ਨਿਊਯਾਰਕ ਦੇ ਮੇਅਰ ਮਮਦਾਨੀ ਦੀ ਰਿਹਾਇਸ਼ ’ਤੇ ਬੰਬ ਹਮਲੇ ਦੀ ਕੋਸ਼ਿਸ਼ ਦੋ ਕਾਬੂ

ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਦੀ ਸਰਕਾਰੀ ਰਿਹਾਇਸ਼ &lsquoਗ੍ਰੇਸੀ ਮੈਨਸ਼ਨ&rsquo ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਵਿਰੋਧੀ ਪ੍ਰਦਰਸ਼ਨਕਾਰੀ ਸਮੂਹਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਬੰਬ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਦੋ ਮੁੱਖ ਮੁਲਜ਼ਮਾਂ ਸਮੇਤ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਿੰਸਾ ਇੱਕ ਇਸਲਾਮ ਵਿਰੋਧੀ ਸਮੂਹ ਅਤੇ ਜਵਾਬੀ ਪ੍ਰਦਰਸ਼ਨਕਾਰੀਆਂ ਵਿਚਕਾਰ ਟਕਰਾਅ ਕਾਰਨ ਸ਼ੁਰੂ ਹੋਈ ਸੀ।
ਪੁਲੀਸ ਮੁਤਾਬਕ ਇੱਕ 18 ਸਾਲਾ ਨੌਜਵਾਨ ਨੇ ਸੜਦਾ ਹੋਇਆ ਸ਼ੱਕੀ ਯੰਤਰ ਭੀੜ ਵੱਲ ਸੁੱਟਿਆ ਅਤੇ ਫਿਰ ਆਪਣੇ ਸਾਥੀ ਤੋਂ ਦੂਜਾ ਯੰਤਰ ਲੈ ਕੇ ਉਸਨੂੰ ਵੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਬਰਾਮਦ ਕੀਤੇ ਗਏ ਯੰਤਰਾਂ ਵਿੱਚ ਨਟ-ਬੋਲਟ, ਪੇਚ ਅਤੇ ਫਿਊਜ਼ ਵਰਗੀਆਂ ਚੀਜ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਜਾਂਚ ਫੋਰੈਂਸਿਕ ਟੀਮ ਵੱਲੋਂ ਕੀਤੀ ਜਾ ਰਹੀ ਹੈ।
ਮੇਅਰ ਮਮਦਾਨੀ ਅਤੇ ਉਨ੍ਹਾਂ ਦੀ ਪਤਨੀ ਰਾਮਾ ਦੁਆਜੀ ਇਸ ਘਟਨਾ ਦੌਰਾਨ ਪੂਰੀ ਤਰ੍ਹਾਂ ਸੁਰੱਖਿਅਤ ਹਨ। ਨਿਊਯਾਰਕ ਪੁਲੀਸ ਕਮਿਸ਼ਨਰ ਜੈਸਿਕਾ ਟਿਸ਼ ਨੇ ਦੱਸਿਆ ਕਿ ਇਹ ਯੰਤਰ ਪੁਲੀਸ ਮੁਲਾਜ਼ਮਾਂ ਦੇ ਬਹੁਤ ਨੇੜੇ ਡਿੱਗੇ ਸਨ, ਜਿਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਸੀ।