ਮੋਗਾ ਦੇ 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਮੋਗਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਧਮਕੀ ਭਰੀਆਂ ਈਮੇਲਜ਼ ਪ੍ਰਾਪਤ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਕੂਲ ਵਿੱਚੋਂ ਤੁਰੰਤ ਬਾਹਰ ਕੱਢਣਾ ਪਿਆ ਅਤੇ ਨਿਰਧਾਰਤ ਪ੍ਰੀਖਿਆ ਰੱਦ ਕਰ ਦਿੱਤੀ ਗਈ।

ਧਮਕੀ ਵਾਲੀਆਂ ਈਮੇਲਜ਼ ਸਰਕਾਰੀ ਸਕੂਲ ਗੋਧੇਵਾਲਾ, ਸਰਕਾਰੀ ਸਕੂਲ ਉਗੋਕੇ ਅਤੇ ਸਰਕਾਰੀ ਸਕੂਲ ਝੰਡੀਆਣਾ ਨੂੰ ਭੇਜੀਆਂ ਗਈਆਂ ਸਨ। ਰੋਜ਼ਾਨਾ ਡਿਜੀਟਲ ਜਾਂਚ ਦੌਰਾਨ ਈਮੇਲਜ਼ ਦਾ ਪਤਾ ਲੱਗਣ 'ਤੇ ਸਕੂਲ ਅਧਿਕਾਰੀਆਂ ਨੇ ਤੁਰੰਤ ਪੁਲੀਸ ਅਤੇ ਸਿੱਖਿਆ ਵਿਭਾਗ ਨੂੰ ਸੂਚਿਤ ਕੀਤਾ।