ਕੀਤੇ ਹਨ। ਤਹਿਰਾਨ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਨੂੰ ਹਿੰਦ ਮਹਾਸਾਗਰ &rsquoਚ ਇਰਾਨੀ ਜੰਗੀ ਬੇੜੇ ਨੂੰ ਤਾਰਪੀਡੋ ਕਰਨ ਦਾ &lsquoਵੱਡਾ ਅਫਸੋੋਸ&rsquo ਹੋਵੇਗਾ। ਜੰਗ ਕਰ ਕੇ ਇਰਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ 1230 ਹੋ ਗਈ ਹੈ ਜਦੋਂਕਿ ਲਿਬਨਾਨ ਵਿੱਚ 70 ਤੇ ਦਰਜਨ ਦੇ ਕਰੀਬ ਲੋਕ ਇਜ਼ਰਾਈਲ ਵਿੱਚ ਮਾਰੇ ਗਏ ਹਨ। ਅਮਰੀਕਾ ਨੇ ਵੀ ਜੰਗ &rsquoਚ ਛੇ ਫੌਜੀਆਂ ਦੇ ਹਲਾਕ ਹੋਣ ਦਾ ਦਾਅਵਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਰਾਨ ਦਾ ਅਗਲਾ ਸੁਪਰੀਮ ਆਗੂ ਚੁਣਨ ਦੇ ਅਮਲ &rsquoਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਰਹੂਮ ਆਇਤੁੱਲਾ ਅਲੀ ਖਮੇਨੇਈ ਦੇ ਜਾਨਸ਼ੀਨ ਵਜੋਂ ਉਸ ਦੇ ਪੁੱਤਰ ਮੁਜਤਬਾ ਖਮੇਨੇਈ ਦਾ ਨਾਮ ਸਵੀਕਾਰ ਨਹੀਂ ਹੈ।

ਇਜ਼ਰਾਈਲ ਤੇ ਅਮਰੀਕਾ ਨੇ ਅੱਜ ਛੇਵੇਂ ਦਿਨ ਤਹਿਰਾਨ &rsquoਤੇ ਹਵਾਈ ਹਮਲੇ ਜਾਰੀ ਰੱਖੇ। ਜੰਗ ਦਾ ਘੇਰਾ ਲਗਾਤਾਰ ਵਧ ਰਿਹਾ ਹੈ। ਮੱਧ ਪੂਰਬ ਤੇ ਇਸ ਤੋਂ ਬਾਹਰ 14 ਹੋਰ ਮੁਲਕ ਇਸ ਦੀ ਮਾਰ ਹੇਠ ਹਨ। ਆਜ਼ਰਬਾਇਜਾਨ ਨੇ ਵੀਰਵਾਰ ਨੂੰ ਇਰਾਨ &rsquoਤੇ ਡਰੋਨਾਂ ਨਾਲ ਹਮਲਾ ਕਰਨ ਦਾ ਦੋਸ਼ ਲਾਇਆ। ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਕਿਹਾ ਕਿ ਇਕ ਡਰੋਨ ਨਾਖਚਿਵਾਨ ਵਿੱਚ ਹਵਾਈ ਅੱਡੇ ਨੇੜੇ ਡਿੱਗਿਆ। ਦੂਜਾ ਸਕੂਲ ਨੇੜੇ ਡਿੱਗਾ ਤੇ ਦੋ ਸਿਵਲੀਅਨ ਜ਼ਖ਼ਮੀ ਹੋ ਗਏ। ਤਹਿਰਾਨ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਧਰ ਅਮਰੀਕਾ ਨੇ ਇਕ ਦਿਨ ਪਹਿਲਾਂ ਸ੍ਰ੍ਰੀਲੰਕਾ ਦੇ ਪਾਣੀਆਂ ਵਿੱਚ ਇਰਾਨੀ ਜੰਗੀ ਬੇੜਾ ਡੋਬਣ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਕੁਵੈਤ ਵਿੱਚ ਵੀਰਵਾਰ ਤੜਕੇ ਟੈਂਕਰ ਹਮਲੇ ਦੀ ਜ਼ੱਦ ਵਿਚ ਆ ਗਿਆ।