ਓਮਾਨ ਦੇ ਸਲਾਲਾਹ ਪੋਰਟ ’ਤੇ ਤੇਲ ਸਟੋਰੇਜ ਟੈਂਕਾਂ ’ਤੇ ਡਰੋਨ ਹਮਲਾ

ਤਲਅਵੀਵ : ਓਮਾਨ ਦੇ ਦੱਖਣੀ ਸ਼ਹਿਰ ਵਿੱਚ ਸਥਿਤ Salalah Port &rsquoਤੇ ਤੇਲ ਸਟੋਰੇਜ ਟੈਂਕਾਂ ਨੂੰ ਨਿਸ਼ਾਨਾ ਬਣਾਕੇ ਡਰੋਨ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਓਮਾਨ ਦੀ ਸਰਕਾਰੀ ਮੀਡੀਆ ਮੁਤਾਬਕ ਹਮਲੇ ਤੋਂ ਬਾਅਦ ਪੋਰਟ ਦੇ ਫਿਊਲ ਸਟੋਰੇਜ ਟੈਂਕਾਂ ਵਿੱਚ ਅੱਗ ਲੱਗ ਗਈ, ਪਰ ਇਸ ਘਟਨਾ ਵਿੱਚ ਕਿਸੇ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ।
ਸਮੁੰਦਰੀ ਸੁਰੱਖਿਆ ਕੰਪਨੀ Ambrey ਨੇ ਕਿਹਾ ਕਿ ਹਮਲੇ ਦੌਰਾਨ ਪੋਰਟ &rsquoਤੇ ਮੌਜੂਦ ਕਿਸੇ ਵਪਾਰੀ ਜਹਾਜ਼ ਨੂੰ ਨੁਕਸਾਨ ਨਹੀਂ ਪਹੁੰਚਿਆ। ਹਾਲੇਤੱਕ ਹਮਲੇ ਦੇ ਪਿੱਛੇ ਕੌਣ ਹੈ, ਇਹ ਸਪੱਸ਼ਟ ਨਹੀਂ ਹੋ ਸਕਿਆ।
ਘਟਨਾ ਤੋਂ ਬਾਅਦ ਓਮਾਨ ਦੇ ਸਲਤਾਨ Haitham bin Tariq ਨੇ ਇਰਾਨ ਦੇ ਰਾਸ਼ਟਰਪਤੀ Masoud Pezeshkian ਨਾਲ ਫੋਨ &rsquoਤੇ ਗੱਲ ਕਰਕੇ ਆਪਣੇ ਖੇਤਰ &rsquoਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਓਮਾਨ ਆਪਣੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇਗਾ।