ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਗੁਰਦਾਸ ਮਾਨ

ਪੰਜਾਬੀ ਗਾਇਕ ਗੁਰਦਾਸ ਮਾਨ ਨੇ ਮਰਹੂਮ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਵਰਗਾ ਸ਼ਾਇਰ, ਯੋਧਾ ਅਤੇ ਗਾਇਕ ਮੁੜ ਜੰਮਣਾ ਔਖਾ ਹੈ। ਗੁਰਦਾਸ ਮਾਨ ਬੀਤੀ ਰਾਤ ਮਾਨਸਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ &lsquoਸਰਸ ਮੇਲੇ&rsquo ਵਿੱਚ ਅਖਾੜਾ ਲਾਉਣ ਪਹੁੰਚੇ ਸਨ। ਉਨ੍ਹਾਂ ਸਟੇਜ &rsquoਤੇ ਆਪਣੇ ਨਵੇਂ-ਪੁਰਾਣੇ ਗੀਤ ਗਾ ਕੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਅਖਾੜਾ ਸ਼ੁਰੂ ਕਰਨ ਤੋਂ ਪਹਿਲਾਂ ਮਾਨ ਨੇ ਮੰਚ ਤੋਂ ਮੂਸੇਵਾਲਾ ਨੂੰ ਸਮਰਪਿਤ ਕਵਿਤਾ ਪੜ੍ਹੀ। ਉਨ੍ਹਾਂ ਦੱਸਿਆ ਕਿ ਇਹ ਸਤਰਾਂ ਉਨ੍ਹਾਂ ਨੇ ਮਾਨਸਾ ਆਉਂਦਿਆਂ ਹੀ ਰਾਹ &rsquoਚ ਲਿਖੀਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਇਸ ਇਲਾਕੇ ਵਿੱਚ ਆਉਂਦੇ ਹਨ ਤਾਂ ਮੂਸੇਵਾਲਾ ਦੀ ਯਾਦ ਉਨ੍ਹਾਂ ਨਾਲ ਜੁੜ ਜਾਂਦੀ ਹੈ।
ਇਸ ਦੌਰਾਨ ਗੁਰਦਾਸ ਮਾਨ ਆਪਣੀ ਟੀਮ ਸਮੇਤ ਪਿੰਡ ਮੂਸਾ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਉੱਥੇ ਉਨ੍ਹਾਂ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਦਾ ਅਸ਼ੀਰਵਾਦ ਲਿਆ। ਉਨ੍ਹਾਂ ਨੇ ਛੋਟੇ ਸਿੱਧੂ (ਸ਼ੁਭਦੀਪ) ਨਾਲ ਵੀ ਮੁਲਾਕਾਤ ਕੀਤੀ। ਬੱਚੇ ਨੂੰ ਵੇਖ ਕੇ ਭਾਵੁਕ ਹੁੰਦਿਆਂ ਗੁਰਦਾਸ ਮਾਨ ਨੇ ਕਿਹਾ ਕਿ ਛੋਟੇ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਮੁੜ ਆਇਆ ਹੈ ਅਤੇ ਦੋਵਾਂ &rsquoਚ ਬਿਲਕੁਲ ਵੀ ਫ਼ਰਕ ਨਹੀਂ ਹੈ। ਮਾਨ ਨੇ ਹਵੇਲੀ ਅੰਦਰ ਜਾ ਕੇ ਸਿੱਧੂ ਦੀ ਫੋਟੋ ਅੱਗੇ ਸਿਰ ਝੁਕਾ ਕੇ ਨਮਨ ਕੀਤਾ। ਮੂਸੇਵਾਲਾ ਦੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਗਾਇਕੀ ਦੇ ਪਿੜ ਵਿੱਚ ਵਰ੍ਹਿਆਂ ਤੋਂ ਹਨ, ਪਰ ਮੂਸੇਵਾਲਾ ਨੇ ਛੋਟੀ ਉਮਰ ਵਿੱਚ ਜਿਹੜੀ ਸ਼ਾਇਰੀ ਲਿਖੀ ਅਤੇ ਗੀਤ ਗਾਏ, ਅਜਿਹਾ ਹਰਫ਼ਨਮੌਲਾ ਕਲਾਕਾਰ ਉਨ੍ਹਾਂ ਪਹਿਲੀ ਵਾਰ ਵੇਖਿਆ ਸੀ।