ਲੈ: ਕਰਨਲ ਨਿਸ਼ਾਨ ਦਾ ਕੈਲੰਡਰ ਵਿਗਿਆਨ ਮੁੱਢਲੇ ਗਿਆਨ ਤੋਂ ਕੋਰਾ ਹੋਣ ਦਾ ਪ੍ਰਤੱਖ ਸਬੂਤ
ਨਾਨਕਸ਼ਾਹੀ ਕੈਲੰਡਰ ਦਾ ਕੱਟੜ ਵਿਰੋਧੀ, ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਪਿਛਲੇ ਢਾਈ ਦਹਾਕਿਆਂ ਤੋਂ ਇਹ ਛੁਣਛਣਾ ਖੜਕਾ ਰਿਹਾ ਹੈ ਕਿ ਨਾਨਕਸ਼ਸਾਹੀ ਕੈਲੰਡਰ ਦੀਆਂ ਸਾਰੀਆਂ ਤਾਰੀਖਾਂ ਹੀ 4-7 ਦਿਨ੍ਹਾਂ ਦੇ ਫ਼ਰਕ ਨਾਲ ਗਲਤ ਹਨ| ਅਖੌਤੀ ਸੰਤ ਸਮਾਜ ਦਾ ਨੁਮਾਇਦਾ, ਆਪਣੇ ਇਸੇ ਦਾਵੇ ਤੇ ਵਿਚਾਰ ਕਰਨ ਤੋਂ ਹਰ ਵਾਰ ਮੁੱਖ ਮੋੜ ਜਾਂਦਾ ਰਿਹਾ ਹੈ| ਭਾਵੇ ਅੱਜ ਸਾਡਾ ਵਿਸ਼ਾ ਇਹ ਨਹੀਂ ਹੈ ਪਰ, ਪਾਠਕਾਂ ਦੀ ਜਾਣਕਾਰੀ ਲਈ ਇਕ ਉਦਾਹਰਣ ਦੇਣੀ ਕੁਥਾਂ ਨਹੀਂ ਹੋਵੇਗੀ|
ਕਰਨਲ ਨਿਸ਼ਾਨ ਦੇ ਬਚਨ, T23 ਪੋਹ ਨੂੰ 5 ਜਨਵਰੀ ਨਾਲ ਨੱਥੀ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਨ ਦੀ ਸੂਰਜੀ ਤਾਰੀਖ਼ 4 ਦਿਨ ਗਲਤ ਮਿਥ ਲਈ ਗਈ|.. ਇਸੇ ਤਰ੍ਹਾਂ ਬਾਕੀ ਸਾਰੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਵਿੱਚ ਵੀ 4 ਤੋਂ 7 ਦਿਨਾਂ ਤੱਕ ਦੀ ਗਲਤੀ ਕੀਤੀ ਗਈ ਹੈU| (ਗੁਰਪੁਰਬ ਦਰਪਣ, ਪੰਨਾ 24) ਕਰਨਲ ਨਿਸ਼ਾਨ ਨੇ, ਆਪਣੇ ਇਸ ਦਾਵੇ ਤੇ ਵਿਚਾਰ ਕਰਨ ਲਈ ਕਦੇ ਵੀ ਹੁੰਗਾਰਾ ਨਹੀਂ ਭਰਿਆ|
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ 23 ਪੋਹ, ਪੋਹ ਸੁਦੀ 7, ਸੰਮਤ 1723 ਬਿਕ੍ਰਮੀ ਸਬੰਧੀ ਕੋਈ ਵੀ ਮੱਤ-ਭੇਦ ਨਹੀਂ ਹੈ| ਪੰਜਾਬ ਉੱਪਰ ਅੰਗਰੇਜਾਂ ਦਾ ਕਬਜਾ ਹੋਣ ਤੋਂ ਪਿਛੋਂ, ਜਦੋਂ ਅੰਗਰੇਜੀ ਤਾਰੀਖਾਂ ਲਿਖਣ ਦਾ ਰਿਵਾਜ ਪਿਆ ਤਾਂ ਇਹ ਤਾਰੀਖ 22 ਦਸੰਬਰ 1666 ਈ: (ਜੂਲੀਅਨ) ਲਿਖੀ ਗਈ| ਕੈਲੰਡਰ ਕਮੇਟੀ ਵੱਲੋਂ ਕੀਤੇ ਫੈਸਲੇ ਮੁਤਾਬਕ, ਇਤਿਹਾਸਿਕ ਤਾਰੀਖਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲੀ ਕਰਨ ਵੇਲੇ ਅੰਗਰੇਜੀ ਤਾਰੀਖਾਂ ਨੂੰ ਨਹੀਂ, ਪ੍ਰਵਿਸ਼ਟਿਆ ਨੂੰ ਮੁੱਖ ਰੱਖਿਆ ਜਾਵੇਗਾU, ਇਸ ਕਾਰਨ 23 ਪੋਹ ਨੂੰ ਮੁੱਖ ਰੱਖਿਆ ਗਿਆ ਹੈ| ਜੋ ਨਾਨਕਸ਼ਾਹੀ ਕੈਲੰਡਰ ਮੁਤਾਬਕ 23 ਪੋਹ, 5 ਜਨਵਰੀ ਬਣਦੀ ਹੈ| ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ, Tਚੰਦਰ-ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਕੈਲੰਡਰ ਮੁਤਾਬਕ, 23 ਪੋਹ ਇਸ ਸਾਲ 6 ਜਨਵਰੀ ਨੂੰ ਆਈ ਸੀ| ਪਰ,  ਕਰਨਲ ਨਿਸ਼ਾਨ ਦਾ ਮੰਨਣਾ ਹੈ ਕਿ ਇਹ 1 ਜਨਵਰੀ ਬਣਦੀ ਹੈ, 5 ਜਨਵਰੀ, 4 ਦਿਨਾਂ ਦੇ ਫ਼ਰਕ ਨਾਲ ਗਲਤ ਹੈ| ਜਦੋਂ ਮੋੜਵਾਂ ਸਵਾਲ ਕੀਤਾ ਗਿਆ ਗਿਆ ਕਿ ਜਿਹੜੇ ਫਾਰਮੂਲੇ ਨਾਲ 23 ਪੋਹ 1723 ਬਿ: (22 ਦਸੰਬਰ 1666ਈ: ਜੂਲੀਅਨ) 1 ਜਨਵਰੀ ਬਣਦੀ ਹੈ, ਉਸ ਫਾਰਮੂਲੇ ਨਾਲ, 1 ਵੈਸਾਖ ਸੰਮਤ 1756 ਬਿ: (29 ਮਾਰਚ 1699 ਈ: ਜੂਲੀਅਨ)  ਦੀ, ਅੱਜ ਕਿੰਨੀ ਤਾਰੀਖ ਬਣਦੀ ਹੈ? ਤਾਂ ਕਰਨਲ ਨਿਸ਼ਾਨ &lsquo8 ਅਪ੍ਰੈਲ&rsquo ਕਹਿਣ ਦਾ ਹੌਸਲਾ ਨਹੀਂ ਸੀ ਕਰ ਸਕਿਆ| ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ 29 ਮਾਰਚ 1699 ਈ: (ਜੂਲੀਅਨ) ਦੀ  8 ਅਪ੍ਰੈਲ (ਗ੍ਰੈਗੋਰੀਅਨ) ਬਣਦੀ ਹੈ| ਅਗਲਾ ਸਵਾਲ, ਕੀ ਸਾਨੂੰ ਵੈਸਾਖੀ (1 ਵੈਸਾਖ) 8 ਅਪ੍ਰੈਲ ਨੂੰ ਪ੍ਰਵਾਨ ਹੈ? ਜੇ ਜਵਾਬ ਹਾਂ ਵਿੱਚ ਹੈ ਤਾਂ ਚੇਤ ਦਾ ਆਰੰਭ ਵੀ 8 ਮਾਚਰ ਨੂੰ ਕਰਨਾ ਪਵੇਗਾ ਅਤੇ ਜੇਠ ਦਾ ਆਰੰਭ 9 ਮਈ ਨੂੰ ਕਰਨਾ ਪਵੇਗਾ| ਕਰਨਲ ਨਿਸ਼ਾਨ ਨੂੰ ਵਾਰ-ਵਾਰ ਬੇਨਤੀਆਂ ਕਰਨ ਤੇ, ਕਿ 12 ਮਹੀਨਿਆ ਦੇ ਆਰੰਭ ਦੀਆਂ ਤਾਰੀਖਾਂ (ਸੰਗਰਾਂਦ) ਲਿਖਤੀ ਰੂਪ ਵਿੱਚ ਭੇਜੀਆਂ ਜਾਣ, ਸਾਡੀ ਇਹ ਬੇਨਤੀ ਕਦੇ ਵੀ ਪ੍ਰਵਾਨ ਨਹੀਂ ਕੀਤੀ| 
ਅੱਜ ਦਾ ਵਿਸ਼ਾ ਹੈ ਮਲ-ਮਾਸ|
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਵਿੱਚ, ਚੰਦ ਦੇ ਮਹੀਨੇ ਅਤੇ ਸੂਰਜੀ ਮਹੀਨੇ ਇਕੱਠੇ ਚਲਦੇ ਹਨ| ਚੰਦ ਦਾ ਸਾਲ (354.37 ਦਿਨ) ਸੂਰਜੀ ਸਾਲ (365.2563 ਦਿਨ) ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ| ਜਦੋਂ ਇਕ ਸਾਲ ਵਿੱਚ 11 ਦਿਨ, ਦੂਜੇ ਸਾਲ 22 ਦਿਨ ਅਤੇ ਤੀਜੇ ਸਾਲ 33 ਦਿਨ, ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾਂ, ਚੰਦ ਦੇ ਸਾਲ ਨੂੰ, ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ, ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ| ਇਸ ਨੂੰ ਮਲ-ਮਾਸ ਕਹਿੰਦੇ ਹਨ| ਇਸ ਮਹੀਨੇ ਵਿੱਚ ਕੋਈ ਵੀ ਸ਼ੁੱਭ ਕੰਮ ਨਹੀਂ ਕੀਤਾ ਜਾਂਦਾ|  ਇਸ ਸਾਲ ਵਿੱਚ ਸਾਲ ਦੇ 13 ਮਹੀਨੇ ਅਤੇ 384/385 ਦਿਨ ਹੋ ਜਾਂਦੇ ਹਨ| ਨਵੇਂ ਸਾਲ ਭਾਵ ਸੰਮਤ 2083 ਬਿ: ਵਿੱਚ ਚੰਦ ਦੇ ਸਾਲ ਵਿੱਚ 13 ਮਹੀਨੇ ਹੋਣਗੇ| ਜੇਠ ਦਾ ਮਹੀਨਾ ਦੋ ਵਾਰ ਆਵੇਗਾ| ਜੇਠ ਦਾ ਆਰੰਭ 2 ਮਈ  (2026) ਤੋਂ ਹੋਵੇਗਾ ਅਤੇ ਅੰਤ 29 ਜੂਨ ਨੂੰ ਹੋਵੇਗਾ| ਇਸ ਸਮੇ ਵਿੱਚੋਂ 17 ਮਈ ਤੋਂ 15 ਜੂਨ ਤਾਈ ਮਲ ਮਾਸ ਹੋਵੇਗਾ| ਇਨ੍ਹਾਂ ਦਿਨ੍ਹਾਂ ਵਿੱਚ ਕੋਈ ਵੀ ਸ਼ੁੱਭ ਦਿਹਾੜਾ ਨਹੀਂ ਮਨਾਇਆ ਜਾ ਸਕਦਾ| ਪਹਿਲੇ ਜੇਠ ਦੇ ਸੁਦੀ ਪੱਖ ਵਿੱਚ ਆਉਂਣ ਵਾਲੇ ਦਿਹਾੜੇ, ਦੂਜੇ ਜੇਠ ਦੇ ਸੁਦੀ ਪੱਖ ਵਿੱਚ ਮਨਾਏ ਜਾਣਗੇ| 
ਲੈ: ਕਰਨਲ ਨਿਸ਼ਾਨ , ਆਪਣੀ ਕਿਤਾਬ (ਗੁਰਪੁਰਬ ਦਰਪਣ) ਵਿੱਚ ਆਪ ਹੀ ਸਵਾਲ ਕਰਕੇ, T ਜੇ ਕਰ ਕੋਈ ਗੁਰਪੁਰਬ ਮਲਮਾਸ ਵਿਚ ਆ ਜਾਏ ਤਾਂ ਕੀ ਉਹ ਗੁਰਪੁਰਬ ਨਹੀਂ ਮਨਾਇਆ ਜਾਣਾ ਚਾਹੀਦਾ ਜਾਂ ਕਿ ਇੱਕ ਮਹੀਨਾ ਲੇਟ ਮਨਾਇਆ ਚਾਹੀਦਾ ਹੈU? (ਸਵਾਲ# 27 ,ਪੰਨਾ 35), ਆਪਣੇ ਜਵਾਬ ਵਿੱਚ ਲਿਖਦੇ ਹਨ, Tਜਿਵੇਂ ਪਹਿਲਾਂ ਕਿਹਾ ਜਾ ਚੁੱਕਿਆ ਹੈ ਗੁਰਸਿੱਖ ਲਈ ਕੋਈ ਮਹੀਨਾ ਮਲਮਾਸ ਜਾਂ ਗੰਦਾ ਮਹੀਨਾ ਨਹੀਂ ਸਾਰੇ ਮਹੀਨੇ ਭਲੇ ਹਨ, Tਮਾਹ ਦਿਵਸ ਮੂਰਤ ਭਲੇU| ਇਸ ਲਈ ਇਤਿਹਾਸ ਮੁਤਾਬਿਕ ਹੀ ਸਾਰੇ ਗੁਰਪੁਰਬ ਅਗਲੇ ਪੰਨਿਆਂ ਤੇ ਦਿੱਤੇ ਗਏ ਹਨ| ਗੁਰਪੁਰਬਾਂ ਦੀਆਂ ਤਿੱਥਾਂ ਨਿਰਧਾਰਤ ਕਰਨ ਲਈ ਇਤਿਹਾਸ ਨੂੰ ਮੁੱਖ ਰੱਖਿਆ ਹੈ ਨਾ ਕਿ ਮਲ ਮਾਸ ਨੂੰ | ਇਤਿਹਾਸਿਕ ਘਟਨਾ ਨੂੰ ਕਿਸੇ ਮਲਮਾਸ ਦੇ ਭਰਮ ਭੁਲੇਖੇ ਕਾਰਨ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾU| (ਪੰਨਾ 35) 
ਜਿਵੇਂ ਕਿ ਪਾਠਕ ਉੱਪਰ ਪੜ੍ਹ ਚੁੱਕੇ ਹਨ ਕਿ ਸੰਮਤ 2083 ਬਿਕ੍ਰਮੀ ਵਿੱਚ ਜੇਠ ਦਾ ਮਹੀਨਾ ਦੋ ਵਾਰ ਆ ਰਿਹਾ ਹੈ| ਪਹਿਲੇ ਜੇਠ ਦਾ ਪਹਿਲਾ ਪੱਖ (ਵਦੀ ਪੱਖ, 2 ਮਈ ਤੋਂ 16 ਮਈ) ਸ਼ੁੱਭ ਹੋਵੇਗਾ, ਪਹਿਲੇ ਜੇਠ ਦਾ ਦੂਜਾ ਪੱਖ (ਸੁਦੀ ਪੱਖ, 17 ਮਈ ਤੋਂ 31 ਮਈ) ਅਸ਼ੁੱਭ ਹੋਵੇਗਾ| ਦੂਜੇ ਜੇਠ ਦਾ ਪਹਿਲਾ ਪੱਖ (ਵਦੀ ਪੱਖ , 1 ਜੂਨ ਤੋਂ 15 ਜੂਨ) ਅਸ਼ੁੱਭ ਹੋਵੇਗਾ| ਦੂਜੇ ਜੇਠ ਦਾ ਦੂਜਾ ਪ ( ਸੁਦੀ ਪੱਖ 15 ਜੂਨ ਤੋਂ 29 ਜੂਨ) ਸ਼ੁੱਭ ਹੋਵੇਗਾ| ਭਾਵ 17 ਮਈ ਤੋਂ 15 ਜੂਨ ਤੱਕ ਦਾ ਸਮਾਂ ਅਸ਼ੁੱਭ ਹੋਵੇਗਾ| ਚੰਦਰ-ਸੁਰਜੀ ਬਿਕ੍ਰਮੀ ਕੈਲੰਡਰ ਅਨੁਸਾਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਨੂੰ ਮਨਾਇਆ ਜਾਂਦਾ ਹੈ| ਸੰਮਤ 2083 ਬਿ: ਦੇ ਕੈਲੰਡਰ ਵਿੱਚ ਜੇਠ ਸੁਦੀ 4, 20 ਮਈ ਨੂੰ ਦਰਜ ਹੈ| ਪਰ ਇਹ ਪਹਿਲੇ ਜੇਠ ਦਾ ਸੁਦੀ ਪੱਖ ਹੋਣ ਕਾਰਨ ਅਸ਼ੁੱਭ ਹੈ| ਇਸ ਲਈ 20 ਮਈ ਨੂੰ ਗੁਰੂ ਜੀ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਇਆ ਜਾਵੇਗਾ|  ਦੂਜੀ ਜੇਠ ਸੁਦੀ 4 ,18 ਜੂਨ ਨੂੰ ਆਵੇਗੀ| ਇਹ ਦੂਜੇ ਜੇਠ ਦਾ ਸ਼ੁੱਭ ਪੱਖ ਹੈ | ਇਸ ਕਾਰਨ ਗੁਰੂ ਜੀ ਦਾ ਸ਼ਹੀਦੀ ਦਿਹਾੜਾ 18 ਜੂਨ ਨੂੰ ਮਨਾਇਆ ਜਾਵੇਗਾ| ਇਸ ਲਈ ਕਰਨਲ ਨਿਸ਼ਾਨ ਦਾ ਇਹ ਲਿਖਣਾ, Tਇਤਿਹਾਸਿਕ ਘਟਨਾ ਨੂੰ ਕਿਸੇ ਮਲਮਾਸ ਦੇ ਭਰਮ ਭੁਲੇਖੇ ਕਾਰਨ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾU, ਕੈਲੰਡਰ ਸਬੰਧੀ ਮੁੱਢਲੇ ਗਿਆਨ ਤੋਂ ਕੋਰਾ ਹੋਣ ਦਾ ਪ੍ਰਤੱਖ ਸਬੂਤ ਹੈ|    
ਲੈ: ਕਰਨਲ ਨਿਸ਼ਾਨ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀਆਂ ਦਰਜ ਤਾਰੀਖਾਂ (ਪੰਨਾ 54) ਵਿੱਚੋ 19 ਮਈ 2018 ਈ: ਗਲਤ ਸਾਬਿਤ ਹੋ ਚੁੱਕੀ ਹੈ| ਇਸ ਸਾਲ ਦੀ ਤਾਰੀਖ 20 ਮਈ 2026 ਈ: ਵੀ ਗਲਤ ਹੈ| 19 ਮਈ 2037 ਈ:, 20 ਮਈ 2045 ਈ:, 20 ਮਈ 2064 ਈ: ਅਤੇ 20 ਮਈ 2083 ਈ: ਵੀ ਗਲਤ ਸਾਬਿਤ ਹੋਣਗੀਆਂ| ਇਹ ਹੈ, ਅਖੌਤੀ ਸੰਤ ਸਮਾਜ ਦੇ ਮੁੱਖ ਸਲਾਹਕਾਰ, ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਦਾ ਕੈਲੰਡਰ ਵਿਗਿਆਨ|
ਸਰਬਜੀਤ ਸਿੰਘ ਸੈਕਰਾਮੈਂਟੋ