ਪੰਜਾਬੀਆਂ ਦਾ ਜੀਵਨ ਕੈਂਸਰ ਦੀ ਜਕੜ 'ਚ ਰੋਜ਼ਾਨਾ 68 ਮੌਤਾਂ ਦਰਜ

ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਪੰਜਾਬੀਆਂ ਨੂੰ ਬੂਰੀ ਤਰ੍ਹਾਂ ਜਕੜਿਆ ਹੋਇਆ ਹੈ। ਸੂਬੇ ਵਿੱਚ ਸਾਲ 2025 ਦੌਰਾਨ ਹਰ ਰੋਜ਼ ਲਗਪਗ 68 ਲੋਕਾਂ ਦੀ ਮੌਤ ਕੈਂਸਰ ਕਾਰਨ ਹੋਈ, ਜਿਸ ਨਾਲ ਪਿਛਲੇ ਸਾਲਾਂ ਦੇ ਮੁਕਾਬਲੇ ਬਿਮਾਰੀ ਦੇ ਫੈਲਣ ਅਤੇ ਮੌਤ ਦਰ ਦੋਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਗ਼ੌਰਤਲਬ ਹੈ ਕਿ ਦੇਸ਼ ਲਈ ਜਾਰੀ ਸਮੁੱਚੇ ਰੁਝਾਨਾਂ ਵਿੱਚ ਵਾਧਾ ਆਇਆ ਹੈ, ਕਿਉਂਕਿ ਪਿਛਲੇ ਸਾਲ ਰੋਜ਼ਾਨਾ 2,380 ਭਾਰਤੀਆਂ ਨੇ ਕੈਂਸਰ ਕਾਰਨ ਆਪਣੀ ਜਾਨ ਗਵਾਈ, ਜਿਸ ਵਿੱਚ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 343 ਮੌਤਾਂ ਹੋਈਆਂ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਗਏ ਕੈਂਸਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2025 ਵਿੱਚ ਹਰਿਆਣਾ ਵਿੱਚ ਰੋਜ਼ਾਨਾ 50 ਅਤੇ ਹਿਮਾਚਲ ਪ੍ਰਦੇਸ਼ ਵਿੱਚ 15 ਮੌਤਾਂ ਕੈਂਸਰ ਕਾਰਨ ਹੋਈਆਂ। ਅੰਕੜੇ ਦਰਸਾਉਂਦੇ ਹਨ ਕਿ 2025 ਦੌਰਾਨ ਭਾਰਤ ਵਿੱਚ ਕੁੱਲ 15,69,793 ਕੇਸ ਸਾਹਮਣੇ ਆਏ ਅਤੇ ਕੈਂਸਰ ਕਾਰਨ ਮੌਤਾਂ ਦੇ ਅਨੁਮਾਨਿਤ ਕੇਸ 8,68,588 ਰਹੇ।