ਜੰਮੂ ਦੇ ਸਾਬਕਾ CM ‘ਤੇ ਵਿਆਹ ਸਮਾਗਮ ਦੌਰਾਨ ਫਾਇਰਿੰਗ, ਵਾਲ-ਵਾਲ ਬਚੇ ਫਾਰੂਕ ਅਬਦੁੱਲਾ

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ &lsquoਤੇ ਬੁੱਧਵਾਰ ਰਾਤ ਨੂੰ ਇੱਕ ਬੰਦੇ ਵੱਲੋਂ ਫਾਇਰਿੰਗ ਕੀਤੀ ਗਈ। ਖੁਸ਼ਕਿਸਮਤੀ ਨਾਲ ਉਨ੍ਹਾਂ ਨੂੰ ਗੋਲੀ ਨਹੀਂ ਲੱਗੀ। ਅਧਿਕਾਰੀਆਂ ਮੁਤਾਬਕ ਫਾਰੂਕ ਜੰਮੂ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋ ਰਹੇ ਸਨ। ਸੂਬੇ ਦੇ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਵੀ ਉਨ੍ਹਾਂ ਦੇ ਨਾਲ ਸਨ।

ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਵਿੱਚ 70 ਸਾਲਾ ਹਮਲਾਵਰ ਕਮਲ ਸਿੰਘ ਜਾਮਵਾਲ ਨੂੰ ਪਿੱਛੇ ਤੋਂ ਆ ਕੇ ਫਾਰੂਕ ਦੇ ਸਿਰ &lsquoਤੇ ਰਿਵਾਲਵਰ ਤਾਣਦੇ ਦਿਖਾਈ ਦਿੱਤਾ। ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਹਮਲਾਵਰ ਦਾ ਹੱਥ ਹਟਾ ਦਿੱਤਾ, ਜਿਸ ਨਾਲ ਫਾਇਰ ਹਵਾ ਵਿਚ ਹੋ ਗਿਆ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹਮਲੇ ਦੇ ਉਦੇਸ਼ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਨੇ ਪੁਲਿਸ ਨੂੰ ਦੱਸਿਆ, &ldquoਮੈਂ ਪਿਛਲੇ 20 ਸਾਲਾਂ ਤੋਂ ਫਾਰੂਕ ਅਬਦੁੱਲਾ ਨੂੰ ਮਾਰਨਾ ਚਾਹੁੰਦਾ ਸੀ। ਇਹੀ ਮੇਰਾ ਇੱਕੋ ਇੱਕ ਉਦੇਸ਼ ਸੀ।&rdquo

ਪੁਲਿਸ ਮੁਤਾਬਕ ਹਮਲਾਵਰ ਪਿਛਲੇ ਕਈ ਸਾਲਾਂ ਤੋਂ ਲਾਇਸੈਂਸਸ਼ੁਦਾ ਹਥਿਆਰ ਦੀ ਵਰਤੋਂ ਕਰ ਰਿਹਾ ਹੈ। ਫਾਰੂਕ ਅਬਦੁੱਲਾ, ਸੁਰਿੰਦਰ ਚੌਧਰੀ ਅਤੇ ਹੋਰ ਸੀਨੀਅਰ ਆਗੂ ਨੈਸ਼ਨਲ ਕਾਨਫਰੰਸ ਦੇ ਨੇਤਾ ਸੁਰਜੀਤ ਸਿੰਘ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਹੋ ਰਹੇ ਸਨ। ਹਮਲਾਵਰ ਸੁਰਜੀਤ ਸਿੰਘ ਦਾ ਚਚੇਰਾ ਭਰਾ ਹੈ। ਉਹ ਇੱਕ ਵਪਾਰੀ ਹੈ ਅਤੇ ਪੁਰਾਣੇ ਸ਼ਹਿਰ ਵਿੱਚ ਕਈ ਦੁਕਾਨਾਂ ਦਾ ਮਾਲਕ ਹੈ।

ਫਾਰੂਕ ਦੇ ਪੁੱਤਰ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ X &lsquoਤੇ ਲਿਖਿਆ ਕਿ ਇੱਕ ਆਦਮੀ ਬਹੁਤ ਹੀ ਨੇੜੇ ਤੋਂ ਇੱਕ ਲੋਡਿਡ ਪਿਸਤੌਲ ਲੈ ਕੇ ਆਇਆ ਅਤੇ ਗੋਲੀ ਚਲਾ ਦਿੱਤੀਆਂ। &ldquoਰੱਬ ਦਾ ਸ਼ੁਕਰ ਹੈ ਕਿ ਮੇਰੇ ਪਿਤਾ ਵਾਲ-ਵਾਲ ਬਚ ਗਏ,&rdquo ਉਸਨੇ ਕਿਹਾ। &ldquoਸਵਾਲ ਇਹ ਉੱਠਦਾ ਹੈ: ਕੋਈ Z+ NSG-ਸੁਰੱਖਿਅਤ ਸਾਬਕਾ ਮੁੱਖ ਮੰਤਰੀ ਦੇ ਇੰਨਾ ਨੇੜੇ ਕਿਵੇਂ ਪਹੁੰਚ ਗਿਆ?&rdquo