ਦਿੱਲੀ-ਦੇਹਰਾਦੂਨ ਹਾਈਵੇਅ ’ਤੇ ‘ਇਹ ਸੜਕ ਮੁਸਲਮਾਨਾਂ ਲਈ ਨਹੀਂ ਹੈ’… ਨਾਅਰੇ ਲਿਖਣ ਦੇ ਦੋਸ਼ ’ਚ ਤਿੰਨ ਕਾਬੂ

ਸਹਾਰਨਪੁਰ : ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜਿ਼ਲ੍ਹੇ ਵਿੱਚ ਦਿੱਲੀ-ਦੇਹਰਾਦੂਨ ਹਾਈਵੇਅ &rsquoਤੇ ਇੱਕ ਵਿਸ਼ੇਸ਼ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਨਾਅਰੇ ਲਿਖ ਕੇ ਫਿਰਕੂ ਮਾਹੌਲ ਵਿਗਾੜਨ ਦੀ ਕੋਸਿ਼ਸ਼ ਕਰਨ ਦੇ ਦੋਸ਼ ਹੇਠ ਪੁਲਿਸ ਨੇ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਮੁਲਜ਼ਮਾਂ ਨੇ ਸੜਕ &rsquoਤੇ &ldquoਇਹ ਰੋਡ ਮੁਸਲਮਾਨਾਂ ਲਈ ਨਹੀਂ ਹੈ&rdquo, ਵਰਗੇ ਨਫ਼ਰਤੀ ਨਾਅਰੇ ਲਿਖੇ ਸਨ। ਬਿਹਾਰੀਗੜ੍ਹ ਥਾਣੇ ਦੇ ਇੰਚਾਰਜ ਅਕਸ਼ੈ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਲੇਖਾ, ਸ਼ਾਰਦਾ ਅਤੇ ਜਤਿੰਦਰ ਰਾਘਵ ਵਜੋਂ ਹੋਈ ਹੈ, ਜੋਕਿ ਦੇਹਰਾਦੂਨ ਦੇ ਰਹਿਣ ਵਾਲੇ ਹਨ।
ਜਿ਼ਕਰਯੋਗ ਹੈ ਕਿ 26 ਫਰਵਰੀ ਨੂੰ ਸੋਸ਼ਲ ਮੀਡੀਆ &rsquoਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇਹ ਲੋਕ ਸਪਰੇਅ ਪੇਂਟ ਦੀ ਵਰਤੋਂ ਕਰਕੇ ਹਾਈਵੇਅ &rsquoਤੇ ਨਾਅਰੇ ਲਿਖਦੇ ਨਜ਼ਰ ਆ ਰਹੇ ਸਨ। ਉਸ ਸਮੇਂ &lsquoਹਿੰਦੂ ਰੱਖਿਆ ਦਲ&rsquo ਨਾਲ ਜੁੜੇ ਕਾਰਕੁਨਾਂ ਨੇ ਇਸ ਕਾਰਵਾਈ ਦੀ ਜਿ਼ੰਮੇਵਾਰੀ ਲਈ ਸੀ। ਭਾਰਤੀ ਕੌਮੀ ਮਾਰਗ ਅਥਾਰਟੀ ਦੇ ਇੱਕ ਮੁਲਾਜ਼ਮ ਵੱਲੋਂ ਦਰਜ ਕਰਵਾਈ ਸਿ਼ਕਾਇਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਵੀਰਵਾਰ ਸ਼ਾਮ ਨੂੰ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਅਜਿਹੀਆਂ ਹਰਕਤਾਂ ਦੰਗੇ ਭੜਕਾਉਣ ਦੀ ਸਾਜਿ਼ਸ਼ ਦਾ ਹਿੱਸਾ ਹੋ ਸਕਦੀਆਂ ਹਨ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।