ਇਰਾਨ ਜੰਗ ਰੋਕਣ ਲਈ ਸੈਨੇਟ ’ਚ ਪੇਸ਼ ਮਤਾ ਰਿਪਬਲਿਕਨਾਂ ਵੱਲੋਂ ਰੱਦ

ਅਮਰੀਕੀ ਸੈਨੇਟ ਵਿਚ ਰਿਪਬਲਿਕਨਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਖਿਲਾਫ਼ ਛੇੜੀ ਜੰਗ ਨੂੰ ਰੋਕਣ ਸਬੰਧੀ ਮਤਾ ਵੋਟਿੰਗ ਜ਼ਰੀਏ ਰੱਦ ਕਰ ਦਿੱਤਾ ਹੈ। ਰਿਪਬਲਿਕਨਾਂ ਨੇ ਟਰੰਪ ਦੀ ਖੁੱਲ੍ਹ ਕੇ ਹਮਾਇਤ ਕੀਤੀ, ਹਾਲਾਂਕਿ ਅਮਰੀਕਾ ਕੋਲ ਮੱਧ ਪੂਰਬ ਵਿੱਚ ਤੇਜ਼ੀ ਨਾਲ ਫੈਲਦੇ ਟਕਰਾਅ &rsquoਚੋਂ ਬਾਹਰ ਨਿਕਲਣ ਲਈ ਕੋਈ ਸਪਸ਼ਟ ਰਣਨੀਤੀ ਨਹੀਂ ਹੈ।
ਇਸ ਸਬੰਧੀ ਬਿਲ, ਜਿਸ ਨੂੰ &lsquoਜੰਗੀ ਤਾਕਤਾਂ ਦੇੇ ਮਤੇ&rsquo ਵਜੋਂ ਜਾਣਿਆ ਜਾਂਦਾ ਹੈ, ਦੇ ਵਿਰੋਧ ਵਿੱਚ 53 ਅਤੇ ਹੱਕ ਵਿੱਚ 47 ਵੋਟ ਪਏ। ਵੋਟ ਜ਼ਿਆਦਾਤਰ ਪਾਰਟੀ ਸਫ਼ਾਂ &rsquoਤੇ ਪਈ, ਹਾਲਾਂਕਿ ਕੈਂਟਕੀ ਤੋਂ ਰਿਪਬਲਿਕਨ ਸੈਨੇਟਰ ਰੈਂਡ ਪੌਲ ਨੇ ਮਤੇ ਦੇ ਹੱਕ ਵਿੱਚ ਅਤੇ ਪੈਨਸਿਲਵੇਨੀਆ ਦੇ ਡੈਮੋਕਰੈਟਿਕ ਸੈਨੇਟਰ ਜੌਨ ਫੈਟਰਮੈਨ ਨੇ ਵਿਰੋਧ ਵਿੱਚ ਵੋਟ ਪਾਈ।
ਮਤੇ ਨੇ ਕਾਨੂੰਨਸਾਜ਼ਾਂ ਨੂੰ (ਇਰਾਨ &rsquoਤੇ) ਕਿਸੇ ਵੀ ਹੋਰ ਹਮਲੇ ਤੋਂ ਪਹਿਲਾਂ ਕਾਂਗਰਸ (ਅਮਰੀਕੀ ਸੰਸਦ) ਦੀ ਪ੍ਰਵਾਨਗੀ ਮੰਗਣ ਦਾ ਮੌਕਾ ਦਿੱਤਾ ਸੀ। ਵੋਟਿੰਗ ਨੇ ਅਮਰੀਕੀ ਕਾਨੂੰਨਸਾਜ਼ਾਂ ਨੂੰ ਅਮਰੀਕੀ ਫੌਜੀਆਂ, ਅਣਗਿਣਤ ਹੋਰ ਜਾਨਾਂ ਅਤੇ ਖੇਤਰ ਦੇ ਭਵਿੱਖ ਨੂੰ ਆਕਾਰ ਦੇਣ ਵਾਲੀ ਜੰਗ ਬਾਰੇ ਸਟੈਂਡ ਲੈਣ ਲਈ ਮਜਬੂਰ ਕੀਤਾ। ਡੈਮੋਕਰੈਟਿਕ ਸੈਨੇਟਰ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਵੱਡੀ ਗਿਣਤੀ ਵਿੱਚ ਸੈਨੇਟ ਚੈਂਬਰ &rsquoਚ ਮੌਜੂਦ ਰਹੇ ਅਤੇ ਵੋਟਿੰਗ ਸ਼ੁਰੂ ਹੋਣ ਮੌਕੇ ਆਪਣੇ ਮੇਜ਼ਾਂ &rsquoਤੇ ਬੈਠ ਗਏ। ਆਮ ਤੌਰ &rsquoਤੇ ਸੈਨੇਟਰ ਵੋਟ ਪਾਉਣ ਲਈ ਚੈਂਬਰ ਵਿੱਚ ਆਉਂਦੇ ਹਨ ਤੇ ਵੋਟ ਪਾ ਕੇ ਚਲੇ ਜਾਂਦੇ ਹਨ।