ਮੁਕੇਰੀਆਂ : 2 ਸਹੇਲੀਆਂ ਨਾਲ ਵਾਪਰ ਗਿਆ ਵੱਡਾ ਭਾਣਾ, ਇੱਕ ਦੇ ਘਰ ‘ਚ ਰੱਖਿਆ ਸੀ ਭਰਾ ਦਾ ਵਿਆਹ

ਮੁਕੇਰੀਆਂ ਵਿਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਪੈਟਰੋਲ ਫਿਲਿੰਗ ਸਟੇਸ਼ਨ ਨੇੜੇ ਇੱਕ ਤੇਲ ਟੈਂਕਰ ਅਤੇ ਸਕੂਟਰ ਦੀ ਆਹਮੋ-ਸਾਹਮਣੀ ਟੱਕਰ ਵਿੱਚ ਸਕੂਟੀ ਸਵਾਰ ਦੋਵੇਯੰ ਸਹੇਲੀਆਂ ਦੀ ਮੌਕੇ &lsquoਤੇ ਮੌਤ ਹੋ ਗਈ। ਮ੍ਰਿਤਕ ਕੁੜੀਆਂ ਦੀ ਪਛਾਣ ਆਂਚਲ (21), ਪੁੱਤਰੀ ਬਲਵੰਤ ਸਿੰਘ ਅਤੇ ਰਾਗਿਨੀ ਕੁਮਾਰੀ (18), ਪੁੱਤਰੀ ਵਿਜੇ ਕੁਮਾਰ ਵਜੋਂ ਹੋਈਆਂ ਹੈ, ਦੋਵੇਂ ਵਾਸੀ ਗੁਰੂਦੁਆਰਾ ਕਲਗੀਧਰ ਕਾਲੋਨੀ, ਮੁਕੇਰੀਆਂ ਦੀਆਂ ਰਹਿਣ ਵਾਲੀਆਂ ਸਨ। ਇਨ੍ਹਾਂ ਵਿਚੋਂ ਇੱਕ ਕੁੜੀ ਦੇ ਘਰ ਵਿਚ ਭਰਾ ਦਾ ਵਿਆਹ ਵੀ ਰੱਖਿਆ ਹੋਇਆ ਸੀ ਤੇ ਹੁਣ ਘਰ ਵਿਚ ਮੌਤ ਹੋਣ ਕਰਕੇ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ।
ਦੋਵੇਂ ਕੁੜੀਆਂ ਤਿਆਰ ਹੋ ਕੇ ਰੇਲਵੇ ਸਟੇਸ਼ਨ ਨੇੜੇ &ldquoਵੈਸਟਰਨ ਵਿਲਾ&rdquo ਵਿਖੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੇ ਸਕੂਟਰੀ &lsquoਤੇ ਜਾ ਰਹੀਆਂ ਸਨ, ਇਸ ਦੌਰਾਨ ਸਰਵਿਸ ਰੋਡ &lsquoਤੇ ਸਾਹਮਣੇ ਤੋਂ ਆ ਰਹੇ ਇੱਕ ਤੇਲ ਟੈਂਕਰ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰ ਸਵਾਰ ਦੋਵੇਂ ਕੁੜੀਆਂ ਸੜਕ &lsquoਤੇ ਬੁਰੀ ਤਰ੍ਹਾਂ ਡਿੱਗ ਪਈਆਂ ਅਤੇ ਤੇਲ ਟੈਂਕਰ ਨੇ ਦੋਵਾਂ ਕੁੜੀਆਂ ਨੂੰ ਕੁਚਲ ਦਿੱਤਾ ਜਿਨ੍ਹਾਂ ਦੀ ਮੌਕੇ &lsquoਤੇ ਹੀ ਮੌਤ ਹੋ ਗਈ। ਇਸ ਦੌਰਾਨ ਮੌਕੇ &lsquoਤੇ ਭੀੜ ਇਕੱਠੀ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ। ਤੇਲ ਟੈਂਕਰ ਡਰਾਈਵਰ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਦੋਵੇਂ ਬਚਪਨ ਦੀਆਂ ਪੱਕੀਆਂ ਸਹੇਲੀਆਂ ਸਨ ਤੇ ਦੋਵੇਂ ਹਰ ਕੰਮ ਇਕੱਠਾ ਕਰਦੀਆਂ ਸਨ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।