ਰਿਚਾਰਜ ਮੁੱਕਣ ‘ਤੇ Incoming Calls ਬੰਦ ਕਿਉਂ?’, MP ਰਾਘਵ ਚੱਢਾ ਨੇ ਸਦਨ ‘ਚ ਚੁੱਕਿਆ Mobile Recharge ਦਾ ਮੁੱਦਾ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬੁੱਧਵਾਰ ਨੂੰ ਸੰਸਦ ਵਿੱਚ ਮੋਬਾਈਲ ਰੀਚਾਰਜ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਟੈਲੀਕਾਮ ਕੰਪਨੀਆਂ ਵੱਲੋਂ ਪ੍ਰੀਪੇਡ ਰੀਚਾਰਜ ਖਤਮ ਹੋਣ ਤੋਂ ਬਾਅਦ ਇਨਕਮਿੰਗ ਕਾਲਾਂ ਨੂੰ ਬਲਾਕ ਕਰਨ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਰੈਗੂਲੇਟਰਾਂ ਨੂੰ ਖਪਤਕਾਰਾਂ ਦੀ ਸੁਰੱਖਿਆ ਕਰਨ ਦੀ ਅਪੀਲ ਕੀਤੀ। ਸੰਸਦ ਮੈਂਬਰ ਨੇ ਕਿਹਾ ਕਿ ਵੈਲੀਡਿਟੀ ਖਤਮ ਹੋਣ ਤੋਂ ਬਾਅਦ ਵੀ ਯੂਜਰਸ ਨੂੰ ਕਾਲ ਮਿਲਣੀ ਚਾਹੀਦੀ ਹੈ।

ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਜੇ ਕੋਈ ਰਿਚਾਰਜ ਪਲਾਨ ਐਕਸਪਾਇਰ ਹੋ ਜਾਂਦਾ ਹੈ ਤਾਂ ਆਊਟਗੋਇੰਗ ਕਾਲਸ ਬੰਦ ਹੋਣਾ ਸਮਝ ਆਉਂਦਾ ਹੈ ਪਰ ਇਨਕਮਿੰਗ ਕਾਲਸ ਵੀ ਕਿਉਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ? ਇਕ ਵਾਰ ਵੈਲੀਡਿਟੀ ਖਤਮ ਹੋ ਜਾਣ &lsquoਤੇ ਲੋਕਾਂ ਨਾਲ ਸੰਪਰਕ ਨਹੀਂ ਹੋ ਪਾਉਂਦਾ ਤੇ ਬੈਕ OTP ਵਰਗੇ ਜਰੂਰੀ ਮੈਸੇਜ ਵੀ ਨਹੀਂ ਆਉਂਦੇ। ਐਮਰਜੈਂਸੀ ਜਾਂ ਅਰਜੈਂਟ ਸਿਚੁਏਸ਼ਨ ਵਿਚ ਇਸ ਕੋਂ ਕੋਈ ਬੰਦਾ ਪੂਰੀ ਤਰ੍ਹਾਂ ਕੱਟ ਸਕਦਾ ਹੈ।

ਰਾਘਵ ਚੱਢਾ ਨੇ ਕਿਹਾ ਕਿ &ldquoਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਆਉਣ ਵਾਲੀਆਂ ਕਾਲਾਂ ਅਤੇ SMS ਆਖਰੀ ਰੀਚਾਰਜ ਤੋਂ ਘੱਟੋ-ਘੱਟ ਇੱਕ ਸਾਲ ਬਾਅਦ ਤੱਕ ਜਾਰੀ ਰਹਿਣ ਤਾਂ ਜੋ ਜ਼ਰੂਰੀ ਕਮਿਊਨਿਕੇਸ਼ਨ ਬੰਦ ਨਾ ਹੋਵੇ। ਦੂਜੀ ਮੰਗ ਇਹ ਹੈ ਕਿ ਮੋਬਾਈਲ ਨੰਬਰਾਂ ਨੂੰ ਆਖਰੀ ਰੀਚਾਰਜ ਤੋਂ ਘੱਟੋ-ਘੱਟ ਤਿੰਨ ਸਾਲਾਂ ਲਈ ਬੰਦ ਨਾ ਕੀਤਾ ਜਾਵੇ। ਟੈਲੀਕਾਮ ਆਪਰੇਟਰਾਂ ਨੂੰ ਉਨ੍ਹਾਂ ਯੂਜਰਸ ਲਈ ਘੱਟ ਕੀਮਤ ਵਾਲੇ &ldquoਇਨਕਮਿੰਗ&rdquo ਪਲਾਨ ਪੇਸ਼ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਸਿਰਫ਼ ਜ਼ਰੂਰੀ ਕਾਲਾਂ, OTP ਅਤੇ ਸਰਕਾਰੀ ਸੇਵਾਵਾਂ ਲਈ ਆਪਣੇ ਨੰਬਰਾਂ ਨੂੰ ਐਕਟਿਵ ਰੱਖਣ ਦੀ ਲੋੜ ਹੁੰਦੀ ਹੈ।&rdquo

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ ਕਿ &ldquoਮੈਂ 28-ਦਿਨਾਂ ਦੇ ਰੀਚਾਰਜ ਨੂੰ &lsquoਮਾਸਿਕ&rsquo ਪਲਾਨ ਕਹਿਣ ਦਾ ਮੁੱਦਾ ਵੀ ਉਠਾਇਆ ਸੀ। ਜੇਕਰ ਕਿਸੇ ਚੀਜ਼ ਨੂੰ ਮਹੀਨਾਵਾਰ ਕਿਹਾ ਜਾਂਦਾ ਹੈ, ਤਾਂ ਇਹ 30-31 ਦਿਨਾਂ ਦੇ ਕੈਲੰਡਰ ਮਹੀਨੇ &lsquoਤੇ ਅਧਾਰਤ ਹੋਣਾ ਚਾਹੀਦਾ ਹੈ। 28-ਦਿਨਾਂ ਦੇ ਚੱਕਰ ਕਾਰਨ, ਯੂਜਰ ਅਸਲ ਵਿੱਚ ਇੱਕ ਸਾਲ ਵਿੱਚ 13 ਰੀਚਾਰਜ ਲਈ ਭੁਗਤਾਨ ਕਰ ਰਹੇ ਹਨ।&rdquo