ਚੀਨ ’ਚ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ

ਚੀਨ ਦੀ ਸੰਸਦ ਨੇ ਅੱਜ ਆਪਣਾ ਸਾਲਾਨਾ ਸੈਸ਼ਨ ਮੁਕੰਮਲ ਕਰਦਿਆਂ ਕਈ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ &rsquoਚ ਦੇਸ਼ ਦੇ ਅਰਥਚਾਰੇ ਦੀ ਮੰਦੀ ਨੂੰ ਰੋਕਣ ਲਈ ਨਵੀਂ ਪੰਜ ਸਾਲਾ ਯੋਜਨਾ, ਰੱਖਿਆ ਬਜਟ &rsquoਚ ਵਾਧੇ ਅਤੇ ਸਾਰੇ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ ਬਣਾਉਣ ਵਾਲਾ ਵਿਵਾਦਤ ਕਾਨੂੰਨ ਵੀ ਸ਼ਾਮਲ ਹੈ।
ਹਾਕਮ ਧਿਰ ਚੀਨੀ ਕਮਿਊਨਿਸਟ ਪਾਰਟੀ (ਸੀ ਪੀ ਸੀ) ਵੱਲੋਂ ਪੇਸ਼ ਕਾਨੂੰਨਾਂ ਨੂੰ ਨਿਯਮਿਤ ਢੰਗ ਨਾਲ ਪ੍ਰਵਾਨਗੀ ਦੇਣ ਕਾਰਨ ਅਕਸਰ &lsquoਰਬੜ ਸਟੈਂਪ ਸੰਸਦ&rsquo ਕਹੀ ਜਾਣ ਵਾਲੀ ਨੈਸ਼ਨਲ ਪੀਪਲਜ਼ ਕਾਂਗਰਸ (ਐੱਨ ਪੀ ਸੀ) ਨੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਅੰਦਰ ਆਪਣਾ ਸਾਲਾਨਾ ਸੈਸ਼ਨ ਖਤਮ ਕਰ ਦਿੱਤਾ ਹੈ। ਐੱਨ ਪੀ ਸੀ, ਚੀਨ ਦੀ ਪੀਪਲਜ਼ ਪੋਲਿਟੀਕਲ ਕੰਸਲਟੇਟਿਵ ਕਾਨਫਰੰਸ ਅਤੇ ਪੰਜ ਹਜ਼ਾਰ ਤੋਂ ਵੱਧ ਨੁਮਾਇੰਦਿਆਂ ਨੇ ਮਾਰਚ ਦੇ ਪਹਿਲੇ ਹਫ਼ਤੇ ਸਾਲਾਨਾ ਸੈਸ਼ਨ ਸ਼ੁਰੂ ਕੀਤੇ ਸਨ। ਇਨ੍ਹਾਂ ਦੋਵਾਂ ਸੈਸ਼ਨਾਂ ਨੇ ਕੌਮਾਂਤਰੀ ਪੱਧਰ &rsquoਤੇ ਧਿਆਨ ਖਿੱਚਿਆ ਕਿਉਂਕਿ ਇਹ ਅਮਰੀਕਾ-ਇਰਾਨ ਜੰਗ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਸੈਨਾ &rsquoਚ ਕੀਤੀ ਗਈ ਵੱਡੇ ਪੱਧਰ &rsquoਤੇ ਛਾਂਟੀ ਦੌਰਾਨ ਹੋਏ ਹਨ। ਉਂਝ 72 ਸਾਲਾ ਸ਼ੀ ਜਿਨਪਿੰਗ ਦੋਵਾਂ ਸੈਸ਼ਨਾਂ &rsquoਚ ਹਾਜ਼ਰ ਰਹੇ। ਇਸ ਤੋਂ ਪਹਿਲਾਂ ਦੋਵਾਂ ਸਦਨਾਂ (ਟੂ ਸੈਸ਼ਨਜ਼) ਨੂੰ ਸੰਬੋਧਨ ਦੌਰਾਨ, ਸ਼ੀ ਨੇ ਫੌਜੀ ਅਧਿਕਾਰੀਆਂ ਨੂੰ ਸਿਆਸੀ ਵਫ਼ਾਦਾਰੀ ਵਧਾਉਣ ਦਾ ਸੱਦਾ ਦਿੱਤਾ।