ਇਰਾਨ ਨੇ ਹੋਰਮੁਜ਼ ਦਰਿਆਈ ਮਾਰਗ ਨੂੰ ਬੰਦ ਕਰਨ ਦੀ ਦਿੱਤੀ ਧਮਕੀ

ਦੁਬਈ : ਇਰਾਨ ਦੇ ਨਵੇਂ ਸਰਬਉਁਚ ਨੇਤਾ ਮੋਜਤਬਾ ਖਮੈਨੀ ਨੇ ਕਿਹਾ ਹੈ ਕਿ ਹੋਰਮੁਜ਼ ਦਰਿਆਈ ਰਸਤੇ ਨੂੰ ਬੰਦ ਕਰਕੇ ਇਰਾਨ ਹੋਰਨਾ ਮੁਲਕਾਂ ਉੱਤੇ ਦਬਾਅ ਬਣਾਅ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਰਾਨ ਆਪਣੇ ਵਿਰੋਧੀਆਂ ਤੋਂ ਬਦਲਾ ਲਵੇਗਾ ਅਤੇ ਜੰਗ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਮੰਗੇਗਾ। ਇਰਾਨ ਵੱਲੋਂ ਖਾੜੀ ਖੇਤਰ ਵਿੱਚ ਜਹਾਜ਼ਾਂ ਅਤੇ ਤੇਲ ਸਬੰਧੀ ਢਾਂਚਿਆਂ &lsquoਤੇ ਹਮਲੇ ਜਾਰੀ ਹਨ। ਇਸ ਕਾਰਨ ਦੁਨੀਆ ਭਰ ਵਿੱਚ ਤੇਲ ਦੀ ਕੀਮਤ ਇੱਕ ਵਾਰ ਫਿਰ ਵੱਧ ਗਈ ਹੈ। ਇਰਾਨ ਦਾ ਕਹਿਣਾ ਹੈ ਕਿ ਹਮਲੇ ਉਸ ਵੇਲੇ ਤੱਕ ਜਾਰੀ ਰਹਿਣਗੇ ਜਦੋਂ ਤੱਕ ਉਸ ਨੂੰ ਭਵਿੱਖ ਵਿੱਚ ਹਮਲੇ ਨਾ ਕਰਨ ਦੀ ਭਰੋਸਾ ਨਹੀਂ ਮਿਲਦਾ। ਜੰਗ ਦੀ ਸਥਿਤੀ ਕਾਰਨ ਖੇਤਰ ਵਿੱਚ ਤਣਾਅ ਲਗਾਤਾਰ ਵੱਧ ਰਿਹਾ ਹੈ ਅਤੇ ਦੁਨੀਆ ਭਰ ਦੇ ਵਪਾਰ ਤੇ ਅਰਥਵਿਵਸਥਾ &lsquoਤੇ ਇਸਦਾ ਅਸਰ ਪੈ ਸਕਦਾ ਹੈ।