ਅਮਰੀਕਾ ਦਾ ਰਿਟਾਇਰ ਹਵਾਈ ਫੌਜ ਅਧਿਕਾਰੀ ਦੋ ਹਫ਼ਤਿਆਂ ਤੋਂ ਲਾਪਤਾ

ਵਾਸ਼ਿੰਗਟਨ : ਵਿਲੀਅਮ ਨੀਲ ਮੈਕਾਸਲੈਂਡ ਨਾਮਕ ਅਮਰੀਕਾ ਦੀ ਹਵਾਈ ਫੌਜ ਦਾ ਇੱਕ ਉੱਚ ਰਿਟਾਇਰ ਅਧਿਕਾਰੀ ਲਗਭਗ ਦੋ ਹਫ਼ਤਿਆਂ ਤੋਂ ਲਾਪਤਾ ਹੈ। ਉਸ ਦੀ ਖੋਜ ਲਈ ਅਧਿਕਾਰੀਆਂ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਬਰਨਾਲੀਲੋ ਕਾਊਂਟੀ ਸ਼ੈਰਿਫ ਆਫਿਸ ਅਨੁਸਾਰ 68 ਸਾਲਾ ਮੈਕਕੈਸਲੈਂਡ 27 ਫਰਵਰੀ ਨੂੰ ਸਵੇਰੇ ਲਗਭਗ 11 ਵਜੇ ਆਪਣੇ ਘਰ ਤੋਂ ਪੈਦਲ ਨਿਕਲੇ ਸਨ। ਉਹ ਅਲਬੂਕਰਕ ਵਿੱਚ ਰਹਿੰਦੇ ਹਨ ਅਤੇ ਉਸ ਤੋਂ ਬਾਅਦ ਤੋਂ ਨਾ ਤਾਂ ਪਰਿਵਾਰ ਨਾਲ ਅਤੇ ਨਾ ਹੀ ਦੋਸਤਾਂ ਨਾਲ ਸੰਪਰਕ ਕੀਤਾ ਹੈ। ਪੁਲਿਸ ਦੇ ਮੁਤਾਬਕ ਉਹ ਆਪਣਾ ਮੋਬਾਈਲ ਫ਼ੋਨ ਘਰ &lsquoਚ ਹੀ ਛੱਡ ਕੇ ਗਏ ਸਨ। ਅਧਿਕਾਰੀ ਇਸ ਮਾਮਲੇ ਵਿੱਚ ਜਾਂਚ ਕਰ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੂੰ ਵੀ ਉਨ੍ਹਾਂ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਸੂਚਨਾ ਦਿੱਤੀ ਜਾਵੇ।