ਔਰਤ ਦਿਵਸ ‘ਤੇ ਕਲਾ ਪ੍ਰਦਰਸ਼ਨੀ ਵਿੱਚ ਗਲਾਸਗੋ ਸ਼ਹਿਰ ਦੀਆਂ ਪ੍ਰਵਾਸੀ ਔਰਤਾਂ ਨੂੰ ਪੇਸ਼ ਕੀਤਾ

ਤਸਵੀਰ: ਗਲਾਸਗੋ ਦੀ ਰਣਜੀਤ ਰਸੋਈ ਦੀ ਮਾਲਕਣ ਰਣਜੀਤ ਕੌਰ

 ਗਲਾਸਗੋ, (ਹਰਜੀਤ ਦੁਸਾਂਝ ਪੁਆਦੜਾ) - ਅੰਤਰਰਾਸ਼ਟਰੀ ਮਹਿਲਾ ਦਿਵਸ &lsquoਤੇ ਗਲਾਸਗੋ ਦੇ ਪ੍ਰਸਿੱਧ ਕਲਾਕਾਰ ਜੇਰਾਰਡ ਬਰਨਜ਼ ਨੇ ਆਪਣੇ ਬਣਾਏ ਹੋਏ 15 ਚਿੱਤਰਾਂ(ਪੇਂਟਿੰਗ) ਦੇ ਪੋਰਟਰੇਟ ਦੀ 'ਮਦਰ ਗਲਾਸਗੋ&rsquo ਦੇ ਨਾਮ ਹੇਠ ਗਲਾਸਗੋ ਦੀ ਕੈਪਬੈਲ ਸਟਰੀਟ &lsquoਚ ਸਥਿਤ ਦ ਕਲੈਕਟਿਵ ਵਿਖੇ ਪ੍ਰਦਰਸ਼ਨੀ ਲਗਾਈ । ਇਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਗਲਾਸਗੋ ਆ ਕੇ ਵਸੀਆਂ ਕਾਮਯਾਬ ਹੋਈਆਂ ਔਰਤਾਂ ਦੇ ਚਿੱਤਰਾਂ ਨੂੰ ਪੇਸ਼ ਕੀਤਾ ਗਿਆ ਹੈ ਜਿਹਨਾਂ ਵਿੱਚ ਫਰਾਂਸ ਦੀ ਬੈਲੇ ਡਾਂਸਰ ਕਲੇਅਰ ਸੂਏਟ ਤੋਂ ਲੈ ਕੇ ਭਾਰਤ ਦੀ ਰਣਜੀਤ ਕੌਰ ,ਜੋ ਕਿ ਗਲਾਸਗੋ ਦੇ ਦੱਖਣ ਵਿੱਚ ਆਪਣਾ ਰੈਸਟੋਰੈਟ ਰਣਜੀਤ ਕਿਚਨ ਚਲਾ ਰਹੀ ਹੈ ।ਸਾਰੀਆਂ 15 ਔਰਤਾਂ ਜਿਨ੍ਹਾਂ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ, ਉਹ ਗਲਾਸਗੋ ਦੇ ਵਿਭਿੰਨ ਸੱਭਿਆਚਾਰਕ ਦਾ ਹਿੱਸਾ ਹਨ ਅਤੇ ਗਲਾਸਗੋ ਦੀ ਤਰੱਕੀ  ਯੋਗਦਾਨ ਵਿੱਚ ਵੱਖ-ਵੱਖ ਭੂਮਿਕਾ ਨਿਭਾਉਂਦੀਆਂ ਹਨ। 

      ਕ੍ਰਮਵਾਰ 15 ਔਰਤਾਂ ਦੇ ਚਿੱਤਰ ਜਿਨ੍ਹਾਂ ਵਿੱਚ ਜਪਾਨ ਦੀ ਮਾਇਆ ਇਵਾਬੂਚੀ ਜੋਕਿ ਆਰਐਸਐਨਓ ਨਾਲ ਵਾਇਲਨ ਵਜਾਉਣ ਵਾਲੀ ਪਹਿਲੀ ਔਰਤ ਹੈ। ਫਰਾਂਸ ਦੀ ਕਲੇਅਰ ਸੂਏਟ ਜੋਕਿ ਸਕਾਟਿਸ਼ ਬੈਲੇ  ਡਾਂਸਰ ਹੈ। ਇਟਲੀ ਦੀ ਜੀਨਾ ਯੂਸੀਬੀ  ਜੋਕਿ 87 ਸਾਲਾ ਉੱਦਮੀ ਔਰਤ ਅਤੇ ਯੂਸੀਬੀ ਦੇ ਰੈਸਟੋਰੈਂਟ ਦੇ ਜਿਓਵਾਨਾ ਦੀ ਮਾਲਕ ਹੈ । ਭਾਰਤ ਦੀ ਰਣਜੀਤ ਕੌਰ ਜੋ ਕਿ ਗਲਾਸਗੋ ਦੇ ਦੱਖਣ ਵਿੱਚ "ਰਣਜੀਤ ਦੀ ਰਸੋਈ" ਰੈਸਟੋਰੈਟ  ਦੀ ਮਾਲਕ ਹੈ। ਨਾਈਜੀਰੀਆ ਇਸੀਓਮਾ ਓਜੇਓਗਵੂ ਜੋਕਿ ਗਲਾਸਗੋ ਹਸਪਤਾਲ 'ਚ ਸਟਾਫ ਨਰਸ ਹੈ। ਈਰਾਨ ਦੀ ਸਮੀਰਾ ਚੇਰਾਗੀ ਜੋਕਿ ਵਰਤਮਾਨ ਵਿੱਚ ਬੈੱਲ ਅਤੇ ਬੈਨ ਪ੍ਰਿੰਟਰਾਂ ਵਿੱਚ ਕੰਮ ਕਰ ਰਹੀ ਹੈ। ਚੀਨ ਦੀ ਮਿਸ ਸ਼ਿਆਂਗ  ਸ਼ੰਘਾਈ ਚੈਂਬਰ ਆਫ਼ ਕਾਮਰਸ ਗਲਾਸਗੋ ਦੀ ਮੈਂਬਰ ਹੈ । ਆਇਰਲੈਂਡ ਦੀ ਰੀਟਾ ਡਾਸਨ ਐਮਬੀਈ  ਕੈਥੋਲਿਕ ਨੰਨ ਹੈ ਅਤੇ ਗਲਾਸਗੋ ਦੇ ਕਲਾਈਡਬੈਂਕ ਵਿੱਚ ਸੇਂਟ ਐਂਡਰਿਊਜ਼ ਹਾਸਪਾਈਸ ਚਲਾਉਂਦੀ ਹੈ। ਸਵੀਡਨ ਦੀ ਈਵਾ ਬੋਲੈਂਡਰ ਜੋਕਿ ਗਲਾਸਗੋ ਦੀ ਸਾਬਕਾ ਲਾਰਡ ਪ੍ਰੋਵੋਸਟ ਅਤੇ ਹੁਣ ਗਲਾਸਗੋ ਵਿੱਚ ਕੌਂਸਲਰ ਹੈ ।  ਪਾਕਿਸਤਾਨ ਦੀ ਸਾਈਦਾ ਸਦਾਫ ਜ਼ੈਦੀ ਜੋਕਿ ਕਲਾਕਾਰ ਹੈ । ਭਾਰਤ ਦੀ ਸ਼੍ਰੀਮਤੀ ਕੋਹਲੀ  ਸਕਾਟਲੈਂਡ ਵਿੱਚ ਸ਼ਾਂਤੀ ਦੀ ਪਹਿਲੀ ਸਿੱਖ ਜਸਟਿਸ ਅਤੇ ਪ੍ਰਸਿੱਧ ਕਲਾਕਾਰ ਸੰਜੀਵ ਕੋਹਲੀ ਦੀ ਮਾਂ ਹੈ । ਅਮਰੀਕਾ ਦੀ ਐਬੀ ਬੋਡੀ ਜੋਕਿ  ਬੀਟਸਨ ਕੈਂਸਰ ਚੈਰਿਟੀ ਨਾਲ ਕੰਮ ਕਰਦੀ ਹੈ। ਉੱਤਰੀ ਆਇਰਲੈਂਡ ਦੀ ਲੋਰੇਨ ਹਰਬੀਸਨ  ਖੇਡਾਂ ਦੀਆਂ ਖ਼ਬਰਾਂ ਨਾਲ ਸੰਬੰਧ ਰੱਖਦੀ ਹੈ । ਸਪੇਨ ਦੀ ਸਿਵੀਆ ਗੋਰਡੀਲੋ "ਅਬੇਲੋ  ਵਰਨੋਸ" ਭਾਸ਼ਾ ਸਕੂਲ ਚਲਾਉਂਦੀ ਹੈ । ਇੱਕ ਯੂਕਰੇਨੀ ਬੱਚੀ ਦੀ ਪੇਂਟਿੰਗ ਹੈ ਜੋਕਿ ਹਾਲ ਹੀ ਵਿੱਚ ਗਲਾਸਗੋ ਸ਼ਰਨਾਰਥੀ ਆਈ ਹੈ ।
   ਜੈਰਾਰਡ ਬਰਨਜ਼ ਨੇ ਕਿਹਾ ਕਿ ਗਲਾਸਗੋ ਸ਼ਰਨਾਰਥੀਆਂ ਲਈ ਹਮੇਸ਼ਾ ਸਵਾਗਤਯੋਗ ਸ਼ਹਿਰ ਰਿਹਾ ਹੈ। ਇਨ੍ਹਾਂ 15  ਔਰਤਾਂ ਵਿੱਚ ਸਾਰੀਆਂ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਤੋਂ  ਹਨ, ਜਿਨ੍ਹਾਂ ਨੇ ਗਲਾਸਗੋ ਸ਼ਹਿਰ ਨੂੰ ਆਪਣਾ ਘਰ ਬਣਾਇਆ ਹੈ ਅਤੇ ਅਜਿਹੇ ਕੰਮ ਕਰਕੇ ਸ਼ਹਿਰ ਦਾ ਨਾਮ ਚਮਕਾਇਆ ਬਣਾਇਆ ਹੈ। "ਮਦਰ ਗਲਾਸਗੋ" ਔਰਤਾਂ ਦੀ ਪਛਾਣ, ਆਪਣੀ ਹੋਂਦ ਅਤੇ ਗਲਾਸਗੋ ਦੇ ਵਿਭਿੰਨ ਭਾਈਚਾਰਿਆਂ ਦੀ ਤਸਵੀਰ ਹੈ ।