ਭਾਰਤ ਵੱਲੋਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ’ਚ 30 ਦਿਨਾਂ ਦਾ ਵਾਧਾ

ਪੱਛਮੀ ਏਸ਼ੀਆ (West Asia) ਵਿੱਚ ਚੱਲ ਰਹੀ ਜੰਗ ਅਤੇ ਹਵਾਈ ਰੂਟਾਂ ਵਿੱਚ ਆਈ ਰੁਕਾਵਟ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਦੇਸ਼ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਲਈ ਵੱਡਾ ਐਲਾਨ ਕੀਤਾ ਹੈ। ਦੁਬਈ ਸਥਿਤ ਭਾਰਤੀ ਦੂਤਾਵਾਸ ਅਨੁਸਾਰ, ਜਿਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਖ਼ਤਮ ਹੋ ਰਹੇ ਹਨ, ਉਨ੍ਹਾਂ ਨੂੰ 30 ਦਿਨਾਂ ਦੀ ਮੁਫ਼ਤ (Gratis) ਵੀਜ਼ਾ ਐਕਸਟੈਂਸ਼ਨ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ, 28 ਫਰਵਰੀ ਤੋਂ ਬਾਅਦ ਜੰਗ ਕਾਰਨ ਹੋਏ &lsquoਓਵਰਸਟੇਅ&rsquo (ਜ਼ਿਆਦਾ ਦੇਰ ਰੁਕਣ) ਲਈ ਕੋਈ ਵੀ ਜੁਰਮਾਨਾ ਨਹੀਂ ਵਸੂਲਿਆ ਜਾਵੇਗਾ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹਵਾਈ ਰਸਤੇ ਖੁੱਲ੍ਹਣ &rsquoਤੇ ਇਨ੍ਹਾਂ ਨਾਗਰਿਕਾਂ ਨੂੰ ਬਿਨਾਂ ਕਿਸੇ ਫੀਸ ਦੇ &lsquoਐਗਜ਼ਿਟ ਪਰਮਿਟ&rsquo ਵੀ ਜਾਰੀ ਕੀਤੇ ਜਾਣਗੇ।