ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ਬ੍ਰਾਹਮਣਾਂ ‘ਤੇ ਇਤਬਾਰ ਨਹੀਂ ਕਰਨਾ ਇਨ੍ਹਾਂ ਨੇ ਮੇਰੇ ਚਾਰ ਪੁੱਤ ਮਰਵਾਏ ਹਨ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਡਾ। ਗੰਡਾ ਸਿੰਘ ਨੇ ਨੱਥ ਮਲ ਢਾਡੀ ਤੇ ਉਸ ਦੇ ਪੁੱਤਰਾਂ ਦੀ ਰਚਨਾ ਅਮਰਨਾਮਾ 1953 ਵਿੱਚ ਸੰਪਾਦਿਤ ਕੀਤੀ ਸੀ ਜਿਸ ਨੂੰ ਸਿੱਖ ਹਿਸਟਰੀ ਸੋਸਾਇਟੀ ਪਟਿਆਲਾ ਨੇ ਛਾਪਿਆ । ਡਾ। ਗੰਡਾ ਸਿੰਘ ਵੱਲੋਂ ਸੰਪਾਦਿਤ ਕੀਤੇ ਅਮਰਨਾਮੇ ਦੇ ਕੁਝ ਬੰਦਾਂ ਦਾ ਸਾਰ ਅੰਸ਼ ਜਿਨ੍ਹਾਂ ਦਾ ਸੰਬੰਧ ਹੱਥਲੇ ਲੇਖ ਨਾਲ ਹੈ ਕਿ ਖ਼ਾਲਸਾ ਸਾਜਣ ਵੇਲੇ ਗੁਰੂ ਗੋਬਿੰਦ ਸਿੰਘ ਨੇ ਪੁਰਾਣੇ ਸਾਰੇ ਭਰਮ ਮਿਟਾ ਦਿੱਤੇ ਅਤੇ ਖ਼ਾਲਸਾ ਪੰਥ ਵਿੱਚੋਂ ਬ੍ਰਾਹਮਣਾਂ ਨੂੰ ਉੱਕਾ ਹੀ ਖਾਰਜ ਕਰ ਦਿੱਤਾ । (ਨੋਟ-ਖ਼ਾਲਸੇ ਦੀ ਸਾਜਨਾ ਗੁਰੂ ਨਾਨਕ ਦੇ ਨਿਰਮਲ ਪੰਥ ਦੀ ਸੰਪੂਰਨਤਾ ਹੀ ਸੀ, ਭਾਵ-ਚਰਨ ਪਾਹੁਲ ਤੋਂ ਖੰਡੇ ਦੀ ਪਾਹੁਲ ਉੱਤੇ ਨਿਰਮਲ ਪੰਥ ਤੋਂ ਖ਼ਾਲਸਾ ਪੰਥ । ਗੁਰੂ ਨਾਨਕ ਸਾਹਿਬ ਨੇ ਆਪਣੇ ਮਿਸ਼ਨ ਦੇ ਤਿੰਨ ਨਿਸ਼ਾਨੇ ਮਿੱਥੇ ਸਨ : (1) ਪਹਿਲਾ ਨਿਸ਼ਾਨਾ ਸੀ ਬ੍ਰਾਹਮਣ ਦੀ ਸਰਵ-ਉੱਚਤਾ ਵਾਲੇ ਮਨੂੰ ਸਿਮਰਤੀ ਦੇ ਵਿਧੀ ਵਿਧਾਨ ਨੂੰ ਮੁੁੱਢੋਂ ਰੱਦ ਕਰਕੇ ਮਨੁੱਖਤਾ ਜਾਤੀ ਦੀ ਮੁਕੰਮਲ ਅਜ਼ਾਦੀ ਤੇ ਬਰਾਬਦੀ ਦੇ ਆਦਰਸ਼ ਦਾ ਪ੍ਰਚਾਰ ਕਰਨਾ । ਦੂਸਰਾ ਨਿਸ਼ਾਨਾ ਸੀ ਇਸ ਆਦਰਸ਼ ਦੀ ਨੀਹਾਂ ਉੱਤੇ ਨਿਰਮਲ ਪੰਥ, ਤੀਸਰਾ ਪੰਥ ਉਸਾਰਨਾ । ਤੀਸਰਾ ਨਿਸ਼ਾਨਾ ਸੀ ਇਸ ਨਵੇਂ ਪੰਥ ਨੂੰ ਰਾਜਸੀ ਇਨਕਲਾਬ ਲਿਆਉਣ ਦਾ ਵਸੀਲਾ ਬਣਾਉਣਾ । ਇਹ ਨੋਟ ਇਸ ਕਰਕੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਚਲਾਏ ਨਿਰਮਲ ਪੰਥ ਤੋਂ ਕੋਈ ਵੱਖਰਾ ਪੰਥ ਨਹੀਂ ਚਲਾਇਆ, ਸਗੋਂ 1699 ਦੀ ਵੈਸਾਖੀ ਨੂੰ ਸੀਸ ਭੇਟ ਕੌਤਕ ਵਰਤਾਕੇ ਚਰਨ ਪਹੁਲ ਦੀ ਰਸਮ ਨੂੰ ਖੰਡੇ ਦੀ ਪਾਹੁਲ ਵਿੱਚ ਬਦਲਕੇ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਤੋਂ ਖ਼ਾਲਸਾ ਪੰਥ ਦੇ ਮਿਸ਼ਨ ਦੀ ਹੀ ਸੰਪੂਰਨਤਾ ਕੀਤੀ ਹੈ) ਅਤੇ ਕਰਮ-ਕਾਂਡੀ ਬ੍ਰਾਹਮਣਾਂ ਪਾਸੋਂ ਜੰਜੂ ਪੁਆਉਣ ਦੀ ਥਾਂ ਪੰਜ ਸ਼ਸ਼ਤਰ-ਧਾਰੀ ਸਿੰਘਾਂ ਪਾਸੋਂ ਖੰਡੇ ਦੇ ਅੰਮ੍ਰਿਤ ਲੈਣ ਦੀ ਰਸਮ ਜਾਰੀ ਕਰ ਦਿੱਤੀ । ਬ੍ਰਾਹਮਣੀ ਜਾਤ-ਪਾਤ ਮਿਟਾਉਣ ਲਈ ਹਰ ਵਰਣ ਅਤੇ ਹਰ ਕਿੱਤੇ ਦੇ ਲੋਕਾਂ ਨੂੰ ਬਿਨਾਂ ਊਚ-ਨੀਚ ਦੇ ਭਿੰਨ-ਭੇਦ ਦੇ ਇਕੱਠੇ ਇਕੋ ਬਾਟੇ ਵਿੱਚੋਂ ਅੰਮ੍ਰਿਤ ਛਕਾਉਣਾ ਆਰੰਭ ਕਰ ਦਿੱਤਾ । ਆਪਣੇ ਸਜਾਏ ਸਿੰਘਾਂ (ਪੰਜਾਂ ਪਿਆਰਿਆਂ ਪਾਸੋਂ ਖ਼ੁਦ ਅੰਮ੍ਰਿਤ ਛੱਕਕੇ ਗੁਰੂ ਚੇਲੇ ਦਾ ਫਰਕ ਮਿਟਾ ਦਿੱਤਾ (ਜਦਕਿ ਹਿੰਦੂ ਗੁਰੂ-ਪਰੰਪਰਾ ਅਨੁਸਾਰ ਗੁਰੂ-ਚੇਲੇ ਦਾ ਸਿਧਾਂਤ ਵੈਦਿਕ ਧਰਮ ਦੀ ਰੀੜ ਦੀ ਹੱਡੀ ਹੈ) ਇਸ ਖਿਆਲ ਨਾਲ ਕਿ ਸਿੰਘ ਕਿਧਰੇ ਮੁੜ ਪੁਰਾਣੇ ਬ੍ਰਾਹਮਣੀ ਧਰਮ-ਕਰਮ ਵਿੱਚ ਹੀ ਨਾ ਅੜੇ ਰਹਿ ਜਾਣ ਜਾਂ ਮੁੜ ਉਥੇ ਹੀ ਜਾ ਫਸਣ, ਇਸ ਕਰਕੇ ਗੁਰੂ ਗੋਬਿੰਦ ਸਿੰਘ ਨੇ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਉਪਦੇਸ਼ ਦਿੱਤਾ ਕਿ ਅੰਮ੍ਰਿਤ ਛਕਣ ਤੋਂ ਬਾਅਦ ਉਨ੍ਹਾਂ ਦਾ ਨਵੇਂ ਧਰਮ ਵਿੱਚ ਜਨਮ ਹੁੰਦਾ ਹੈ, ਨਵਾਂ ਨਾਂਅ ਰੱਖਿਆ ਜਾਂਦਾ ਹੈ, ਪਿਛਲਾ ਸਭ ਧਰਮ ਨਾਸ਼, ਕਰਮ ਨਾਸ਼, ਕੁਲ ਜਾਸ਼ ਤੇ ਕਿਰਤ ਨਾਸ਼ ਹੋ ਗਿਆ ਹੈ ਅਤੇ ਇਹ ਹਿੰਦੂ-ਮੁਸਲਮਾਨ ਤੋਂ ਵੱਖਰਾ ਤੀਸਰਾ ਖ਼ਾਲਸਾ ਪੰਥ ਹੈ । ਉੱਪਰ ਲਿਖੀਆਂ ਗੱਲਾਂ ਗੁਰਵਾਕਾਂ, ਰਹਿਤਨਾਮਿਆਂ ਤੇ ਸਿੱਖ ਇਤਿਹਾਸ ਤੋਂ ਸਪੱਸ਼ਟ ਹਨ । ਡਾ। ਗੰਡਾ ਸਿੰਘ ਲਿਖਦੇ ਹਨ, ਪਰ ਕੁਝ ਸਮੇਂ ਤੋਂ ਬ੍ਰਾਹਮਣ-ਮਤੀਆਂ ਨੇ ਇਹ ਕਹਿਣਾ ਅਰੰਭ ਕੀਤਾ ਹੋਇਆ ਹੈ ਕਿ ਪ੍ਰਚਾਰ ਅੰਗ੍ਰੇਜ਼ਾਂ ਦੀ ਸ਼ਹਿ &lsquoਤੇ ਕੀਤਾ ਗਿਆ ਹੈ ਅਤੇ ਇਸ ਦੀ ਜ਼ਿੰਮੇਵਾਰੀ ਸਿੱਖ ਰਿਲੀਜਨ ਦੇ ਕਰਤਾ ਮਿਸਟਰ ਮੈਕਾਲਿਫ਼ &lsquoਤੇ ਸੁੱਟੀ ਜਾਂਦੀ ਹੈ । ਅਮਰਨਾਮਾ ਸੰਮਤ 1765 ਬਿਕਰਮੀ ਮੁਤਾਬਕ ਸੰਨ 1708 ਈਸਵੀ ਵਿੱਚ ਰਚਿਆ ਗਿਆ ਸੀ ਜਿਸ ਨੂੰ ਢਾਈ ਸੌ ਸਾਲ (1953 ਤੋਂ 1708) ਵਾਲਾ ਹੈ ਅਤੇ ਅੰਗ੍ਰੇਜ਼ਾਂ ਦੇ ਪੰਜਾਬ ਵਿੱਚ ਆਉਣ ਤੋਂ ਇਕ ਸੌ ਇਕਤਾਲੀ ਵਰੇ੍ਹ ਪਹਿਲਾਂ ਦੀ ਗੱਲ ਹੈ (1708 ਤੋਂ 1849)
ਢਾਡੀਆਂ ਦੀਆਂ ਵਾਰਾਂ ਸੁਣਨ ਵਾਲਾ ਪ੍ਰੇਰਨਾ ਕਰਦਾ ਹੋਇਆ ਬਜ਼ੁਰਗ ਨੱਥ ਮਲ ਢਾਡੀ ਬ੍ਰਾਹਮਣਾਂ ਸੰਬੰਧੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਦਾ ਜ਼ਿਕਰ ਇਸ ਤਰ੍ਹਾਂ ਕਰਦਾ ਹੈ :- ਹਯਾ ਅਜ਼ ਬ੍ਰਹਮਨ-ਪ੍ਰਸਤੀ ਕੁਨੰਦ ਕਿ ਈਂ ਚਾਰ ਫਰਜ਼ੰਦਿ ਮਨ ਕੁਸ਼ਤਾ ਅੰਦ । (ਬੰਦ 140)
ਮਕੁਨ ਹਰਚਿ ਗੋਬਿੰਦ ਕਿਰਆ ਕਰਮ । ਸਦਾ ਮੀ-ਦਿਹੰਦ ਸ਼ਿਘਿ ਮਾਰਾ ਖਸਮ (ਬੰਦ 141)
ਅਰਥਾਤ-ਬ੍ਰਾਹਮਣਾਂ ਦੀ ਪੂਜਾ ਸੇਵਾ ਤੋਂ (ਸਿੰਘ) ਸ਼ਰਮ ਕਰਨ ਕਿਉਂਕਿ ਇਨ੍ਹਾਂ ਨੇ ਮੇਰੇ ਚਾਰ ਪੁੱਤਰ ਮਾਰੇ ਹਨ (ਬੰਦ 140)
ਜੋ ਵੀ ਇਹ (ਬ੍ਰਾਹਮਣ) ਕਿਰਿਆ-ਕਰਮ ਕਰਨ ਨੂੰ ਕਹਿੰਦੇ ਹਨ, ਨਾ ਕਰੋ, ਕਿਉਂਕਿ ਇਹ ਸਦਾ ਸਾਡੇ ਸਿੰਘਾਂ ਨੂੰ ਦੁੱਖ ਦਿੰਦੇ ਹਨ, ਭਾਵ ਸਿੰਘਾਂ ਲਈ ਬਿਪਤਾ ਦਾ ਕਾਰਨ ਬਣਦੇ ਹਨ । (ਬੰਦ 141) ਇਸ ਤੋਂ ਬਾਅਦ ਅੰਤ ਵਿੱਚ ਢਾਡੀ ਸਿੰਘਾਂ ਨੂੰ ਅੰਮ੍ਰਿਤ ਛਕਣ ਸੰਬੰਧੀ ਸਤਿਗੁਰੂ ਜੀ ਦਾ ਉਪਦੇਸ਼ ਦਿੰਦਾ ਹੋਇਆ ਅਮਰਨਾਮੇ ਨੂੰ ਸਮਾਪਤ ਕਰਦਾ ਹੈ । ਅੰਮ੍ਰਿਤ ਨਾਲ ਬ੍ਰਾਹਮਣੀ ਧਰਮ, ਕੁੱਲ ਤੇ ਕਿਰਤ ਨਾਸ਼ ਹੋ ਕੇ ਮਾਨਸੁ ਕੀ ਜਾਤ ਇਕ ਹੋ ਜਾਂਦਾ ਹੈ, ਵਿਤਕਰੇ ਮਿੱਟ ਜਾਂਦੇ ਹਨ ਤੇ ਨਾਮ ਦੀ ਚੜ੍ਹਦੀਕਲਾ ਵਿੱਚ ਖ਼ਾਲਸਾ ਸਰਬੱਤ ਦਾ ਭਲਾ ਲੋਚਦਾ ਹੈ । (ਹਵਾਲਾ ਸਰੋਤ ਅਮਰਨਾਮਾ ਫਾਰਸੀ ਮੂਲ, ਪੰਜਾਬੀ ਉਤਾਰਾ ਤੇ ਅਰਥ ਡਾ। ਗੰਡਾ ਸਿੰਘ)
ਅਮਰਨਾਮੇ ਦੀ ਭੂਮਿਕਾ ਵਿੱਚ ਹੀ ਸਫ਼ਾ 10 ਉੱਤੇ ਡਾ। ਗੰਡਾ ਸਿੰਘ ਜੀ ਲਿਖਦੇ ਹਨ :- ਜ਼ਫਰਨਾਮੇ ਵਿੱਚ ਭੀ ਭਾਵੇਂ ਚਾਰੋਂ ਸਾਹਿਬਜ਼ਾਦਿਆਂ ਦੇ ਸ਼ਹੀਦ ਹੋ ਜਾਣ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ ਹੈ ਪਰ ਉਹ ਗੁਰੂ ਜੀ ਦੇ ਦੱਖਣ ਨੂੰ ਤੁਰਨ ਤੋਂ ਪਹਿਲਾਂ ਦਾ ਲਿਖਿਆ ਹੋਇਆ ਸੀ । ਅਮਰਨਾਮਾ ਰਾਜਪੂਤਾਨੇ ਦੇ ਸਫ਼ਰ ਤੋਂ ਬਾਅਦ ਦੱਖਣ ਵਿੱਚ ਰਚਿਆ ਗਿਆ ਸੀ । ਇਸ ਲਈ ਇਸ ਵਿੱਚ ਚਾਰੇ ਸਾਹਿਬਜ਼ਾਦਿਆਂ ਦੇ ਬ੍ਰਾਹਮਣਾਂ ਦੇ ਕਾਰੇ ਨਾਲ ਮਾਰੇ ਜਾਣ ਦਾ ਜ਼ਿਕਰ ਸ਼ੱਕ ਦੀ ਗੁੰਜਾਇਸ਼ ਨਹੀਂ ਛੱਡਦਾ । ਚੌਹਾਂ ਹੀ ਸਾਹਿਬਜ਼ਾਦਿਆਂ ਦਾ ਮਾਰਿਆ ਜਾਣਾ ਬ੍ਰਾਹਮਣਾਂ ਦੇ ਮੱਥੇ ਇਸ ਤਰ੍ਹਾਂ ਲੱਗਦਾ ਹੈ ਕਿ ਵੱਡੇ ਦੋਨੋਂ ਸਾਹਿਬਜ਼ਾਦੇ ਬ੍ਰਾਹਮਣਾਂ ਦੇ ਉਕਸਾਏ ਹੋਏ ਪਹਾੜੀ ਰਾਜਿਆਂ ਦੀ ਸੱਦੀ ਹੋਈ ਮੁਗ਼ਲ ਫੌਜ ਨਾਲ ਚਮਕੌਰ ਦੀ ਜੰਗ ਵਿੱਚ ਲੜਦੇ ਮਾਰੇ ਗਏ ਸਨ (ਸ਼ਹੀਦ ਹੋ ਗਏ ਸਨ) ਤੇ ਛੋਟੇ ਸਾਹਿਬਜ਼ਾਦੇ ਸਹੇੜੀ ਦੇ ਗੰਗੂ ਬ੍ਰਾਹਮਣ ਨੇ ਮੁਰਿੰਡੇ ਦੇ ਪਠਾਣਾਂ ਦੇ ਹਵਾਲੇ ਕਰ ਦਿੱਤੇ ਜੋ ਸਰਹੰਦ ਵਿੱਚ ਵਜ਼ੀਰ ਖਾਨ ਫੌਜਦਾਰ ਨੇ ਮਰਵਾ ਦਿੱਤੇ (ਸ਼ਹੀਦ ਕਰਵਾ ਦਿੱਤੇ) । ਹਵਾਲਾ ੳਹੀ ਅਮਰਨਾਮਾ ਵਿਆਖਿਆ ਡਾ। ਗੰਡਾ ਸਿੰਘ । 
ਅਸੀਂ ਗੱਲ ਕਰ ਰਹੇ ਸੀ ਕਿ ਜੇ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਸਾਜਿਸ਼ੀ ਬ੍ਰਾਹਮਣਾਂ ਤੇ ਡੋਗਰਿਆਂ ਤੇ ਇਤਬਾਰ ਨਾ ਕਰਦਾ ਤਾਂ ਅੱਜ ਵੀ ਪੰਜਾਬ ਉੱਤੇ ਖ਼ਾਲਸਾ ਰਾਜ ਦੇ ਝੰਡੇ ਝੂਲਦੇ ਹੋਣੇ ਸੀ । ਮੇਰਠ ਦੇ ਬ੍ਰਾਹਮਣ ਦੁਕਾਨਦਾਰ ਦਾ ਪੁੱਤਰ ਖ਼ੁਸ਼ਹਾਲ ਸਿੰਘ ਜੋ ਜਮਾਂਦਾਰ ਖੁਸ਼ਹਾਲ ਸਿੰਘ ਦੇ ਨਾਂ ਨਾਲ ਵਧੇਰੇ ਜਾਣਿਆ ਜਾਂਦਾ ਹੈ ਅਤੇ ਜਿਸ ਨੂੰ ਤੇਜਾ ਸਿੰਘ ਗ਼ੱਦਾਰ ਦਾ ਚਾਚਾ ਹੋਣ ਕਰਕੇ ਇਸ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਅਤੇ ਆਪਣੇ ਆਪ ਵੀ ਇਹ ਬਹੁਤ ਵੱਡੇ ਗ਼ੱਦਾਰੀ ਰੁਤਬੇ ਦਾ ਅਧਿਕਾਰੀ ਸੀ । ਇਹ ਰਣਜੀਤ ਸਿੰਘ ਦੀ ਫੌਜ ਵਿੱਚ ਪੰਜ ਰੁਪਏ ਮਹੀਨੇ ਉੱਤੇ ਭਰਤੀ ਹੋਇਆ ਸੀ ਅਤੇ ਉਸ ਦੀ ਮਿਹਰਬਾਨੀ ਨਾਲ ਡਿਉੜੀਦਾਰ ਦੀ ਪਦਵੀ ਉੱਤੇ 1810 ਤੋਂ 1817 ਤੱਕ ਤਾਇਨਾਤ ਰਿਹਾ । ॥॥॥। ਇਹ ਸਰਦਾਰਾਂ, ਰਾਜਿਆਂ, ਦੂਸਰੇ ਮੁਲਕਾਂ ਦੇ ਨੁਮਾਇੰਦਿਆਂ ਅਤੇ ਵੱਡੇ ਆਦਮੀਆਂ ਦੀਆਂ ਅਹਿਮ ਮੁਲਾਕਾਤਾਂ ਆਦਿ (ਵੱਢੀ ਲੈ ਕੇ) ਲੈ ਕੇ ਕਰਵਾਉਂਦਾ ਹੁੰਦਾ ਸੀ । ॥॥॥ ਰਣਜੀਤ ਸਿੰਘ ਦਾ ਇਹ ਨੌਕਰ, ਇਹ ਜਮਾਂਦਾਰ (ਬ੍ਰਾਹਮਣ) ਨਾਲੋਂ ਨਾਲ ਪੂਨਾ ਦੇ ਪੇਸ਼ਵਾ ਦਾ ਜ਼ਰ ਖ਼ਰੀਦ ਜਾਸੂਸ ਵੀ ਸੀ ਅਤੇ ਹਰ ਅਹਿਮ ਮੁਲਾਕਾਤ ਦਾ ਸਾਰ ਉਸ ਕੋਲ ਵੇਚਦਾ ਹੁੰਦਾ ਸੀ । (ਹਵਾਲਾ ਸਿੰਘ ਨਾਦ ਪੰਨਾ 79-80 ਲੇਖਕ ਸ: ਗੁਰਤੇਜ ਸਿੰਘ) ਬ੍ਰਾਹਮਣ ਗ਼ਦਾਰ ਤੇਜਾ ਸਿੰਘ ਤੇ ਬ੍ਰਾਹਮਣ ਲਾਲ ਸਿੰਘ ਇਸੇ ਬ੍ਰਾਹਮਣ ਖੁਸ਼ਹਾਲ ਸਿੰਘ ਦੇ ਰਿਸ਼ਤੇਦਾਰ ਸਨ ਤੇ ਇਸ ਨੇ ਹੀ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਕਰਵਾਏ ਸਨ, ਫੌਜ ਵਿੱਚ ਉੱਚੇ ਆਹੁਦਿਆਂ &lsquoਤੇ ਪਹੁੰਚ ਕੇ ਇਨ੍ਹਾਂ ਬ੍ਰਾਹਮਣਾਂ ਨੇ ਸਰਕਾਰ-ਏ-ਖ਼ਾਲਸਾ ਦੀਆਂ ਫੌਜਾਂ ਨਾਲ ਗ਼ਦਾਰੀ ਕਰਕੇ ਅੰਗ੍ਰੇਜ਼ਾਂ ਦੀਆਂ ਫੌਜਾਂ ਦਾ ਪੰਜਾਬ ਉੱਤੇ ਕਬਜ਼ਾ ਕਰਵਾਇਆ ਸੀ । ਇਨ੍ਹਾਂ ਤਿੰਨਾਂ ਗ਼ਦਾਰਾਂ ਦਾ ਵਰਨਣ ਡਾ। ਗੰਡਾ ਸਿੰਘ ਨੇ ਪੰਜਾਬ ਉੱਤੇ ਅੰਗ੍ਰੇਜ਼ਾਂ ਦਾ ਕਬਜ਼ਾ ਪੁਸਤਕ ਵਿੱਚ ਹੇਠ ਲਿਖੇ ਅਨੁਸਾਰ ਕੀਤਾ ਹੈ : (1) ਮਿਸਰ (ਬ੍ਰਾਹਮਣ) ਤੇਜ ਸਿੰਘ, ਮਿਸਰ ਤੇਜ ਸਿੰਘ ਸਤੰਬਰ 1845 ਵਿੱਚ ਪੰਜਾਬ ਦੀਆਂ ਫੌਜਾਂ ਦਾ ਕਮਾਂਡਰ-ਇਨ-ਚੀਫ਼ ਬਣਿਆ ਸੀ । ਜਦਕਿ ਸਰਦਾਰ ਜਵਾਹਰ ਸਿੰਘ ਦੇ ਮਾਰੇ ਜਾਣ ਪਿੱਛੋਂ ਮਿਸਰ (ਬ੍ਰਾਹਮਣ) ਲਾਲ ਸਿੰਘ ਵਜ਼ੀਰ ਬਣਿਆ ਸੀ । ਪੰਜਾਬ ਦਾ ਰਹਿਣ ਵਾਲਾ ਨਾ ਹੋਣ ਕਰਕੇ ਨਾਂ ਇਹ ਦੇਸ਼ ਭਗਤ ਸੀ (ਪੰਜਾਬ ਦੇਸ਼) ਤੇ ਨਾ ਹੀ ਰਾਜ-ਭਗਤ । ਇਹ ਪੂਰਬ ਤੋਂ ਨੌਕਰੀ ਲਈ ਆਇਆ ਹੋਇਆ ਮਤਲਬੀ ਬੰਦਾ ਸੀ । ਇਸ ਦਾ ਘਰ-ਘਾਟ ਤੇ ਰਿਸ਼ਤੇਦਾਰ ਅੰਗ੍ਰੇਜ਼ੀ ਇਲਾਕੇ ਦੇ ਮੇਰਠ ਜ਼ਿਲ੍ਹੇ ਦੇ ਸਰਧਨਾ ਪਰਗਣੇ ਦੇ ਪਿੰਡ ਏਕੜੀ ਵਿੱਚ ਸਨ । ਇਸ ਲਈ ਇਹ ਸੌਖੇ ਹੀ ਅੰਗ੍ਰੇਜ਼ਾਂ ਦੇ ਹੱਥੀਂ ਚੜ੍ਹ ਗਿਆ । ਰੁਪਈਏ, ਜਾਇਦਾਦ ਤੇ ਅਹੁਦੇ ਦੇ ਲਾਲਚ ਵਿੱਚ ਅੰਨ੍ਹਾ ਹੋ ਕੇ ਜਿਸ ਬਿਰਛ ਦੀ ਛਤਰ ਛਾਇਆ ਹੇਠਾਂ ਪਲਿਆ ਅਤੇ ਜਿਸ ਦੇ ਫੱਲ ਖਾ ਕੇ ਵਧਿਆ ਫੁੱਲਿਆ ਸੀ, ਉਸੇ ਦੀਆਂ ਹੀ ਜੜ੍ਹਾਂ ਵੱਢਣ ਲਈ ਵੈਰੀਆਂ ਨਾਲ ਰਲ ਗਿਆ । ਇਹ ਲੁਧਿਆਣੇ ਦੇ ਪੋਲੀਟੀਕਲ ਏਜੰਟ ਜਾਰਜ ਬਰੋਡਫੁਟ ਅਤੇ ਫਿਰੋਜ਼ਪੁਰ ਬੈਠੇ ਉਸ ਦੇ ਸਹਾਇਕ ਏਜੰਟ ਪੀਟਰ ਨਿਕਲਸਨ ਨਾਲ ਲਿਖਾ-ਪੜ੍ਹੀ ਕਰਨ ਲੱਗ ਪਿਆ ਅਤੇ ਉਸ ਨੂੰ ਲਾਹੌਰ ਸਰਕਾਰ ਦੀਆਂ ਖ਼ਬਰਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਇਹ ਬ੍ਰਾਹਮਣ ਤੇਜ ਸਿੰਘ ਦੀ ਗਿਣੀ ਮਿੱਥੀ ਗ਼ੱਦਾਰੀ ਦਾ ਹੀ ਨਤੀਜਾ ਸੀ ਕਿ ਫੇਰੂ ਸ਼ਹਿਰ ਦੀ ਲੜਾਈ ਵਿੱਚ ਅੰਗ੍ਰੇਜ਼ ਆਪਣੀ ਇਕ ਨਾ ਭੁੱਲਣ ਵਾਲੀ ਤਬਾਹੀ ਤੋਂ ਬੱਚ ਗਏ ਅਤੇ ਸਭਰਾਵਾਂ ਦੀ ਆਖਰੀ ਲੜਾਈ ਵਿੱਚ ਜਿੱਤ ਗਏ । (2) ਮਿਸਰ (ਬ੍ਰਾਹਮਣ) ਗ਼ੱਦਾਰ ਲਾਲ ਸਿੰਘ, ਮਿਸਰ ਲਾਲ ਸਿੰਘ ਰੋਹਤਾਸ ਦਾ ਬ੍ਰਾਹਮਣ ਵੀ ਉਸੇ ਮਿੱਟੀ ਦਾ ਘੜਿਆ ਹੋਇਆ ਜਿਸ ਦਾ ਤੇਜ ਸਿੰਘ ਸੀ । ਇਹ ਦੋਨੋਂ ਹੀ ਗਿਣ ਮਿੱਥ ਕੇ ਅੰਗ੍ਰੇਜ਼ਾਂ ਨਾਲ ਰਲੇ ਸਨ । ਸਾਜਿਸ਼ ਸੁਭਾਉ ਦਾ ਹੋਣ ਕਰਕੇ ਇਸ ਨੂੰ ਰਾਜਾ ਧਿਆਨ ਸਿੰਘ ਡੋਗਰੇ ਨੇ ਮਿਸਰ (ਬ੍ਰਾਹਮਣ) ਬੇਲੀ ਰਾਮ ਤੋਸ਼ਾਖਾਨੀਏ ਦੇ ਵਿਰੁੱਧ ਖੜ੍ਹਾ ਕਰਨ ਲਈ ਚੁਣਿਆ ਸੀ । ਧਿਆਨ ਸਿੰਘ ਦੀ ਮੌਤ ਪਿੱਛੋਂ ਛਲ ਬਲ ਨਾਲ ਕਦੀ ਇਹ ਗੁਲਾਬ ਸਿੰਘ ਡੋਗਰੇ ਦਾ ਸੰਗੀ ਬਣ ਜਾਂਦਾ ਤੇ ਕਦੀ ਵਜ਼ੀਰ ਹੀਰਾ ਸਿੰਘ ਦਾ । ਇਸ ਲਈ ਦੋਹਾਂ ਪੱਖਾਂ ਵਿੱਚ ਇਸ ਨੇ ਆਪਣਾ ਅਸਰ ਰਸੂਖ ਬਣਾ ਲਿਆ । ਸਰਦਾਰ ਜਵਾਹਰ ਸਿੰਘ ਦੀ ਮੌਤ ਤੋਂ ਬਾਅਦ ਵਜ਼ੀਰ ਬਣ ਜਾਣ ਕਰਕੇ ਇਸ ਨੇ ਅੰਗ੍ਰੇਜ਼ਾਂ ਨਾਲ ਗੰਢ-ਤੁਪ ਕਰ ਲਈ ਅਤੇ ਅੰਦਰੋ-ਅੰਦਰ ਆਪਣੀ ਵਜ਼ੀਰੀ ਦਾ ਫਾਇਦਾ ਲੈ ਕੇ ਅੰਗ੍ਰੇਜ਼ਾਂ ਦਾ ਪੰਜਾਬ ਉੱਤੇ ਕਬਜ਼ਾ ਕਰਵਾ ਦੇਣਾ ਪ੍ਰਵਾਣ ਕਰ ਲਿਆ । ਪਰ ਜੰਗ ਤੋਂ ਬਾਅਦ ਜਦ ਇਸ ਦੀ ਮਰਜੀ ਅਨੁਸਾਰ ਇਸ ਨੂੰ ਇਨਾਮ ਨਾ ਮਿਲਿਆ ਤਾਂ ਇਹ ਅੰਗ੍ਰੇਜ਼ਾਂ ਅਤੇ ਉਨ੍ਹਾਂ ਦੇ ਸਰਨਾਗਤ ਗੁਲਾਬ ਸਿੰਘ ਦੇ ਵਿਰੁੱਧ ਹੋ ਗਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਅੰਗ੍ਰੇਜ਼ਾਂ ਨੇ ਇਸ ਨੂੰ ਕੈਦ ਕਰਕੇ ਦੇਸ਼-ਨਿਕਾਲਾ ਦੇ ਦਿੱਤਾ । ਤੀਸਰਾ ਗ਼ਦਾਰ, ਰਾਜਾ ਗੁਲਾਬ ਸਿੰਘ-ਰਾਜਾ ਗੁਲਾਬ ਸਿੰਘ ਨੂੰ, ਅੰਗ੍ਰੇਜ਼ਾਂ ਨੇ ਪੰਜਾਬ ਦੇ ਪਹਾੜੀ ਇਲਾਕੇ ਦਾ ਜਾਇਆ ਕਰਕੇ ਪਹਿਲੇ ਹੀ ਗੰਢ ਲਿਆ ਹੋਇਆ ਸੀ । ਇਕ ਢੀਠ ਗ਼ੱਦਾਰ ਦੀ ਤਰ੍ਹਾਂ ਰਾਜਾ ਗੁਲਾਬ ਸਿੰਘ ਵੀ ਬ੍ਰਾਹਮਣ ਤੇਜ ਸਿੰਘ ਅਤੇ ਬ੍ਰਾਹਮਣ ਲਾਲ ਸਿੰਘ ਵਾਂਗੂ ਰਣਜੀਤ ਸਿੰਘ ਦੀਆਂ ਸਾਰੀਆਂ ਮਿਹਰਬਾਨੀਆਂ ਨੂੰ ਇਕ ਦਮ ਭੁੁੱਲ ਗਿਆ ਅਤੇ ਸਿੱਖ ਰਾਜ ਦੇ ਵਿਰੁੱਧ ਅੰਗ੍ਰੇਜ਼ਾਂ ਦੀ ਸਾਜਿਸ਼ ਨੂੰ ਸਿਰੇ ਚੜ੍ਹਾਉਣ ਲਈ ਉਨ੍ਹਾਂ ਦਾ ਹਥਿਆਰ ਬਣ ਗਿਆ । ਲਾਹੌਰ ਦੇ ਲੋਕ ਉਸ (ਗੁਲਾਬ ਸਿੰਘ) ਨੂੰ ਗਉ ਸਾਹਿਬ ਕਹਿਕੇ ਸੱਦਦੇ ਸਨ । ਅੰਗ੍ਰੇਜ਼ਾਂ ਦੀ ਸ਼ਹਿ ਉੱਤੇ ਗੁਲਾਬ ਸਿੰਘ ਨੇ ਪਹਾੜੀ ਇਲਾਕੇ ਵਿੱਚ ਇਸ ਆਸ ਨਾਲ ਆਪਣੀ ਤਾਕਤ ਬਣਾਉਣੀ ਸ਼ੁਰੂ ਕੀਤੀ ਹੋਈ ਸੀ ਕਿ ਜਦ ਅੰਗ੍ਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕੀਤਾ ਤਾਂ ਉਹ ਆਪਣਾ ਰਾਜ ਬਣਾ ਲਵੇਗਾ ਅਗਸਤ 1845 ਵਿੱਚ ਗੁਲਾਬ ਸਿੰਘ ਆਪਣੀ ਤੇ ਹੋਰ ਪਹਾੜੀ ਰਾਜਿਆਂ ਦੀ ਸੇਵਾ ਅੰਗ੍ਰੇਜ਼ਾਂ ਨੂੰ ਪੇਸ਼ ਕੀਤੀ ਅਤੇ ਸਿੱਖਾਂ ਉੱਤੇ ਹੱਲਾ ਕਰਨ ਦਾ ਵਾਅਦਾ ਕੀਤਾ ਤਾਂ ਕਿ ਲਾਹੌਰ ਸਰਕਾਰ, ਫੌਜ ਅਤੇ ਲੋਕਾਂ ਵਿੱਚ ਪਾਟੋ ਧਾੜ ਪੈ ਜਾਏ ਅਤੇ ਅੰਗ੍ਰੇਜ਼ਾਂ ਦਾ ਬਿਨਾਂ ਗੋਲੀ ਦਾਗੇ ਹੀ ਪੰਜਾਬ ਅਤੇ ਲਾਹੌਰ ਉੱਤੇ ਕਬਜ਼ਾ ਹੋ ਸਕੇ, ਪਿਛਲਾ ਵਾਅਦਾ ਲੜਾਈ ਤੋਂ ਬਾਅਦ ਉਸ ਨੇ ਅੱਖਰੋਂ ਅੱਖਰੀ ਪੂਰਾ ਕਰਵਾਇਆ ਅਤੇ ਇਸਦੇ ਬਦਲੇ ਅੰਗ੍ਰੇਜ਼ਾਂ ਪਾਸੋਂ ਜੰਮੂ ਤੇ ਕਸ਼ਮੀਰ ਦਾ ਰਾਜ ਇਨਾਮ ਵਜੋਂ ਲਿਆ । (ਉਕਤ ਤਿੰਨੇ ਡੋਗਰੇ ਤੇ ਬ੍ਰਾਹਮਣ ਗ਼ੱਦਾਰਾਂ ਦੇ ਹਵਾਲੇ, ਪੁਸਤਕ, ਪੰਜਾਬ ਉੱਤੇ ਅੰਗ੍ਰੇਜ਼ਾਂ ਦਾ ਕਬਜ਼ਾ, ਕ੍ਰਿਤ ਡਾ। ਗੰਡਾ ਸਿੰਘ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚੋਂ ਲਏ ਗਏ ਹਨ)
ਸਿੱਖ ਸਾਮਰਾਜ ਨਾਲ ਗ਼ੱਦਾਰੀ ਦੇ ਇਵਜ਼ਾਨੇ ਵਜੋਂ ਅੰਗ੍ਰੇਜ਼ਾਂ ਨੇ ਰਣਜੀਤ ਸਿੰਘ ਦੇ ਨੌਕਰ ਗੁਲਾਬ ਸਿੰਘ ਨੂੰ ਮਹਾਰਾਜੇ ਦਾ ਖ਼ਿਤਾਬ ਤੇ ਜੰਮੂ-ਕਸ਼ਮੀਰ ਦਾ ਰਾਜ ਬਖ਼ਸ਼ਿਆ । ਸਿੱਖਾਂ ਦੀ ਗੁਰੂ ਪ੍ਰਤੀ ਵਫ਼ਾਦਾਰੀ ਦੇ ਪ੍ਰਤੀਕ ਸ੍ਰੀ ਅੰਮ੍ਰਿਤਸਰ ਵਰਗੇ ਪਵਿੱਤਰ ਸਥਾਨ &lsquoਤੇ ਗ਼ੱਦਾਰ ਦੀ ਤਾਜਪੋਸ਼ੀ ਦੀ ਰਸਮ ਅਦਾ ਕੀਤੀ ਗਈ । ਇਸ ਮੌਕੇ &lsquoਤੇ ਗੁਲਾਬ ਸਿੰਘ ਡੋਗਰੇ ਨੇ ਅੰਗ੍ਰੇਜ਼ਾਂ ਪ੍ਰਤੀ ਵਫ਼ਾਦਾਰੀ ਦੀ ਕਸਮ ਖਾਂਦਿਆਂ ਕਿਹਾ ਮੈਂ ਅੰਗ੍ਰੇਜ਼ ਸਰਕਾਰ ਦਾ ਜ਼ਰ-ਖਰੀਦ ਗੁਲਾਮ ਹਾਂ (ਹਵਾਲਾ ਪੁਸਤਕ ਸਿੰਘ ਨਾਦ, ਲੇਖਕ ਸ: ਗੁਰਤੇਜ ਸਿੰਘ) 
ਹਵਾਲੇ - (1) ਸਿੱਖ ਇਨਕਲਾਬ, ਲੇਖਕ ਜਗਜੀਤ ਸਿੰਘ (2) ਪੰਜਾਬ ਉੱਤੇ ਅੰਗ੍ਰੇਜ਼ਾਂ ਦਾ ਕਬਜ਼ਾ, ਲੇਖਕ ਡਾ। ਗੰਡਾ ਸਿੰਘ (3) ਸਿੰਘ ਨਾਦ, ਲੇਖਕ ਸ: ਗੁਰਤੇਜ ਸਿਘ (4) ਅਮਰਨਾਮਾ, ਲੇਖਕ ਨੱਥ ਮਲ ਢਾਡੀ, ਫ਼ਾਰਸੀ ਮੂਲ, ਪੰਜਾਬੀ ਉਤਾਰਾ ਤੇ ਅਰਥ - ਸੰਪਾਦਤ, ਡਾ। ਗੰਡਾ ਸਿੰਘ ।
(ਸਮਾਪਤ)
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।