ਫ਼ਰੀਦਕੋਟ ’ਚ ਗੈਸ ਸੰਕਟ: ਗੁਰਦੁਆਰਿਆਂ ’ਚ ਬਾਲਣ ਨਾਲ ਤਿਆਰ ਹੋਣ ਲੱਗਾ ਲੰਗਰ

ਫ਼ਰੀਦਕੋਟ ਜ਼ਿਲ੍ਹੇ ਵਿੱਚ ਰਸੋਈ ਗੈਸ (LPG) ਦੀ ਭਾਰੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਸਟਾਕ ਮੌਜੂਦ ਹੈ, ਪਰ ਖਪਤਕਾਰਾਂ ਨੂੰ ਔਨਲਾਈਨ ਬੁਕਿੰਗ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ। ਇਸ ਸੰਕਟ ਦਾ ਸਭ ਤੋਂ ਵੱਡਾ ਅਸਰ ਧਾਰਮਿਕ ਸੰਸਥਾਵਾਂ &rsquoਤੇ ਪਿਆ ਹੈ। ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫ਼ਰੀਦ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਚੈਰੀਟੇਬਲ ਲੰਗਰ ਕਮੇਟੀ ਵਰਗੀਆਂ ਸੰਸਥਾਵਾਂ, ਜੋ ਰੋਜ਼ਾਨਾ ਹਜ਼ਾਰਾਂ ਲੋਕਾਂ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਲੰਗਰ ਛਕਾਉਂਦੀਆਂ ਹਨ, ਹੁਣ ਗੈਸ ਦੀ ਘਾਟ ਕਾਰਨ ਰਵਾਇਤੀ ਚੁੱਲ੍ਹਿਆਂ ਅਤੇ ਲੱਕੜਾਂ ਦੀ ਵਰਤੋਂ ਕਰਨ ਲਈ ਮਜਬੂਰ ਹਨ। ਲੰਗਰ ਕਮੇਟੀ ਦੇ ਪ੍ਰਧਾਨ ਕੈਪਟਨ ਧਰਮ ਸਿੰਘ ਨੇ ਕਿਹਾ ਕਿ ਚਾਹੇ ਗੈਸ ਮੁੱਕ ਜਾਵੇ, ਪਰ ਸੇਵਾ ਲਗਾਤਾਰ ਜਾਰੀ ਰਹੇਗੀ।
ਗੈਸ ਦੀ ਇਸ ਕਿੱਲਤ ਨੇ ਛੋਟੇ ਕਾਰੋਬਾਰੀਆਂ, ਖ਼ਾਸ ਕਰਕੇ ਚਾਹ ਦੀਆਂ ਰੇਹੜੀਆਂ ਅਤੇ ਢਾਬਾ ਮਾਲਕਾਂ ਦਾ ਕੰਮ ਵੀ ਪ੍ਰਭਾਵਿਤ ਕੀਤਾ ਹੈ। ਵਪਾਰਕ ਸਿਲੰਡਰ ਨਾ ਮਿਲਣ ਕਾਰਨ ਕਈਆਂ ਨੇ ਕੰਮ ਬੰਦ ਕਰ ਦਿੱਤਾ ਹੈ ਅਤੇ ਕਈ ਮਹਿੰਗੇ ਬਦਲ ਜਿਵੇਂ ਇੰਡਕਸ਼ਨ ਜਾਂ ਡੀਜ਼ਲ ਸਟੋਵ ਦੀ ਵਰਤੋਂ ਕਰ ਰਹੇ ਹਨ।