ਕਿਮ ਜੌਂਗ ਨੇ ਰਾਕੇਟ ਲਾਂਚ ਪ੍ਰਣਾਲੀ ਦੇ ਪਰੀਖਣ ਦਾ ਨਿਰੀਖਣ ਕੀਤਾ

ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਨੇ ਆਪਣੀ ਅੱਲ੍ਹੜ ਉਮਰ ਧੀ ਦੇ ਨਾਲ ਕਈ ਰਾਕੇਟ ਲਾਂਚ ਪ੍ਰਣਾਲੀਆਂ ਦੇ ਲਾਈਵ-ਫਾਇਰ ਪਰੀਖਣ ਦਾ ਨਿਰੀਖਣ ਕੀਤਾ। ਸਰਕਾਰੀ ਮੀਡੀਆ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਕਾਰਵਾਈ ਸੰਭਾਵੀ ਤੌਰ &rsquoਤੇ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਚੱਲ ਰਹੀਆਂ ਜੰਗੀ ਮਸ਼ਕਾਂ ਦੇ ਜਵਾਬ ਵਜੋਂ ਕੀਤੀ ਗਈ ਹੈ, ਜਿਸ ਨੂੰ ਉੱਤਰੀ ਕੋਰੀਆ ਹਮਲੇ ਦੀ ਤਿਆਰੀ ਵਜੋਂ ਦੇਖਦਾ ਹੈ।
ਸਰਕਾਰੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਦੱਸਿਆ ਕਿ ਕਿਮ ਨੇ ਸ਼ਨਿਚਰਵਾਰ ਨੂੰ ਉੱਤਰੀ ਕੋਰੀਆ ਦੇ ਪੂਰਬੀ ਸਾਹਿਲ &rsquoਤੇ 600 ਐੱਮ ਐੱਮ-ਸਮਰੱਥਾ ਦੇ ਬਹੁਤ ਹੀ ਸਟੀਕ ਰਾਕੇਟ ਲਾਂਚਰਾਂ ਨਾਲ ਜੁੜੀਆਂ ਮਸ਼ਕਾਂ ਨੂੰ ਦੇਖਿਆ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉਸ ਨੇ ਉੱਤਰੀ ਕੋਰੀਆ ਦੀ ਰਾਜਧਾਨੀ ਦੇ ਖੇਤਰ ਤੋਂ ਪੂਰਬੀ ਸਮੁੰਦਰ ਵੱਲ ਦਾਗ਼ੀਆਂ ਲਗਪਗ 10 ਬੈਲਿਸਟਿਕ ਮਿਜ਼ਾਈਲਾਂ ਦਾ ਪਤਾ ਲਗਾਇਆ ਹੈ। ਦੱਖਣੀ ਕੋਰੀਆ ਦੀ ਕੌਮੀ ਸੁਰੱਖਿਆ ਕੌਂਸਲ ਨੇ ਇਨ੍ਹਾਂ ਲਾਂਚਾਂ ਨੂੰ ਭੜਕਾਹਟ ਵਾਲੀ ਕਾਰਵਾਈ ਕਰਾਰ ਦਿੱਤਾ ਹੈ ਜੋ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਉਨ੍ਹਾਂ ਮਤਿਆਂ ਦੀ ਉਲੰਘਣਾ ਕਰਦੀ ਹੈ, ਕਿਉਂ ਜੋ ਇਹ ਉੱਤਰੀ ਕੋਰੀਆ ਦੀਆਂ ਕਿਸੇ ਵੀ ਬੈਲਿਸਟਿਕ ਗਤੀਵਿਧੀਆਂ &rsquoਤੇ ਪਾਬੰਦੀ ਲਗਾਉਂਦੇ ਹਨ। ਨਿਊਜ਼ ਏਜੰਸੀ ਮੁਤਾਬਕ, ਕਿਮ ਨੇ ਕਿਹਾ ਕਿ ਇਹ ਪਰੀਖਣ 420 ਕਿਲੋਮੀਟਰ (260 ਮੀਲ) ਦੀ ਮਾਰਕ ਸਮਰੱਥਾ ਦੇ ਅੰਦਰ ਦੁਸ਼ਮਣਾਂ ਵਿੱਚ ਬੇਚੈਨੀ ਪੈਦਾ ਕਰਨਗੇ ਤੇ ਉਨ੍ਹਾਂ ਨੂੰ ਤਕਨੀਕੀ ਪਰਮਾਣੂ ਹਥਿਆਰਾਂ ਦੀ ਤਬਾਹਕੁਨ ਸ਼ਕਤੀ ਬਾਰੇ ਡੂੰਘੀ ਸਮਝ ਦੇਣਗੀਆਂ। ਉਹ ਸਪੱਸ਼ਟ ਤੌਰ &rsquoਤੇ ਦੱਖਣੀ ਕੋਰੀਆ ਅਤੇ ਉੱਥੇ ਤਾਇਨਾਤ ਅਮਰੀਕੀ ਸੈਨਿਕਾਂ ਦਾ ਹਵਾਲਾ ਦੇ ਰਹੇ ਸਨ।