ਉੱਤਰੀ ਕੋਰੀਆ ਨੇ ਈਰਾਨ ਦਾ ਕੀਤਾ ਸਮਰਥਨ

ਉਤਰੀ ਕੋਰੀਆ : ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਖ਼ਿਲਾਫ਼ ਚੱਲ ਰਹੀ ਜੰਗ ਦੂਜੇ ਹਫ਼ਤੇ ਵਿੱਚ ਦਾਖ਼ਲ ਹੋ ਗਈ ਹੈ। ਇਸ ਦੌਰਾਨ ਉਤਰੀ ਕੋਰੀਆ ਨੇ ਈਰਾਨ ਦੀ ਨਵੀਂ ਲੀਡਰਸ਼ਿਪ ਦਾ ਸਮਰਥਨ ਕੀਤਾ ਹੈ। ਉੱਤਰੀ ਕੋਰੀਆ ਦੇ ਨੇਤਾ ਕਿਮ ਜੌਗ ਉਨ ਦੀ ਨਿਗਰਾਨੀ ਵਿਚ ਮਿਜ਼ਾਈਲ ਟੈਸਟ ਵੀ ਕੀਤਾ ਗਿਆ। ਵਿਸ਼ਲੇਸ਼ਕਾਂ ਮੁਤਾਬਕ, ਇਸ ਕਦਮ ਨਾਲ ਇਹ ਸੰਕੇਤ ਮਿਲਦਾ ਹੈ ਕਿ ਪੱਛਮੀ ਏਸ਼ੀਆ ਦੀ ਇਹ ਜੰਗ ਹੁਣ ਪਰਮਾਣੂ ਤਾਕਤ ਵਾਲੇ ਹੋਰਨਾ ਦੇਸ਼ਾਂ ਤਕ ਫੈਲ ਰਹੀ ਹੈ, ਜਿਸ ਨਾਲ ਦੁਨੀਆ ਭਰ ਦੀ ਸੁਰੱਖਿਆ ਅਤੇ ਊਰਜਾ ਬਾਜ਼ਾਰਾਂ ਨੂੰ ਲੈ ਕੇ ਚਿੰਤਾ ਵਧ ਰਹੀ ਹੈ।