ਰੂਸ ਭਾਰਤ ਨੂੰ ਐੱਲਐੱਨਜੀ ਸਪਲਾਈ ਕਰਨ ਲਈ ਤਿਆਰ

ਨਵੀਂ ਦਿੱਲੀ : ਰੂਸ ਨੇ ਭਾਰਤ ਨੂੰ ਲਿਕੁਈਫਾਈਡ ਨੈਚੁਰਲ ਗੈਸ (ਐੱਲਐੱਨਜੀ) ਦੀ ਸਪਲਾਈ ਦੇਣ ਦੀ ਇੱਛਾ ਜਤਾਈ ਹੈ। ਭਾਰਤ ਵਿੱਚ ਰੂਸ ਦੇ ਰਾਜਦੂਤ ਡੈਨਿਸ ਅਲੀਪੋਵ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਨੂੰ ਗੈਸ ਸਪਲਾਈ ਕਰਨ ਲਈ ਪਹਿਲਾਂ ਵੀ ਕਈ ਸਮਝੌਤੇ ਹੋਏ ਸਨ ਪਰ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਇਹ ਸਪਲਾਈ ਪ੍ਰਭਾਵਿਤ ਹੋ ਗਈ ਸੀ। ਹੁਣ ਰੂਸ ਇੱਕ ਵਾਰ ਫਿਰ ਭਾਰਤ ਨਾਲ ਇਸ ਸਹਿਯੋਗ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਲਈ ਤੇਲ ਲੈ ਕੇ ਆ ਰਿਹਾ ਇੱਕ ਵਿਦੇਸ਼ੀ ਜਹਾਜ਼ ਜੰਗ ਪ੍ਰਭਾਵਿਤ ਹੋਰਮੁਜ਼ ਜਲ ਮਾਰਗ ਨੂੰ ਪਾਰ ਕਰਕੇ ਬੁੱਧਵਾਰ ਸ਼ਾਮ ਮੁੰਬਈ ਬੰਦਰਗਾਹ &rsquoਤੇ ਪਹੁੰਚ ਗਿਆ ਹੈ। ਲਾਇਬੇਰੀਆ ਦੇ ਝੰਡੇ ਵਾਲੇ ਇਸ ਸ਼ੇਨਲੋਂਗ ਨਾਮੀ ਜਹਾਜ਼ ਵਿੱਚ ਸਾਊਦੀ ਅਰਬ ਦਾ ਲਗਪਗ 10 ਲੱਖ ਬੈਰਲ ਕੱਚਾ ਤੇਲ ਹੈ।
ਈਰਾਨ ਦੇ ਨਵੇਂ ਸੁਪਰੀਮ ਲੀਡਰ ਆਇਤੁੱਲਾ ਮੁਜਤਬਾ ਨੇ ਸੁਪਰੀਮ ਲੀਡਰ ਬਣਨ ਤੋਂ ਬਾਅਦ ਪਹਿਲਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਹੋਰਮੁਜ਼ ਜਲ ਮਾਰਗ ਨੂੰ ਦਬਾਅ ਬਣਾਉਣ ਲਈ ਹਾਲ ਦੀ ਘੜੀ ਬੰਦ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਖਾੜੀ ਦੇ ਅਰਬ ਗੁਆਂਢੀ ਦੇਸ਼ਾਂ &rsquoਤੇ ਇਰਾਨ ਦੇ ਹਮਲੇ ਜਾਰੀ ਰਹਿਣਗੇ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਬਿਆਨ ਵੀਰਵਾਰ ਨੂੰ ਸਰਕਾਰੀ ਟੈਲੀਵਿਜ਼ਨ &rsquoਤੇ ਇੱਕ ਨਿਊਜ਼ ਐਂਕਰ ਵਲੋਂ ਪੜ੍ਹ ਕੇ ਸੁਣਾਇਆ ਗਿਆ।