ਨੇਤਨਯਾਹੂ ਨੇ ਆਪਣੇ ਜਿਊਂਦੇ ਹੋਣ ਸਬੰਧੀ ਪਾਈ ਵੀਡੀਓ

ਯੇਰੂਸ਼ਲੇਮ-  ਬੈਂਜਾਮਿਨ ਨੇਤਨਯਾਹੂ ਬਾਰੇ ਇਰਾਨੀ ਮੀਡੀਆ ਵਿੱਚ ਇਹ ਅਫਵਾਹ ਫੈਲ ਗਈ ਸੀ ਕਿ ਉਹ ਮਾਰੇ ਗਏ ਜਾਂ ਜ਼ਖਮੀ ਹੋ ਗਏ ਹਨ। ਇਸ ਦੌਰਾਨ ਨੇਤਨਯਾਹੂ ਨੇ ਆਪਣੇ ਟੈਲੀਗ੍ਰਾਮ ਖਾਤੇ &rsquoਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹ ਯੇਰੂਸ਼ਲਮ ਦੇ ਬਾਹਰੀ ਇਲਾਕੇ ਦੇ ਕੈਫੇ ਵਿੱਚ ਕੌਫੀ ਪੀਂਦੇ ਅਤੇ ਆਪਣੇ ਸਹਾਇਕ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਉਹ ਅਫਵਾਹਾਂ &rsquoਤੇ ਹਲਕਾ ਮਜ਼ਾਕ ਕਰਦੇ ਹੋਏ ਨਜ਼ਰ ਆਏ। ਇਸ ਨਾਲ ਸਪਸ਼ਟ ਹੋ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਸੋਸ਼ਲ ਮੀਡੀਆ &rsquoਤੇ ਫੈਲ ਰਹੀਆਂ ਖ਼ਬਰਾਂ ਗਲਤ ਹਨ।