ਪਹਾੜਾਂ ‘ਚ ਫਿਰ ਬਦਲਿਆ ਮੌਸਮ, ਕਈ ਥਾਵਾਂ ‘ਤੇ ਹੋਈ ਬਰਫ਼ਬਾਰੀ

ਮਨਾਲੀ ਵਿਚ ਕਈ ਥਾਵਾਂ &lsquoਤੇ ਬਰਫਬਾਰੀ ਹੋਈ ਹੈ, ਜਿਸ ਕਰਕੇ ਸੈਲਾਨੀਆਂ ਜੋ ਘੁੰਮਣ ਲਈ ਗਏ ਹੋਏ ਹਨ, ਉਨ੍ਹਾਂ ਦੇ ਚਿਹਰੇ ਵੀ ਖਿੜੇ ਹੋਏ ਨਜ਼ਰ ਆ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਵਿਚ ਵੀ ਪਿਛਲੇ ਦਿਨੀਂ ਦੌਰਾਨ ਗਰਮੀ ਵਿਚ ਵਾਧਾ ਹੋਇਆ ਸੀ ਪਰ ਪਹਾੜਾਂ ਵਿਚ ਹੋਈ ਬਰਫਬਾਰੀ ਨੇ ਮੌਸਮ ਵਿਚ ਇਕ ਵਾਰ ਫਿਰ ਤੋਂ ਥੋੜ੍ਹਾ ਜਿਹਾ ਬਦਲਾਅ ਲਿਆਂਦਾ ਹੈ।

ਮੈਦਾਨੀ ਇਲਾਕਿਆਂ ਵਿਚ ਤਾਪਮਾਨ ਵਿਚ ਵਾਧਾ ਹੋ ਰਿਹਾ ਸੀ ਉਸ &lsquoਤੇ ਹੁਣ ਥੋੜ੍ਹਾ ਵਿਰ੍ਹਾਮ ਲੱਗਾ ਹੈ। ਅਟਲ ਟਨਲ ਰੋਹਤਾਂਗ ਸਣੇ ਸ਼ਿੰਕੁਲਾ ਦੱਰਾ, ਰੋਹਤਾਂਗ ਪਾਸ, ਕੋਕਸਰ ਤੇ ਲਾਹੌਲਘਾਟੀ ਵਿਚ ਬਰਫਬਾਰੀ ਹੋਈ ਹੈ। ਇਸ ਨਾਲ ਉੱਚੇ ਖੇਤਰਾਂ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਮਨਾਲੀ ਸਣੇ ਕੁਲੂ ਦੀ ਸੈਂਜ ਵੈਲੀ ਵਿਚ ਵੀ ਅੱਜ ਦੁਪਹਿਰ ਹਲਕਾ ਮੀਂਹ ਪਿਆ।

ਮੌਸਮ ਵਿਭਾਗ ਨੇ ਦੱਸਿਆ ਕਿ ਲਾਹੌਲ ਸਪੀਤੀ ਦੇ ਉੱਚੇ ਖੇਤਰਾਂ ਵਿਚ ਮੀਂਹ-ਬਰਫਬਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਮੰਡੀ, ਕਾਂਗੜਾ, ਚੰਬਾ ਤੇ ਕਿੰਨੌਰ ਦੀਆਂ ਉੱਚੀਆਂ ਚੋਟੀਆਂ &lsquoਤੇ ਵੀ ਹਲਕੀ ਬਰਫਬਾਰੀ ਤੇ ਹਮੀਰਪੁਰ ਤੇ ਊਨਾ ਵਿਚ ਹਲਕਾ ਮੀਂਹ ਦਾ ਅਨੁਮਾਨ ਹੈ। ਮੌਸਮ ਵਿਭਾਗ ਮੁਤਾਬਕ ਅਗੇਲ 6 ਦਿਨਾਂ ਤੱਕ ਮਨਾਲੀ ਵਿਚ ਮੀਂਹ ਤੇ ਬਰਫਬਾਰੀ ਦੇ ਆਸਾਰ ਹਨ।