ਨਾਰਡਿਕ ਦੇਸ਼ਾਂ ਅਤੇ ਕੈਨੇਡਾ ਵਿਚਕਾਰ ਨਵੇਂ ਸਹਿਯੋਗ ਦੀ ਸ਼ੁਰੂਆਤ

ਓਸਲੋ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਨਾਰਡਿਕ ਦੇਸ਼ਾਂ ਦੇ ਨੇਤਾਵਾਂ ਨੇ ਆਰਥਿਕ ਅਤੇ ਰਾਜਨੀਤਿਕ ਚੁਣੌਤੀਆਂ ਦੇ ਦਰਮਿਆਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਹੈ। ਇਸ ਮੀਟਿੰਗ ਵਿੱਚ Norway, Denmark, Iceland, Sweden ਅਤੇ ਫਿਨਲੈਂਡ ਦੇ ਨੇਤਾਵਾਂ ਨੇ ਭਾਗ ਲਿਆ।
ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਹੋਈ ਇਸ ਮੀਟਿੰਗ ਦੌਰਾਨ ਨੇਤਾਵਾਂ ਨੇ ਕਿਹਾ ਕਿ ਦੁਨੀਆਂ ਵਿੱਚ ਵਧ ਰਹੇ ਭੂ-ਰਾਜਨੀਤਿਕ ਤਣਾਅ, ਜੰਗਾਂ ਅਤੇ ਹੋਰ ਸੰਕਟਾਂ ਦੇ ਸਮੇਂ ਵਿੱਚ ਅੰਤਰਰਾਸ਼ਟਰੀ ਕਾਨੂੰਨ ਅਤੇ ਸਾਂਝੀਆਂ ਕਦਰਾਂ ਦੇ ਆਧਾਰ ''ਤੇ ਸਹਿਯੋਗ ਹੀ ਸਾਂਝੀ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਵਧੀਆ ਰਸਤਾ ਹੈ।
ਨੇਤਾਵਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਆਰਕਟਿਕ ਖੇਤਰ ਦੀ ਖੁਦਮੁਖਤਿਆਰੀ ਦੀ ਰੱਖਿਆ ਲਈ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਵਪਾਰ ਅਤੇ ਨਿਵੇਸ਼ ਦੇ ਰਿਸ਼ਤਿਆਂ ਨੂੰ ਹੋਰ ਵਧਾਉਣ ਦੀ ਲੋੜ ''ਤੇ ਵੀ ਸਹਿਮਤੀ ਬਣੀ।
ਮੀਟਿੰਗ ਦੌਰਾਨ ਇਹ ਵੀ ਚਰਚਾ ਹੋਈ ਕਿ ਪਿਛਲੇ ਕੁਝ ਸਾਲਾਂ ਵਿੱਚ ਅਮਰੀਕੀ ਟੈਰਿਫ਼ ਅਤੇ ਗਰੀਨਲੈਂਡ ਨੂੰ ਆਪਣੇ ਵਿੱਚ ਸ਼ਾਮਿਲ ਕਰਨ ਦੀਆਂ ਧਮਕੀਆਂ ਵਰਗੀਆਂ ਘਟਨਾਵਾਂ ਕਾਰਨ ਕਈ ਦੇਸ਼ਾਂ ਦੀ ਆਰਥਿਕ ਅਤੇ ਰਾਜਨੀਤਿਕ ਸਥਿਤੀ ਪ੍ਰਭਾਵਿਤ ਹੋਈ ਹੈ।
ਯਾਦ ਰਹੇ ਕਿ ਗ੍ਰੀਨਲੈਂਡ ਡੈਨਮਾਰਕ ਦਾ ਇੱਕ ਖੁਦਮੁਖਤਿਆਰ ਖੇਤਰ ਹੈ, ਜਿਸਦੀ ਰਣਨੀਤਿਕ ਮਹੱਤਤਾ ਆਰਕਟਿਕ ਖੇਤਰ ਵਿੱਚ ਕਾਫ਼ੀ ਵੱਧ ਹੈ।