ਇਰਾਨ ਵੱਲੋਂ ਇਜ਼ਰਾਈਲ ਤੇ ਖਾੜੀ ਮੁਲਕਾਂ ਉੱਤੇ ਨਵੇਂ ਸਿਰਿਓਂ ਹਮਲੇ

ਇਰਾਨ ਨੇ ਮੱਧ ਪੂਰਬ &rsquoਤੇ ਬਣੇ ਦਬਾਅ ਨੂੰ ਜਾਰੀ ਰੱਖਦਿਆਂ ਮੰਗਲਵਾਰ ਨੂੰ ਇਜ਼ਰਾਈਲ ਤੇ ਖਾੜੀ ਮੁਲਕਾਂ &rsquoਤੇ ਨਵੇਂ ਸਿਰਿਓਂ ਹਮਲੇ ਕੀਤੇ। ਇਜ਼ਰਾਈਲ ਤੇ ਅਮਰੀਕਾ ਵੱਲੋਂ ਸਹੇੜੀ ਜੰਗ ਨਾਲ ਤੇਲ ਕੀਮਤਾਂ ਸ਼ੂਟ ਵਟਣ ਲੱਗੀਆਂ ਹਨ ਅਤੇ ਆਲਮੀ ਅਰਥਚਾਰਿਆਂ ਨੂੰ ਵੱਡਾ ਝਟਕਾ ਲੱਗਾ ਹੈ। ਇਰਾਨ ਦੇ ਸਿਖਰਲੇ ਸੁਰੱਖਿਆ ਅਧਿਕਾਰੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਧਮਕੀ ਦਿੰਦਿਆਂ ਸਾਫ਼ ਕਰ ਦਿੱਤਾ ਕਿ ਉਹ ਡਰਨ ਵਾਲੇ ਨਹੀਂ। ਉਧਰ, ਇਜ਼ਰਾਈਲ ਵੱਲੋਂ ਲਿਬਨਾਨ ਵਿਚ ਦਹਿਸ਼ਤੀ ਸਮੂਹ ਹਿਜ਼ਬੁੱਲਾ &rsquoਤੇ ਕੀਤੇ ਹਵਾਈ ਹਮਲੇ ਵਿੱਚ ਪੰਜ ਮਿਲੀਸ਼ੀਆ ਮਾਰੇ ਗਏ ਤੇ ਚਾਰ ਹੋਰ ਜ਼ਖ਼ਮੀ ਹੋ ਗਏ।

ਇਰਾਨ ਨੇ ਇਜ਼ਰਾਈਲ ਤੇ ਖੇਤਰ ਵਿਚਲੇ ਅਮਰੀਕੀ ਬੇਸਾਂ &rsquoਤੇ ਮਿਜ਼ਾਈਲਾਂ ਅਤੇ ਡਰੋਨ ਹਮਲਿਆਂ ਦੇ ਨਾਲ ਹਰਮੁਜ਼ ਜਲ ਮਾਰਗ ਉੱਤੇ ਊਰਜਾ ਦੇ ਬੁਨਿਆਦੀ ਢਾਂਚੇ ਤੇ ਆਵਾਜਾਈ ਨੂੰ ਵੀ ਨਿਸ਼ਾਨਾ ਬਣਾਇਆ। ਇਰਾਨ ਨੇ ਹਰਮੁਜ਼ ਜਲ ਮਾਰਗ ਵਿਚੋਂ ਲੰਘਦੇ ਟੈਂਕਰਾਂ ਨੂੰ ਰੋਕ ਦਿੱਤਾ ਹੈ। ਇਹ ਜਲਮਾਰਗ ਫ਼ਾਰਸ ਦੀ ਖਾੜੀ ਤੇ ਓਮਾਨ ਦੀ ਖਾੜੀ ਨੂੰ ਜੋੜਦਾ ਹੈ ਤੇ ਅੱਗੇ ਹਿੰਦ ਮਹਾਸਾਗਰ ਨੂੰ ਖੁੱਲ੍ਹਦਾ ਹੈ।