ਪਿਤਾ ਦੇ ਨਿੱਜੀ ਗੰਨਮੈਨ ਦੀ ਗੋਲੀ ਲੱਗਣ ਨਾਲ ਸਾਢੇ ਤਿੰਨ ਸਾਲਾ ਬੱਚਾ ਜ਼ਖ਼ਮੀ

ਇਥੇ ਮੁਹੱਲਾ ਕਿਸ਼ਨਪੁਰਾ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਫਾਇਨਾਂਸਰ ਦਾ ਕੰਮ ਕਰਦੇ ਹਾਕਮ ਧਿਰ ਦੇ ਆਗੂ ਦੇ ਨਿੱਜੀ ਸੁਰੱਖਿਆ ਗਾਰਡ ਦੀ ਬੰਦੂਕ &rsquoਚੋਂ ਅਚਾਨਕ ਗੋਲੀ ਲੱਗਣ ਨਾਲ ਫਾਇਨਾਂਸਰ ਦਾ ਸਾਢੇ ਤਿੰਨ ਸਾਲਾ ਦਾ ਲੜਕਾ ਜ਼ਖ਼ਮੀ ਹੋ ਗਿਆ। ਬੱਚੇ ਦੇ ਪੱਟ ਵਿਚ ਗੋਲੀ ਲੱਗੀ ਹੈ ਅਤੇ ਹਸਪਤਾਲ &rsquoਚ ਡਾਕਟਰਾਂ ਨੇ ਉਸ ਦਾ ਅਪਰੇਸ਼ਨ ਕੀਤਾ।

ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਘਟਨਾ ਅਚਾਨਕ ਵਾਪਰੀ ਹੈ ਪਰ ਵੀ ਪੁਲੀਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਬੱਚੇ ਦੇ ਪੱਟ ਵਿਚ ਗੋਲੀ ਲਗੀ ਸੀ ਜਿਸ ਦਾ ਡਾਕਟਰਾਂ ਨੇ ਅਪਰੇਸ਼ਨ ਕਰ ਣਿੱਤਾ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਵੇਰਵਿਆਂ ਮੁਤਾਬਕ ਹਕਮ ਧਿਰ ਆਗੂ ਪੁਨੀਤ ਗਾਬਾ ਫਾਇਨਾਂਸ ਦਾ ਕਾਰੋਬਾਰੀ ਹੈ ਅਤੇ ਉਸ ਨੇ ਸਾਬਕਾ ਫ਼ੌਜੀ ਹਰਜਿੰਦਰ ਸਿੰਘ ਨੂੰ ਨਿੱਜੀ ਸੁਰੱਖਿਆ ਗਾਰਡ ਰੱਖਿਆ ਹੋਇਆ ਹੈ। ਪੁਲੀਸ ਮੁਤਾਬਕ ਸਾਬਕਾ ਫੌਜੀ ਹਰਜਿੰਦਰ ਸਿੰਘ ਨੇ ਆਪਣੀ 12 ਬੋਰ ਦੀ ਗੰਨ ਨੂੰ ਚੁੱਕਿਆ ਹੋਇਆ ਸੀ। ਇਸ ਦੌਰਾਨ ਕਾਰੋਬਾਰੀ ਖਾਣਾ ਖਾ ਰਿਹਾ ਸੀ, ਇਸ ਦੌਰਾਨ ਸਕੂਲ ਵਿਚੋਂ ਆਏ ਕਾਰੋਬਾਰੀ ਦਾ ਸਾਢੇ ਤਿੰਨ ਸਾਲ ਦਾ ਪੁੱਤਰ ਜਿਸ ਦਾ ਨਾਮ ਪਰਹਾਨ ਹੈ ਉਸ ਨੇ ਗੰਨ ਨਾਲ ਛੇੜ ਛਾੜ ਕੀਤੀ ਤਾਂ ਗੋਲੀ ਚੱਲ ਗਈ ਜੋ ਉਸ ਦੇ ਪੱਟ ਵਿਚ ਲੱਗੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।