ਮੋਗਾ ਵਿਖੇ ਅਮਿਤ ਸ਼ਾਹ ਦੇ ਆਉਣ ਤੇ ਪੰਜਾਬੀਆਂ ਤੇ ਸਿੱਖਾਂ ਵੱਲੋਂ ਆਪਣੇ ਘਰਾਂ ਤੇ ਕਾਰੋਬਾਰਾਂ ਤੇ ਕਾਲੇ ਝੰਡੇ ਲਗਾਕੇ ਰੋਸ ਜਾਹਰ ਕਰਨਾ ਵਧੀਆ ਉਪਰਾਲਾ: ਮਾਨ 👉 ਜ਼ਮਹੂਰੀਅਤ ਢੰਗ ਨਾਲ ਰੋਸ਼ ਕਰਨ ਵਾਲੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਗੈਰ ਕਾਨੂੰਨੀ

 ਨਵੀਂ ਦਿੱਲੀ, 14 ਮਾਰਚ (ਮਨਪ੍ਰੀਤ ਸਿੰਘ ਖਾਲਸਾ):- &ldquoਕਿਉਂਕਿ ਸੈਟਰ ਦੀ ਮੋਦੀ ਹਕੂਮਤ ਅਤੇ ਉਸ ਵਿਚ ਸਾਮਿਲ ਅਮਿਤ ਸ਼ਾਹ ਅਨੇਕਾ ਹੀ ਵਜੀਰ ਅਤੇ ਇਨ੍ਹਾਂ ਦੀਆਂ ਖੂਫੀਆ ਏਜੰਸੀਆ ਦੇ ਮੁੱਖੀਆ ਵੱਲੋ ਬੀਤੇ ਸਮੇ ਵਿਚ ਇਕ ਸਾਜਿਸ ਤਹਿਤ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿਰਕੱਢ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕੀਤੇ ਗਏ । ਇੰਡੀਆ ਦੀ ਮੋਦੀ ਹਕੂਮਤ ਜਿਸ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਨੇ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਜਦੋ ਤੋ ਸੈਟਰ ਵਿਚ ਮੋਦੀ ਹਕੂਮਤ ਬਣੀ ਹੈ, ਉਸ ਸਮੇ ਤੋ ਹੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਵਿਤਕਰੇ ਅਤੇ ਜ਼ਬਰ ਘੱਟਣ ਦੀ ਬਜਾਇ ਵੱਧ ਗਿਆ ਹੈ । ਅੱਜ ਵੀ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਕਤਲ ਕੀਤਾ ਜਾਂਦਾ ਆ ਰਿਹਾ ਹੈ । ਪੰਜਾਬ ਦੀ ਆਰਥਿਕਤਾ ਨੂੰ ਮਜਬੂਤੀ ਦੇਣ ਲਈ ਇਸ ਮੋਦੀ ਹਕੂਮਤ ਵੱਲੋ ਆਪਣੇ 11 ਸਾਲਾਂ ਵਿਚ ਪੰਜਾਬ ਨੂੰ ਕੁਝ ਵੀ ਨਹੀ ਦਿੱਤਾ ਗਿਆ । ਬਲਕਿ ਸਾਡੀਆ ਸਰਹੱਦਾਂ ਨਾ ਖੋਲ੍ਹਕੇ ਸਾਡੀ ਆਰਥਿਕਤਾ ਨੂੰ ਹੋਰ ਵੀ ਡੂੰਘੀ ਸੱਟ ਮਾਰੀ ਜਾ ਰਹੀ ਹੈ । ਕੇਂਦਰ ਦੀਆਂ ਪੰਜਾਬ ਤੇ ਸਿੱਖ ਕੌਮ ਵਿਰੋਧੀ ਨੀਤੀਆਂ ਦੀ ਬਦੌਲਤ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖਾਲਸਾ ਨੇ ਸਾਂਝੇ ਤੌਰ ਤੇ ਸਿੱਖ ਕੌਮ ਨੇ 14 ਮਾਰਚ ਨੂੰ ਆਪਣੇ ਘਰਾਂ ਤੇ ਕਾਰੋਬਾਰਾਂ ਉਤੇ ਕਾਲੇ ਝੰਡੇ ਲਗਾਕੇ ਸਿੱਖ ਕੌਮ ਦੇ ਇਨ੍ਹਾਂ ਕਾਤਲਾਂ ਤੇ ਪੰਜਾਬ ਵਿਰੋਧੀ ਤਾਕਤਾਂ ਵਿਰੁੱਧ ਰੋਸ ਜਾਹਰ ਕਰਨ ਦੀ ਕਾਲ ਦਿੱਤੀ ਸੀ । ਜਿਸ ਨੂੰ ਪੰਜਾਬੀਆਂ ਤੇ ਸਿੱਖਾਂ ਨੇ ਪ੍ਰਵਾਨ ਕਰਕੇ ਵੱਡੇ ਪੱਧਰ ਤੇ ਕਾਲੇ ਝੰਡੇ ਵੀ ਲਗਾਏ ਅਤੇ ਮੋਗਾ ਵਿਖੇ ਰੈਲੀ ਵਿਚ ਸਾਮਿਲ ਹੋਣ ਲਈ ਪਹੁੰਚਕੇ ਰੋਸ ਜਾਹਰ ਕਰਨ ਵਾਲੇ ਸਿੱਖਾਂ ਨੂੰ ਜਬਰੀ ਗ੍ਰਿਫਤਾਰ ਕਰਕੇ ਜਮਹੂਰੀਅਤ ਅਤੇ ਸਮਾਜਿਕ ਲੀਹਾਂ ਦਾ ਕੇਂਦਰ ਤੇ ਪੰਜਾਬ ਸਰਕਾਰ ਨੇ ਘਾਣ ਕੀਤਾ ਹੈ । ਜਿਸਦੀ ਅਸੀ ਕਰੜੇ ਸ਼ਬਦਾਂ ਵਿਚ ਜਿਥੇ ਨਿੰਦਾ ਕਰਦੇ ਹਾਂ, ਉਥੇ ਮੌਜੂਦਾ ਜਿਥੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋ ਅਪਣਾਈ ਜਾਬਰ ਨੀਤੀ ਦੇ ਨਤੀਜਿਆ ਨੂੰ ਭੁਗਤਣ ਲਈ ਖਬਰਦਾਰ ਵੀ ਕਰਦੇ ਹਾਂ ।&rdquo
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬੀਆਂ ਤੇ ਸਿੱਖਾਂ ਵੱਲੋ ਅਮਿਤ ਸ਼ਾਹ ਵੱਲੋ ਪੰਜਾਬ ਵਿਚ ਦਾਖਲ ਹੋਣ ਤੇ ਕਾਲੀਆਂ ਝੰਡੀਆਂ ਨਾਲ ਰੋਸ ਜਾਹਰ ਕਰਨ ਦੇ ਪ੍ਰੋਗਰਾਮ ਲਈ ਪੰਜਾਬੀਆਂ, ਸਿੱਖਾਂ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ। ਉਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨਲ ਸਕੱਤਰ ਸ. ਹਰਪਾਲ ਸਿੰਘ ਬਲੇਰ, ਜਥੇਬੰਦਕ ਸਕੱਤਰ ਜਸਵੀਰ ਸਿੰਘ ਬੱਚੜੇ, ਦਿਲਬਾਗ ਸਿੰਘ ਸੇਰੋ, ਬਲਵੀਰ ਸਿੰਘ ਬੱਛੋਆਣਾ, ਚਾਨਣ ਸਿੰਘ ਘਰਿਆਲਾ, ਮੋਗਾ, ਫਰੀਦਕੋਟ, ਮਾਨਸਾ, ਸੰਗਰੂਰ, ਬਰਨਾਲਾ ਆਦਿ ਜਿ਼ਲ੍ਹਿਆ ਦੇ ਵਰਕਰਾਂ ਨੂੰ ਘਰਾਂ ਵਿਚੋ ਗ੍ਰਿਫਤਾਰ ਕਰਨ ਦੇ ਅਮਲ ਕੇਂਦਰ ਅਤੇ ਪੰਜਾਬ ਸਰਕਾਰ ਦੀ ਲੋਕਾਂ ਵਿਚ ਵਿਰੋਧਤਾ ਤੋ ਪੈਦਾ ਹੋ ਰਹੀ ਬੁਖਲਾਹਟ ਨੂੰ ਪ੍ਰਤੱਖ ਕਰਦੇ ਹਨ । ਸ. ਮਾਨ ਨੇ ਪੰਜਾਬੀਆਂ ਤੇ ਸਿੱਖਾਂ ਨੂੰ ਹਾਰਦਿਕ ਸੰਦੇਸ ਦਿੰਦੇ ਹੋਏ ਕਿਹਾ ਕਿ ਜੋ ਪੰਜਾਬ ਸੂਬੇ ਤੇ ਸਿੱਖ ਵਿਰੋਧੀ ਜਮਾਤਾਂ ਪੰਜਾਬੀਆਂ ਨੂੰ ਕਈ ਤਰ੍ਹਾਂ ਦੇ ਥੋੜਚਿਰੇ ਲਾਲਚ ਦੇ ਕੇ ਅਤੇ ਸਬਜਬਾਗ ਦਿਖਾਕੇ ਕੇਵਲ ਤੇ ਕੇਵਲ ਪੰਜਾਬੀਆਂ ਦੀ ਅਣਖ ਭਰੀ ਸੋਚ ਤੇ ਸੂਬੇ ਉਤੇ ਕਾਬਜ ਹੋਣਾ ਲੋਚਦੇ ਹਨ ਜਦੋਕਿ ਇਨ੍ਹਾਂ ਕੋਲ ਪੰਜਾਬ ਸੂਬੇ ਦੀ ਬਿਹਤਰੀ ਅਤੇ ਪੰਜਾਬੀਆਂ ਦੇ ਲੰਮੇ ਸਮੇ ਤੋ ਲਟਕਦੇ ਆ ਰਹੇ ਮਸਲਿਆਂ ਲਈ ਕੋਈ ਯੋਜਨਾ ਨਹੀ ਹੈ । ਇਸ ਲਈ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੇ ਇਕੱਠਾਂ ਦਾ ਬਾਈਕਾਟ ਕਰਕੇ ਆਉਣ ਵਾਲੇ ਸਮੇਂ ਵਿਚ ਜਦੋ ਵੀ ਪੰਜਾਬ ਸੂਬੇ ਦੀਆਂ ਚੋਣਾਂ ਹੋਣ ਤਾਂ ਬੀਜੇਪੀ-ਆਰ.ਐਸ.ਐਸ ਕਾਂਗਰਸ, ਆਮ ਆਦਮੀ ਪਾਰਟੀ ਅਤੇ ਪੰਜਾਬ ਵਿਰੋਧੀ ਤਾਕਤਾਂ ਨੂੰ ਸਮੂਹਿਕ ਰੂਪ ਵਿਚ ਵੱਡੀ ਹਾਰ ਦੇ ਕੇ ਪੰਜਾਬ ਸੂਬੇ ਪੱਖੀ ਪੰਥਕ ਸਰਕਾਰ ਕਾਇਮ ਕਰਨ ਵਿਚ ਯੋਗਦਾਨ ਪਾਉਣ ।