ਸੁਨਿਆਰੇ ਦੇ ਘਰ ਕਰੋੜਾਂ ਦੀ ਲੁੱਟ ਕਰਨ ਵਾਲੇ 4 ਮੁਲਜ਼ਮ ਗ੍ਰਿਫਤਾਰ, ਰਿਮਾਂਡ ਲੈ ਕੇ ਹੋਵੇਗੀ ਪੁੱਛਗਿਛ

ਗੁਰਦਾਸਪੁਰ ਵਿਚ ਸੁਨਿਆਰੇ ਦੇ ਘਰ ਤੋਂ 7 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਨਿਹੰਗ ਸਿੰਘ ਦਾ ਭੇਸ ਬਦਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਉਨ੍ਹਾਂ ਕੋਲੋਂ 1 ਕਿਲੋ ਸੋਨੇ ਦੇ ਗਹਿਣੇ ਤੇ 32 ਲੱਖ ਰੁਪਏ ਨਕਦ ਸਣੇ ਕੁੱਲ 1 ਕਰੋੜ 85 ਲੱਖ ਰੁਪਏ ਦਾ ਸਾਮਾਨ ਬਰਾਮਦ ਕੀਤਾ ਹੈ।
ਦੱਸ ਦੇਈਏ ਕਿ ਘਟਨਾ 5 ਮਾਰਚ ਨੂੰ ਗੁਰਦਾਸਪੁਰ ਵਿਚ ਸੁਨਿਆਰ ਵਰੁਣ ਮਹਾਜਨ ਦੇ ਘਰ ਹੋਈ ਸੀ। ਨਿਹੰਗ ਸਿੰਘ ਦੇ ਭੇਸ ਵਿਚ ਆਏ 5 ਵਿਅਕਤੀਆਂ ਨੇ ਘਰ ਵਿਚ ਸਾਰੇ ਮੈਂਬਰਾਂ ਨੂੰ ਬੰਨ੍ਹ ਦਿੱਤਾ ਤੇ 7 ਕਰੋੜ ਦੀ ਲੁੱਟ ਨੂੰ ਅੰਜਾਮ ਦਿੱਤਾ। ਜਾਂਦੇ ਸਮੇਂ ਉਹ ਸੁਨਿਆਰੇ ਦੀ ਗੱਡੀ ਵੀ ਆਪਣੇ ਨਾਲ ਲੈ ਗਏ ਸਨ।ਗੁਰਦਾਸਪੁਰ ਦੇ ਐੱਸਐੱਸਪੀ ਆਦਿਤਯ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਲੁੱਟੇ ਗਏ 1 ਕਿਲੋ ਸੋਨੇ ਦੇ ਗਹਿਣੇ, 32 ਲੱਖ ਰੁਪਏ ਨਕਦ ਤੇ ਇਕ ਹੈਰੀਅਰ ਗੱਡੀ ਬਰਾਮਦ ਕੀਤੀ ਗਈ ਹੈ। ਬਰਾਮਦ ਸਾਮਾਨ ਦੀ ਕੁੱਲ ਕੀਮਤ 1 ਕਰੋੜ 85 ਲੱਖ ਰੁਪਏ ਹੈ।
ਇਹ ਵੀ ਪੜ੍ਹੋ : ਉਮਰ ਵਧਾਉਂਦਾ ਏ ਖਾਣੇ ਦਾ ਇਹ ਸਦੀਆਂ ਪੁਰਾਣਾ ਤਰੀਕਾ, ਜ਼ਮੀਨ &lsquoਤੇ ਬੈਠ ਕੇ ਖਾਣ ਨਾਲ ਮਿਲਦੇ ਨੇ ਖੂਬ ਫਾਇਦੇ
SSP ਨੇ ਸਪੱਸ਼ਟ ਕੀਤਾ ਕਿ ਫੜੇ ਗਏ ਮੁਲਜ਼ਮ ਅਸਲ ਵਿਚ ਨਿਹੰਗ ਸਿੰਘ ਨਹੀਂ ਹਨ। ਉਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਿਹੰਗ ਸਿੰਘ ਦਾ ਭੇਸ ਧਾਰਨ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮ ਬਟਾਲਾ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ ਰਾਜਬੀਰ ਸਿੰਘ ਉਰਫ ਰਾਜਾ, ਬਲਵਿੰਦਰ ਸਿੰਘ ਉਰਫ ਬੂਟਾ, ਸਿਮਰਨਜੀਤ ਸਿੰਘ ਸੀਮਾ ਤੇ ਕੁਲਬੀਰ ਸਿੰਘ ਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ &lsquoਤੇ ਲਵੇਗੀ ਤੇ ਅੱਗੇ ਦੀ ਪੁੱਛਗਿਛ ਕਰੇਗੀ। ਇਸ ਮਾਮਲੇ ਦਾ ਮੁੱਖ ਦੋਸ਼ੀ ਅਜੇ ਵੀ ਫਰਾਰ ਹੈ ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।