ਮਹਾਕੁੰਭ ਦੀ ‘ਵਾਇਰਲ ਗਰਲ’ ਮੋਨਾਲਿਸਾ ਨੇ ਮੁਸਲਿਮ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ

ਨਵੀਂ ਦਿੱਲੀ, : Monalisa Bhonsle ਜੋਕਿ ਮਹਾਕੁੰਭ 2025 ਦੌਰਾਨ ਰੁਦਰਾਕਸ਼ ਦੀਆਂ ਮਾਲਾ ਵੇਚਦੇ ਹੋਏ ਸੋਸ਼ਲ ਮੀਡੀਆ &rsquoਤੇ ਵਾਇਰਲ ਹੋਈ ਸੀ, ਨੇ ਕੇਰਲ ਵਿੱਚ ਆਪਣੇ ਬੁਆਏਫ੍ਰੈਂਡ ਫਰਮਾਨ ਖਾਨ ਨਾਲ ਮੰਦਰ ਵਿੱਚ ਵਿਆਹ ਕਰ ਲਿਆ ਹੈ। ਮੋਨਾਲਿਸਾ ਮੱਧ ਪ੍ਰਦੇਸ਼ ਦੇ ਖਰਗੋਨ ਜਿ਼ਲ੍ਹੇ ਦੇ ਮਹੇਸ਼ਵਰ ਦੀ ਰਹਿਣ ਵਾਲੀ ਹੈ।
ਵਿਆਹ ਤੋਂ ਪਹਿਲਾਂ ਬੁੱਧਵਾਰ ਨੂੰ ਦੋਨੇ Thampanoor Police Station ਪਹੁੰਚੇ ਸਨ, ਜਿੱਥੇ ਮੋਨਾਲਿਸਾ ਨੇ ਪੁਲਿਸ ਕੋਲ ਸੁਰੱਖਿਆ ਦੀ ਮੰਗ ਕੀਤੀ। ਉਸਨੇ ਕਿਹਾ ਕਿ ਉਸਦੇ ਪਿਤਾ ਉਸਨੂੰ ਜਬਰਦਸਤੀ ਘਰ ਵਾਪਿਸ ਲਿਜਾਣ ਦੀ ਕੋਸਿ਼ਸ਼ ਕਰ ਰਹੇ ਹਨ।
ਪੁਲਿਸ ਮੁਤਾਬਕ ਮੋਨਾਲਿਸਾ ਨੇ ਦੱਸਿਆ ਕਿ ਉਹ ਬਾਲਿਗ ਹੈ ਅਤੇ ਆਪਣੀ ਮਰਜ਼ੀ ਨਾਲ ਫਰਮਾਨ ਖਾਨ ਨਾਲ ਰਹਿਣਾ ਅਤੇ ਵਿਆਹ ਕਰਨਾ ਚਾਹੁੰਦੀ ਹੈ। ਦੂਜੇ ਪਾਸੇ ਫਿਲਮ ਡਾਇਰੈਕਟਰ ਸਨੋਜ ਮਿਸ਼ਰਾ ਨੇ ਇਸ ਮਾਮਲੇ ਨੂੰ &ldquoਲਵ ਜਿਹਾਦ&rdquo ਕਹਿੰਦੇ ਹੋਏ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਮੋਨਾਲਿਸਾ ਇਨ੍ਹੀਂ ਦਿਨੀਂ ਆਪਣੀ ਡੇਬਿਊ ਫਿਲਮ The Diary of Manipur ਦੀ ਸ਼ੂਟਿੰਗ ਲਈ ਕੇਰਲ ਆਈ ਹੋਈ ਹੈ। ਇਸ ਦੌਰਾਨ ਉਸਦੀ ਮੁਲਾਕਾਤ ਫਰਮਾਨ ਖਾਨ ਨਾਲ ਹੋਈ। ਦੋਨਾਂ ਨੇ ਦੱਸਿਆ ਕਿ ਫਿਲਮ ਵਿੱਚ ਇਕੱਠੇ ਕੰਮ ਕਰਦਿਆਂ ਗੱਲਬਾਤ ਸ਼ੁਰੂ ਹੋਈ ਅਤੇ ਇਹ ਦੋਸਤੀ ਪਿਆਰ ਵਿੱਚ ਬਦਲ ਗਈ।
ਮੋਨਾਲਿਸਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਲਗਭਗ ਛੇ ਮਹੀਨੇ ਪੁਰਾਣਾ ਹੈ ਅਤੇ ਘਰਵਾਲੇ ਉਸਦਾ ਵਿਆਹ ਕਿਸੇ ਹੋਰ ਨਾਲ ਕਰਵਾਉਣਾ ਚਾਹੁੰਦੇ ਸਨ, ਜਿਸ ਨਾਲ ਉਹ ਸਹਿਮਤ ਨਹੀਂ ਸੀ।